ਕਿਉਂ ਕਲਮ ਚੁੱਕਦੇ ਹੀ, ਮਹਿਸੂਸ ਇਕ ਨਸ਼ਾ ਜਿਹਾ ਹੁੰਦਾ......
ਸੰਨਸਨਾਹਟ ਹੁੰਦੀ ਪੋਟਿਆਂ ਵਿੱਚ, ਉੱਠਦਾ ਦਿਲ ਵਿੱਚ ਗੁਬਾਰ ਜਿਹਾ ਹੁੰਦਾ|
ਕਦੇ ਲੱਗਦਾ ਗਿਲਿਆਂ ਸ਼ਿਕਵਿਆਂ ਦੀਆਂ, ਪੈੜਾਂ ਜਿਹੀਆਂ ਬਣਦੀਆਂ ਜਾ ਰਹੀਆਂ
ਕਦੇ ਲੱਗਦਾ ਹੱਥ ਫੜ ਮਹਿਬੂਬ ਮੇਰਾ, ਮੇਰੀ ਤਕਦੀਰ ਲਿੱਖਵਾ ਰਿਹਾ ਹੁੰਦਾ|
ਕਦੇ ਲੱਗਦਾ ਸਮੇਂ ਦੇ ਪਹਾੜ ਤੋੜ, ਯਾਦਾਂ ਦੀਆਂ ਨਦੀਆਂ ਵਹਿ ਚੱਲੀਆਂ
ਕਦੇ ਯਾਰਾਂ ਦੀ ਮਹਿਫਿਲ ਵਿੱਚ ਬੈਠਾ, ਕੋਈ ਪੁਰਾਣਾ ਗੀਤ ਸੁਣਾ ਰਿਹਾ ਹੁੰਦਾ|
ਕਦੇ ਸਮਾਜ ਇਹ ਹਾਕਾਂ ਮਾਰਦਾ ਲੱਗੇ, ਮੈਨੂੰ ਜ਼ਖਮਾ ਤੇ ਮਰਹਮ ਲਾਓਣ ਲਈ
ਤੇ ਕਦੇ ਬੇਸ਼ਰਮੀ ਦਾ, ਲਾ ਜ਼ਖਮਾ ਤੇ ਲੂਣ, ਮੇਰਾ ਮਜ਼ਾਕ ਉਡਾ ਰਿਹਾ ਹੁੰਦਾ|
ਕਦੇ ਕਿਸੇ ਦੀ ਜ਼ਿੰਦਗੀ ਗੰਗਾ ਵਾਂਗ ਪਵਿੱਤਰ ਜਿਹੀ ਮੈਨੂੰ ਲੱਗਦੀ ਹੈ
ਤੇ ਕਦੇ ਵਹਿੰਦੀ ਗੰਗਾ ਵਿੱਚ ਹੱਥ ਧੋਣ ਦਾ, ਕੋਈ ਮੁਹਾਵਰਾ ਸੁਣਾ ਰਿਹਾ ਹੁੰਦਾ|
ਕਦੇ ਖੁੱਲੀਆਂ ਮਸਤ ਬਹਾਰਾਂ ਦਿਸਦੀਆਂ, ਮੈਨੂੰ ਮੇਰੇ ਹਰਿਆਲੇ ਖੇਤਾਂ ਵਿੱਚ
ਕਦੇ ਅਗਲੀ ਪੀੜੀ ਦਾ ਜੇਲ ਨੁਮਾ, ਮੈਂ ਮਹਿਲ ਉਸਾਰ ਰਿਹਾ ਹੁੰਦਾ|
ਕਦੇ ਲੱਗਦਾ ਲੋਕਾਂ ਨਾਲ ਗੁਣ-ਗਾਣ ਕਰਾਂ, ਇਸ ਦੁਨੀਆ ਨੂੰ ਰਚਣ ਵਾਲੇ ਦਾ
ਤੇ ਕਦੇ ਆਓਂਦਾ ਗੁੱਸਾ ਆਪਣੇ ਆਪ 'ਤੇ, ਕਾਸ਼ ਮਾਂ-ਬਾਪ ਨੂੰ ਰੱਬ ਮੈਂ ਕਿਹਾ ਹੁੰਦਾ|
ਕਦੇ ਇਹ ਬੁਰਾ, ਕਦੇ ਉਹ ਬੁਰਾ, ਕਦੇ ਸਾਰੀ ਦੁਨੀਆ ਬੁਰੀ ਮੈਨੂੰ ਲੱਗਦੀ ਹੈ
ਕਦੇ ਬੁਰਾ ਇਹ ਦਿਲ, ਸਜ਼ਾ ਪਾਓਣ ਲਈ ਕੱਲਾ ਹੀ ਕੁਰਲਾ ਰਿਹਾ ਹੁੰਦਾ|
----------ਜੀਵਨ-----------