ਛਾਂ ਪਲੋਸੇ ਟੁੱਟਿਆ ਪੱਤਾ, ਮੈਂ ਪਲੋਸਾਂ ਰਿਸ਼ਤੇ|
ਆਪ ਬੁਲਾਏ ਨੇਰ੍ਹੀ ਝੱਖੜ, ਦੋਸ਼ ਲਗਾਵਾਂ ਕਿਸ'ਤੇ ?
ਦਿਲ ਦਾ ਇੰਜਣ ਕੂਕਾਂ ਮਰੇ, ਸਾਹਾਂ ਦੇ ਡੱਬੇ ਖਿੱਚਦਾ
ਬੋਝ ਕਰਮਾਂ ਦੇ ਸਭ ਥਾਂ ਮੱਲੀ, ਤੇਰੀ ਵਫਾ ਬਿਠਾਵਾਂ ਕਿਸ'ਤੇ ?
ਮਾਰ ਕੇ ਧੱਕੇ ਕੱਢੀ ਗਰੀਬੀ, ਸੌਂਕਣ ਮਾਇਆ ਵਿਆਹੀ
ਟੇਢੀ ਤੱਕਣੀ ਤਕੇ ਬਿਗਾਨੇ, ਮਾਣ ਕਰਾਂ ਕੀ ਇਸ'ਤੇ ?
ਆਪ ਤੋਂ ਭੱਜ ਕੇ ਭੀੜ 'ਚ ਵੜਿਆ, ਭੀੜ 'ਚ ਆਪਾ ਲੱਭਾਂ
ਸ਼ੀਸ਼ੇ ਚੁੱਕੀ ਫਿਰੇ ਇਹ ਖਲ੍ਕਤ, ਯਕੀਨ ਕਰਾਂ ਮੈਂ ਕਿਸ'ਤੇ ?
ਭਰਿਆ ਧੂਆਂ ਹਓਮੇ ਵਾਲਾ, ਮਨ ਮੰਦਰ ਸਾਹ ਘੁੱਟਿਆ
ਖਿੱਚ ਲੈ ਚੱਲੇ ਰੂਹ ਨੂੰ ਮੇਰੀ, ਰਾਜ਼ੀ ਰਹਿਣ ਫਰਿਸ਼ਤੇ......
Tuesday, November 23, 2010
Wednesday, October 27, 2010
Sunday, September 19, 2010
ਅਸੀਂ ਸਿਧਰੇ ਜਿਹੇ ਹੀ ਚੰਗੇ ਹਾਂ
ਜੇ ਜਿੱਤਣਾ, ਕਿਸੇ ਨੂੰ ਹਰਾਓਣਾ ਹੈ,
ਜੇ ਟੌਰ, ਕਿਸੇ ਨੂੰ ਡਰਾਓਣਾ ਹੈ,
ਇਹ ਵਿੰਗ-ਵ੍ਲੇਂਵੀ ਜਲੇਬੀ ਜਿਹੀ ਦੁਨੀਆ,
ਤੇ ਅਸੀਂ...., ਅਨ-ਘੜੇ ਜਿਹੇ ਟੰਬੇ ਹਾਂ |
ਤਾਂ ਸਿੱਧੀ ਗਲ ਤਾਂ ਇਹੀ ਭਰਾਵਾ,
ਕਿ ਅਸੀਂ ਸਿਧਰੇ ਜਿਹੇ ਹੀ ਚੰਗੇ ਹਾਂ|
ਜੇ ਕਾਮਯਾਬੀ ਦਾ ਮਤਲਬ ਘਾਣ ਕਿਸੇ ਦਾ,
ਕਿਸੇ ਦੀ ਭੁੱਖ ਨੰਗ..... 'ਤੇ ਮਾਣ ਕਿਸੇ ਦਾ,
ਫਿਰ ਅਜਿਹੀ ਛੋਟੀ ਸੋਚ 'ਤੇ ਪੁਛੋਂ.....
ਕਿ ਕਿਉਂ.. ਅਸੀਂ.... ਇੰਝ ਖੰਗੇ ਹਾਂ ???
ਤਾਂ ਸਿੱਧੀ ਗਲ ਤਾਂ ਇਹੀ ਭਰਾਵਾ,
ਕਿ ਅਸੀਂ ਸਿਧਰੇ ਹੀ ਜਿਹੇ ਚੰਗੇ ਹਾਂ|
ਜੇ ਅਗਾਂਹ-ਵਧੂ ਵਾਧੂ ਵਧ ਜਾਵਣ,
ਵਰਤਮਾਨ ਨੂੰ ਸੁੱਕਣੇ ਪਾ ਆਵਣ,
ਤੇ ਅਸੀਂ "ਅੱਜ" ਦੀ ਤੱਪਦੀ ਧੁੱਪ ਵਿੱਚ,
ਰੰਗ ਫਿੱਟਵੀਂ ਬੇ-ਫਿਕਰੀ ਨਾਲ ਟੰਗੇ ਹਾਂ|
ਤਾਂ ਸਿੱਧੀ ਗਲ ਤਾਂ ਇਹੀ ਭਰਾਵਾ,
ਕਿ ਅਸੀਂ ਸਿਧਰੇ ਜਿਹੇ ਹੀ ਚੰਗੇ ਹਾਂ|
ਤੁਹਾਨੂੰ ਝੰਡੇ ਨਾਲੋਂ ਰੰਗ ਪਿਆਰਾ,
ਸਵਾਦਾਂ ਨਾਲੋਂ ਢੰਗ ਪਿਆਰਾ,
ਵੱਖਰੇ ਰੱਬਾਂ ਦੀ ਵੱਡੀ ਭੀੜ ਵਿੱਚ,
ਜੇ ਮਾੜੇ-ਮੋਟੇ ਵੀ ਬੰਦੇ ਹਾਂ|
ਤਾਂ ਸਿੱਧੀ ਗਲ ਤਾਂ ਇਹੀ ਭਰਾਵਾ,
ਕਿ ਅਸੀਂ ਸਿਧਰੇ ਜਿਹੇ ਹੀ ਚੰਗੇ ਹਾਂ|
ਜੇ ਟੌਰ, ਕਿਸੇ ਨੂੰ ਡਰਾਓਣਾ ਹੈ,
ਇਹ ਵਿੰਗ-ਵ੍ਲੇਂਵੀ ਜਲੇਬੀ ਜਿਹੀ ਦੁਨੀਆ,
ਤੇ ਅਸੀਂ...., ਅਨ-ਘੜੇ ਜਿਹੇ ਟੰਬੇ ਹਾਂ |
ਤਾਂ ਸਿੱਧੀ ਗਲ ਤਾਂ ਇਹੀ ਭਰਾਵਾ,
ਕਿ ਅਸੀਂ ਸਿਧਰੇ ਜਿਹੇ ਹੀ ਚੰਗੇ ਹਾਂ|
ਜੇ ਕਾਮਯਾਬੀ ਦਾ ਮਤਲਬ ਘਾਣ ਕਿਸੇ ਦਾ,
ਕਿਸੇ ਦੀ ਭੁੱਖ ਨੰਗ..... 'ਤੇ ਮਾਣ ਕਿਸੇ ਦਾ,
ਫਿਰ ਅਜਿਹੀ ਛੋਟੀ ਸੋਚ 'ਤੇ ਪੁਛੋਂ.....
ਕਿ ਕਿਉਂ.. ਅਸੀਂ.... ਇੰਝ ਖੰਗੇ ਹਾਂ ???
ਤਾਂ ਸਿੱਧੀ ਗਲ ਤਾਂ ਇਹੀ ਭਰਾਵਾ,
ਕਿ ਅਸੀਂ ਸਿਧਰੇ ਹੀ ਜਿਹੇ ਚੰਗੇ ਹਾਂ|
ਜੇ ਅਗਾਂਹ-ਵਧੂ ਵਾਧੂ ਵਧ ਜਾਵਣ,
ਵਰਤਮਾਨ ਨੂੰ ਸੁੱਕਣੇ ਪਾ ਆਵਣ,
ਤੇ ਅਸੀਂ "ਅੱਜ" ਦੀ ਤੱਪਦੀ ਧੁੱਪ ਵਿੱਚ,
ਰੰਗ ਫਿੱਟਵੀਂ ਬੇ-ਫਿਕਰੀ ਨਾਲ ਟੰਗੇ ਹਾਂ|
ਤਾਂ ਸਿੱਧੀ ਗਲ ਤਾਂ ਇਹੀ ਭਰਾਵਾ,
ਕਿ ਅਸੀਂ ਸਿਧਰੇ ਜਿਹੇ ਹੀ ਚੰਗੇ ਹਾਂ|
ਤੁਹਾਨੂੰ ਝੰਡੇ ਨਾਲੋਂ ਰੰਗ ਪਿਆਰਾ,
ਸਵਾਦਾਂ ਨਾਲੋਂ ਢੰਗ ਪਿਆਰਾ,
ਵੱਖਰੇ ਰੱਬਾਂ ਦੀ ਵੱਡੀ ਭੀੜ ਵਿੱਚ,
ਜੇ ਮਾੜੇ-ਮੋਟੇ ਵੀ ਬੰਦੇ ਹਾਂ|
ਤਾਂ ਸਿੱਧੀ ਗਲ ਤਾਂ ਇਹੀ ਭਰਾਵਾ,
ਕਿ ਅਸੀਂ ਸਿਧਰੇ ਜਿਹੇ ਹੀ ਚੰਗੇ ਹਾਂ|
Sunday, September 12, 2010

...............ਆਹਾਤਾ..............
ਅਹਾਤੇ ਦੀ ਦਹਿਲੀਜ਼ ਤੇ ਖੜੇ ਨੂੰ
ਮਹਿਸੂਸ ਹੋ ਰਿਹਾ ਜਿਦਾਂ....
ਸਾਕਸ਼ਾਤ ਸ੍ਰਿਸ਼ਟੀ ਚਾਲਕ ਦੇ
ਦਰਸ਼ਣ ਹੋ ਰਹੇ ਹੋਣ
ਓਹੀ ਹੌਲੀ ਹੌਲੀ ਸਰੀਰ 'ਚੋਂ ਰਿਸਦੇ
ਦੁਖ, ਤਕਲੀਫਾਂ ਤੇ ਥੋੜ-ਦਿਲੀ
ਓਹੀ ਇੱਤਰ-ਬਲੇਲਾਂ
ਮੇਰਾ ਸਵਾਗਤ ਕਰ ਰਹੀਆਂ
ਬਾਹਰ ਆ ਰਿਹਾ ਰੌਲਾ
ਜਿਵੇਂ ਕੁੱਲ ਜਹਾਨ ਪੂਜਾ ਕਰ ਰਿਹਾ
ਮੈਂ ਅੰਦਰ ਵੜਿਆ
ਇੱਕ ਭਰਮ ਆ ਚੜਿਆ
ਜਿਓਂ ਰੱਬ ਹੀ ਮੇਰਾ
ਅੱਜ ਹੈ ਹਮ-ਪਿਆਲਾ
ਐਨੇ ਰੌਲੇ ਵਿੱਚ ਲੱਗੇ ਜਿਵੇਂ
ਮੰਗਤਿਆਂ ਵਾਂਗਰ ਇਹ ਦੁਨੀਆ
ਆਪਣੇ ਰਾਗਾਂ ਵਿੱਚ
ਹੈ ਭੀਖਿਆ ਮੰਗਦੀ
ਪਰ ਕਿਸੇ ਦੀ ਕੋਈ ਸਮਝ ਨਾ ਆਵੇ
ਫਿਰ ਕੁਝ ਪੀਤੀ ਤੇ ਸਿਰ ਘੁਮਾਇਆ
ਤੇ ਆਪਣੇ ਅੰਦਰ ਹੀ
ਰੱਬ ਨੂੰ ਪਾਇਆ
ਕਿ ਹੁਣ ਸਭ ਦੀ ਇਕ ਇਕ
ਗਲ ਮੈਂ ਸਮਝਾਂ
ਚੀਕਾਂ ਮਾਰਦੀ ਭੀੜ 'ਚੋਂ
ਚਾਹੇ ਕਿਸੇ ਕੱਲੇ ਦੀ ਗਲ ਸੁਣਲਾਂ
ਥੋੜੀ ਹੋਰ ਪੀਤੀ
ਤੇ ਵਧੇ ਰੱਬ ਜਿਹੇ ਲੱਛਣ
ਕਿ ਕਿਸੇ ਦੀ ਮੁਸੀਬਤ ਦਾ
ਮੇਰੇ ਕੋਲ ਕੋਈ ਵੀ ਹੱਲ ਨਾ
ਤੇ ਫਿਰ.....ਹੋਰ ਪੀਤੀ
ਬੱਸ ਫਿਰ ਤਾਂ ਰੱਬ ਹੀ ਬਣ ਗਿਆ
ਸਭ ਕੁਝ ਵੇਖਾਂ
ਸਭ ਕੁਝ ਸੁਣਦਾ
ਪਰ ਚਾਹ ਕੇ ਵੀ ਕੁੱਝ ਕਰ ਨਾ ਪਾਵਾਂ
ਬਸ ਸੁਣਦਾ ਜਾਵਾਂ
ਕੁਰਸੀ ਦੀ ਢੋਹ ਦੇ
ਪਿੱਛੇ ਨੂੰ ਧੌਣ ਸੁੱਟੀ ਪਿਆਂ
ਤੇ ਸਾਰੀ ਦੁਨੀਆ ਪੂਠੀ
ਸਾਰਾ ਜਹਾਨ ਉਲਟਾ-ਪੁਲਟਾ
ਇਹ ਤਾਂ ਉਹ ਦੁਨੀਆ ਨਹੀਂ
ਜੋ ਮੈਂ ਬਣਾਈ ਸੀ....
ਫਿਰ ਲੰਘੇ ਜਾਂਦੇ ਕਿਸੇ ਹੋਰ ਰੱਬ ਨੇ
ਕੂਹਣੀ ਮਾਰ ਕੇ ਹੋਸ਼ 'ਚ ਪਾਇਆ
ਸੋਚਿਆ ਵਿਚਾਰਿਆ
ਕਿ ਸੱਚੀਂ.....ਇਹ ਖੂਬੀਆਂ ਤਾਂ ਰੱਬ ਕੋਲ ਹੀ ਬਚੀਆਂ
ਉਹੀ ਹੈ ਜੋ ਘੱਟੋ-ਘੱਟ
ਸੁਣਦਾ ਤਾਂ ਹੈ
ਬਾਹਰ ਜੰਗਲ ਵਿੱਚ ਤਾਂ
ਕਿਸੇ ਕੋਲ ਵੀ ਕਿਸੇ ਦੀ ਗੱਲ ਸੁਨ੍ਣ ਦਾ
ਸਮਾਂ ਹੀ ਨਹੀਂ......
ਹੁਣ ਐਥੇ ਅੰਦਰ ਇਹ ਸਭ
ਗੰਦ ਪਾਓਂਦੇ, ਗੰਦ ਬਕਦੇ
ਮਨ ਨੂੰ ਕਿੰਨੇ ਭਾ ਰਹੇ ਨੇ
ਨਾ ਕੋਈ ਮੇਰੇ ਤੋਂ ਚੰਗਾ
ਨਾ ਕੋਈ ਮੇਰੇ ਤੋਂ ਬੁਰਾ
ਨਾ ਮੇਰੇ ਤੋਂ ਵੱਡਾ ਤੇ ਨਾ ਛੋਟਾ
ਪਰ ਫਿਰ ਬਾਹਰ ਇਹ ਮੈਨੂੰ
ਐਦਾਂ ਕਿਉਂ ਘੂਰਦੇ ਨੇ
ਜਿਵੇਂ ਮੈਂ ਆਦਮ ਜਾਤ ਨਾ ਹੋਵਾਂ
ਸੱਚ ਮੈਂ ਤਾਂ ਜਾਨਵਰ ਹਾਂ
ਤੇ ਮੈਂ ਵੀ ਤਾਂ ਬਾਹਰ ਇਹੀਓ ਕਰਦਾਂ
ਜੋ ਇਹ ਕਰਦੇ ਨੇ
ਲਗਦਾ ਰੱਬ ਦੀ ਬਣਾਈ
ਅਸਲੀ ਦੁਨੀਆ......
ਸਿਮਟ ਕੇ ਇਹਨਾਂ
ਟੀਨ ਦੀਆਂ ਚਾਦਰਾਂ
ਅੰਦਰ ਹੀ ਰਹਿ ਗਈ ਹੈ
-------ਜੀਵਨ........
Monday, August 16, 2010
ਕੁਰਲਾਓਂਦੀ ਰੂਹ - ਭਗਤ ਸਿੰਘ
ਮੇਰੇ ਮਰਨ ਤੇ ਜਾਵਣਾ ਸੀ, ਸਭ ਬਦਲ ਜੇ ਇਸ ਤਰਾਂ,
ਲਾਟਾਂ 'ਚੋਂ ਨਿੱਕਲ ਆਂਵਦਾ, ਮੈਂ ਬਣ ਹਨੇਰੀ ਜੋਸ਼ ਦੀ|
ਅੰਦਰ ਬਲਦੀ ਅੱਗ ਨੂੰ ਗੋਰਿਆਂ ਮਿਲਾਤਾ ਅੱਗ ਦੇ ਨਾਲ,
ਅਪਣਾ ਕੇ ਸਤਲੁਜ ਵੀ ਮੈਨੂੰ, ਕਿਉਂ ਜ਼ਿੰਦਗੀ ਜੀ ਗਿਆ ਖਾਮੋਸ਼ ਦੀ|
ਮਾਰਦਾ ਛੱਲਾਂ, ਜਗਾਓਂਦਾ ਬੇਖਬਰੀ ਨੀਂਦ ਸੁੱਤਿਆਂ ਨੂੰ,
ਕੱਟਣੀ ਨਾ ਪੈਜੇ ਉਮਰ ਸਾਰੀ ਸ਼ਰਮਿੰਦਗੀ ਤੇ ਰੋਸ਼ ਦੀ|
ਦੇਸ਼ ਦੀ ਮਿੱਟੀ ਨੂੰ ਉੱਡਦੀ ਧੂੜ ਕਹਿਣ ਵਾਲਿਓ,
ਅਸੀਂ ਮੰਨਦੇ ਸੀ ਇਹਨੂੰ ਮਾਂ, ਗੁੜਤੀ ਦਿੱਤੀ ਸੀ ਇਹਨੇ ਜੋਸ਼ ਦੀ|
ਸੀ ਗੁਲਾਮ ਕਿਸਦੇ ਤੇ ਕਿਸਦੇ ਗੁਲਾਮ ਹੋ ਗਏ ????
ਸਿਆਣਪਾ ਵਰਤੋ, ਓਏ ! ਗੱਲ ਕਰੋ ਕੋਈ ਹੋਸ਼ ਦੀ|
ਸਿਰ ਉੱਚਾ ਰੱਖਣਾ ਸਿੱਖੋ, ਸਿੱਖੋ ਹੱਕਾਂ ਨੂੰ ਪਹਿਚਾਨਣਾ'
ਮੌਤ ਨਾਲੋਂ ਭੈੜੀ ਜ਼ਿੰਦਗੀ ਹੁੰਦੀ ਹੈ ਖਾਮੋਸ਼ ਦੀ|
ਕਮੌਣਾ ਹੈ ਤਾਂ ਸੱਚਾ ਕਮਾ, ਨਹੀਂ ਲੋੜ ਮਜਾਜੀ ਇਸ਼ਕ ਦੀ,
ਸੁਪਨਿਆਂ ਵਿੱਚ ਰਹਿ ਕੇ ਨਹੀਂ ਕਿਸਮਤ ਬਦਲਦੀ ਬੇਹੋਸ਼ ਦੀ|
ਕਿਤੇ ਕਰ ਨਾ ਬੈਠੀ ਸੌਦਾ ਆਪਣੀ ਅਣਖ ਦਾ ਤੇ ਜ਼ੋਰ ਦਾ,
ਠੰਡੀ ਨਾ ਕਿਤੇ ਪੈ ਜਵੇ, ਸੀਨੇ ਬਲਦੀ ਅੱਗ ਆਕ੍ਰੋਸ਼ ਦੀ|
ਨਾ ਸੋਚ ਕੀਤਾ ਕੀ ਵਤਨ ਨੇ, ਵਤਨ ਲਈ ਕੀ ਕੀਤਾ? ਸੋਚ ਤੂੰ
ਫੇਰ ਦੇਖੀਂ ਉੱਠਦੀ ਲਾਲਸਾ ਸ਼ਹਾਦਤ ਦੇ ਆਗੋਸ਼ ਦੀ|
ਨਾ ਰੋਏ ਸੀ ਜੀਂਦੇ ਜੀ ਕਦੇ, ਹੁਣ ਹਲਾਤ ਦੇਖ ਦਿਲ ਭਰਦਾ ਹੈ,
ਅਗਾਂਹ-ਵਧੂ ਸੋਚ ਵਾਲੇ, ਜ਼ਿੰਦਗੀ ਜੀਂਦੇ ਅਹਿਸਾਨ ਫਾਰਮੋਸ਼ ਦੀ|
---------------------ਜੀਵਨ------------------------

ਮਨ ਮੰਥਨ
ਜੋ ਰੌਸ਼ਨੀ ਭਾਲਦੇ ਨੇਰ੍ਹੇ ਵਿੱਚ, ਜਾਣੇ ਕਿਸ ਕਿਸਮ ਦੇ ਲੋਕ ਨੇ ਉਹ,
ਮੇਰੀਆਂ ਅੱਖਾਂ ਝੁੰਦੀਆਈਆਂ ਚਾਨਣ ਨੇ, ਮੈਂ ਨੇਰ੍ਹਾ ਲੱਭਦਾ ਫਿਰਦਾ ਹਾਂ|
ਧਰਤੀ ਵੀ ਪੁੱਠੀ ਘੁੰਮ ਰਹੀ, ਹੈ ਸੂਰਜ ਵੀ ਕੁੱਝ ਠੰਡਾ ਜਿਹਾ,
ਸੁਫਨਿਆਂ ਵਿੱਚ ਵੀ ਰੱਬ ਦੇ ਕੰਮ ਤੇ ਸ਼ੱਕ ਜਿਹਾ ਕਰਦਾ ਫਿਰਦਾ ਹਾਂ|
ਮੈਂ ਪੁਛਿਆ ਹੜਦੇ ਪਾਣੀ ਨੂੰ, ਕਿਉਂ ਬੰਨ ਸਾਰੇ ਨੇ ਤੋੜ ਸੁੱਟੇ,
ਕਹਿੰਦਾ, ਬੰਦਸ਼ਾਂ ਮੁਬਾਰਕ ਤੈਨੂੰ, ਮੈਂ ਤਾਂ ਬਾਗੀ ਬੜੇ ਹੀ ਚਿਰਦਾ ਹਾਂ|
ਨੀਲਾ ਰੰਗ ਕਰਵਾਇਆ ਹੈ, ਮੈਂ ਵੀ ਘਰ ਦੀ ਛੱਤ ਨੂੰ ਹੁਣ,
ਆਪਣੇ ਹਿੱਸੇ ਦਾ ਰੱਬ ਵੰਡ ਕੇ, ਖੁਸ਼-ਫਹਿਮੀ ਪਾਲੀ ਫਿਰਦਾ ਹਾਂ|
ਪਸ਼ੂਆਂ ਨੂੰ ਚਰਦੇ ਵੇਖ ਕੇ ਸੋਚਾਂ, ਇੱਕ ਦੂਜੇ ਦਾ ਕਿੰਨਾ ਮੋਹ ਨੇ ਕਰਦੇ,
ਐਵੇਂ ਲੋਕੀਂ ਝੂਠ ਨੇ ਕਹਿੰਦੇ, ਮੈਂ ਜਾਨਵਰ ਜਿਹਾ ਬਣਿਆ ਫਿਰਦਾ ਹਾਂ|
---------------------ਜੀਵਨ------------------------
Sunday, August 1, 2010
ਕੁੱਝ ਯਾਰ ਮੈਨੂੰ ਚੇਤੇ ਆਓਂਦੇ ਨੇ....
GNE ਦੇ ਕੁੱਝ ਖਾਸ ਕਿੱਸੇ (ਭਾਗ-1) ਦੇ ਵਿੱਚ ਮੈਂ ਦਸਿਆ ਸੀ ਕਿ ਦੋਸਤਾਂ ਤੋਂ ਵਿਛੜਨ ਦੇ ਮਹੌਲ ਨੇ ਮਨ ਵਿੱਚ ਬਹੁਤ ਭਾਰ ਜਿਹਾ ਲਿਆ ਦਿੱਤਾ ਸੀ, ਜਿਸ ਨੂੰ ਹੌਲਾ ਕਰਨ ਲਈ ਕੁੱਝ ਸ਼ਬਦਾਂ ਦਾ ਸਾਥ ਲਿਆ ਤੇ ਇਹ ਨਜ਼ਮ ਨੇ ਆਪਣਾ ਸਰੂਪ ਲਿਆ| ਉਮੀਦ ਹੈ ਸਭ ਪੜਨ ਵਾਲਿਆਂ ਨੂੰ ਆਪਣੇ ਕਾਲਜ ਦੇ ਦਿਨ ਤੇ ਖਾਸ ਕਰਕੇ ਆਪਣੇ ਪੁਰਾਣੇ ਦੋਸਤ ਜ਼ਰੂਰ ਯਾਦ ਆਓਣਗੇ.........
ਇਸ ਦਿਲ ਦੀ ਆਵਾਜਾਈ 'ਤੇ ਜਦ ਯਾਦਾਂ ਦਾ ਫੁੱਲ ਖਿੜਦਾ ਹੈ|
ਅੱਜ ਦਾ ਇਹ ਮਸ਼ਰੂਫ ਆਦਮੀ, ਫਿਰ ਉਹਨਾਂ ਫੱਕਰਾਂ ਨਾਲ ਜਾ ਭਿੜਦਾ ਹੈ|
ਹਰ ਦਿਨ ਨੂੰ ਰੱਜ ਕੇ ਜਿਉਂਦੇ ਸੀ, ਹੋਵੇ ਜੱਗ ਤੇ ਆਖਰੀ ਦਿਨ ਜਿਵੇਂ|
ਕੁੱਝ ਯਾਰ ਮੈਨੂੰ ਚੇਤੇ ਆਓਂਦੇ ਨੇ, ਕੁੱਝ ਕਾਲਜ 'ਚ ਬੀਤੇ ਸੀ ਦਿਨ ਕਿਵੇਂ.......
ਨਿੱਤ ਖੁਸ਼ੀਆਂ ਦੇ ਨਾਲ ਭਰਦੇ ਸੀ, ਅਸੀਂ ਆਪਣੀ ਹੀ ਜ਼ਿੰਦਗਾਨੀ ਨੂੰ|
ਕੋਈ ਲੱਭਦਾ ਫਿਰਦਾ ਸੀ ਹੂਰ-ਪਰੀ, ਕੋਈ ਲੱਭਦੀ ਸੀ ਦਿਲ ਦੇ ਜਾਨੀ ਨੂੰ|
ਕੁੱਝ ਤੜਫਨ ਪਿਆਰ ਦੇ ਹੁੰਦਿਆਂ ਵੀ, ਤੜਫੇ ਮੱਛਲੀ ਪਾਣੀ ਬਿਨ ਜਿਵੇਂ|

ਹਰ ਕੁੜੀ ਦਾ ਨਾਂ ਸੀ ਯਾਦ ਰਹਿੰਦਾ, ਉਂਝ ਵਿਸ਼ਿਆਂ ਦੇ ਨਾਂ ਸੀ ਭੁੱਲ ਜਾਂਦੇ|
ਸੁਬ੍ਹਾ ਹੋਰ ਕਿਸੇ ਤੇ ਦਿਲ ਆਓਂਦਾ, ਸ਼ਾਮੀ ਹੋਰ ਕਿਸੇ ਤੇ ਡੁੱਲ ਜਾਂਦੇ|
ਉਂਝ ਪਿਆਰ ਇੱਕ ਨੂੰ ਹੀ ਕਰਦੇ ਸੀ, ਸਾਡੇ ਪਿਆਰ ਨੂੰ ਲਉ ਉਹ ਮਿਣ ਕਿਵੇਂ ?

ਜਦ ਜ਼ਿੰਦਗੀ ਦਾ ਪਹਿਲਾ ਸੀ ਪੈੱਗ ਲਾਇਆ, ਨਾਂ ਮਾਸ਼ੂਕ ਦਾ ਪਲ-ਪਲ ਧਿਆਓਂਦੇ ਰਹੇ|
ਇੱਕ ਹੋਰ ਲਾ ਲਾ ਕੰਮ ਸੈੱਟ ਹੋਜੂ, ਕਹਿ ਕੇ ਯਾਰ ਮੇਰੇ ਮੈਨੂੰ ਪਿਆਓਂਦੇ ਰਹੇ|
ਇਹ ਜੋ ਬੋਤਲ 'ਚੋਂ ਨਿੱਕਲੇ ਕਰੇ ਖ੍ਵਾਬ ਪੂਰੇ, ਕਰੇ ਚਿਰਾਗ 'ਚੋਂ ਨਿੱਕਲਿਆ ਜਿੰਨ ਜਿਵੇਂ|

ਇੱਕ ਰੋਂਦਾ ਸੀ, ਇੱਕ ਖੂੰਜੇ ਲੱਗਿਆ ਕੱਲਾ ਹੀ ਹੌਂਕੇ ਭਰਦਾ ਸੀ|
ਕਿਉਂ ਆਏ ਸੀ ਮੇਰੀ ਜਿੰਦਗੀ ਵਿੱਚ ਕੋਈ ਗਿਲੇ ਪਿਆ ਇਹ ਕਰਦਾ ਸੀ|
ਵਿਛੜਨ ਲੱਗਿਆਂ, ਦਰਦ ਭਰੇ, ਲੰਘੇ ਸੀ ਕੁੱਝ ਦਿਨ ਕਿਵੇਂ|

ਉਹਦੇ ਨਾਲ ਦਿਨ ਬਿਤਾਏ ਸੀ ਜੋ, ਯਾਦਾਂ ਬਣਾ ਕੇ ਦਿਲ ਵਿੱਚ ਰੱਖ ਚੱਲਿਆ|
ਅੱਜ ਯਾਰ ਸਾਡਾ, ਕੀਤੇ ਪੜ੍ਹਨ ਵਲੈਤੀ, ਹੋਕੇ ਸਾਥੋਂ ਵੱਖ ਚੱਲਿਆ|
ਓਏ ਕਮਲਿਆ ! ਓਥੇ ਨਹੀਂ ਯਾਰ ਮਿਲਣੇ, ਤੂੰ ਰਹੇਂਗਾ ਯਾਰਾਂ ਤੋਂ ਬਿਨ ਕਿਵੇਂ ?

ਅੱਜ ਵੀ ਮਹਿਫਲਾਂ ਜੁੜਦੀਆਂ ਨੇ, ਪਰ ਪਹਿਲਾਂ ਵਾਲੀ ਗੱਲ ਨਹੀਂ|
ਕਿੰਨੀਆਂ ਯਾਦਾਂ ਜੁੜੀਆਂ ਯਾਰਾਂ ਨਾਲ, ਇਸ ਗੱਲ ਦਾ ਕੋਈ ਵੀ ਹੱਲ ਨਹੀਂ|
ਇਹ ਯਾਦਾਂ ਵਾਂਗ ਨੇ ਤਾਰਿਆਂ ਦੇ, ਕੋਈ ਲਵੇ ਤਾਰਿਆਂ ਨੂੰ ਗਿਣ ਕਿਵੇਂ ?

Thursday, July 22, 2010
GNE ਦੇ ਕੁਝ ਖਾਸ ਕਿੱਸੇ (ਭਾਗ-2)
13 ਫਰਵਰੀ, 2006
ਅੱਜ ਸਵੇਰੇ ਉੱਠਦੇ ਸਾਰ ਸਿਰ ਫਟ ਰਿਹਾ ਸੀ| ਅਕਸਰ ਜਾਗੋ ਤੇ ਵਿਆਹ ਦੇ ਫੰਕਸ਼ਨ ਤੋਂ ਅਗਲਾ ਦਿਨ ਐਦਾਂ ਹੀ ਸ਼ੁਰੂ ਹੁੰਦਾ ਸੀ| ਗਿੱਲ ਦੇ ਵੱਡੇ ਭਰਾ ਦੇ ਵਿਆਹ ਤੇ ਅਸੀਂ ਬਾਹਵਾ ਖਰੂਦ ਪੱਟਿਆ ਸੀ; ਖਾਸ ਕਰਕੇ ਜਾਗੋ ਤੇ, ਜਿੱਥੇ ਸਵੇਰ ਦੇ 3 ਵਜੇ ਤਕ ਨੱਚ-2 ਕੇ ਅਸੀਂ ਰੱਜ ਕੇ ਭੜਾਸ ਕਢਦੇ ਰਹੇ| ਵੈਸੇ ਐਨਾ ਗਾਹ ਪੌਣ ਲਈ ਵੀ ਕਾਫੀ ਪੀਣੀ ਪਈ| ਫੇਰ ਵਿਆਹ ਦੇ ਦਿਨ ਦੀ ਖੁਰਾਕ ਸ਼ੁਰੂ ਤਾਂ ਜੂਸ ਤੋਂ ਹੋਈ ਤੇ ਸ਼ਾਮ ਤੱਕ ਸੇਵਨ ਵੀ ਤਰਲ ਪਦਾਰਥ ਦਾ ਹੀ ਰਿਹਾ....... ਪਰ ਉਹਦਾ ਰੰਗ ਬਦਲ ਗਿਆ ਸੀ| ਇਹ ਸਾਰਾ ਕੁਝ ਕਾਰਨ ਸੀ ਮੇਰੇ ਸਿਰ ਦੁਖਣ ਦਾ, ਜਿਸਨੂੰ ਆਪਾਂ "Hangover" ਵੀ ਕਹਿ ਲੈਨੇ ਆ|
ਮੈਂ ਦੁਪਹਰ ਤਕ ਕਮਰੇ 'ਚ ਪਿਆ ਤਰ੍ਲੋ-ਮੱਛੀ ਹੋਈ ਗਿਆ| ਅਸੀਂ (ਮੈਂ, ਪੰਧੇਰ ਤੇ ਬਾਬਾ) ਲੁਧਿਆਣੇ ਸਰਾਭਾ ਨਗਰ ਕਿਰਾਏ ਦੇ ਕਮਰੇ ਵਿੱਚ ਰਹਿੰਦੇ ਸੀ| ਅਸੀਂ ਹੋਸਟਲ ਛੱਡ ਕੇ ਸ਼ਹਿਰ 'ਚ ਕਮਰਾ ਤਾਂ ਇਸ ਲਈ ਲਿਆ ਸੀ ਕਿ IELTS ਦੇ ਪੇਪਰ ਦੀ ਤਿਆਰੀ ਕਰਾਂਗੇ| ਪਰ ਦੋ-ਤਿੰਨ ਦਿਨ ਜਾ ਕੇ ਅਸੀਂ ਐਲਾਨ ਕਰ ਦਿੱਤਾ ਕਿ ਸਾਨੂੰ ਸਿਖਾਓਣ ਵਾਲੇ ਨਾਲੋਂ ਭੋਰਾ ਵੱਧ ਹੀ ਆਓਂਦਾ| ਇਸ ਲਈ ਕਲਾਸ ਵਿੱਚ ਸਮਾਂ ਖਰਾਬ ਕਰਨ ਨਾਲੋਂ ਅਸੀਂ ਘੁਮਾਰ-ਮੰਡੀ ਦੀ ਗੇੜੀ ਲੌਣਾ ਜਿਆਦਾ ਪਸੰਦ ਕਰਦੇ ਸੀ| ਪਰ ਅੱਜ ਤਾਂ ਉੱਠਣ ਦੀ ਵੀ ਹਿਮੱਤ ਨਹੀਂ ਹੋ ਰਹੀ ਸੀ, ਗੇੜੀ ਤਾਂ ਦੂਰ ਦੀ ਗਲ ਸੀ|
ਮੈਂ ਸਮਾਂ ਦੇਖਣ ਲਈ ਮੋਬਾਇਲ ਚੱਕਿਆ ਤਾਂ ਦੇਖਿਆ 9 ਮਿਸ ਕਾਲਾਂ.......ਇੱਕ ਵੀ ਕੰਮ ਦੀ ਨਹੀਂ ਸੀ, ਸਾਰੀਆਂ "ਬੁੱਗ" ਦੀਆਂ........ਫਿਰ ਇੱਕ ਮੈਸੇਜ.......ਇਹ ਵੀ ਉਹਦਾ...."ਤਿਆਰ ਰਿਹੋ !!!! ਗਿੱਲ ਕੇ ਰਿਸੈਪ੍ਸ਼ਨ ਤੇ ਜਾਣਾ"......ਸੋਚ ਕੇ ਹੀ ਦਿਲ ਕੱਚਾ ਕੱਚਾ ਹੋਣ ਲੱਗ ਪਿਆ| ਚਲੋ ਹੋਣੀ ਨੂੰ ਕੌਣ ਟਾਲ ਸਕਦਾ ???? ਆਪਾਂ ਉੱਠ ਕੇ ਅਗਲੀ ਲੜਾਈ ਲੜਨ ਲਈ ਤਿਆਰੀ ਸ਼ੁਰੂ ਕਰਤੀ|
ਸ਼ਾਮੀਂ ਬੁੱਗ ਗੱਡੀ ਲੈ ਕੇ ਆਗਿਆ.....ਪਰ ਇਹ ਕੀ ?????? ਨਾਲ ਡਰਾਈਵਰ ?????
ਪੁੱਛਣ ਤੇ ਪਤਾ ਲੱਗਾ ਕਿ ਜਨਾਬ ਨੂੰ ਘਰਦਿਆਂ ਵੱਲੋਂ ਹੁਕਮ ਹੋਇਆ ਹੈ ਕਿ ਰਾਤ ਨੂੰ ਘਰ ਵਾਪਿਸ ਆਓਣਾ ਹੈ ਤੇ ਕਿਉਂ ਕਿ ਅਸੀਂ ਪਾਰਟੀ ਵਿੱਚ ਆਨੰਦ ਲੈਣ ਜਾ ਰਹੇ ਹਾਂ ਇਸ ਲਈ ਗੱਡੀ ਚਲਾਓਣ ਦੀ ਜੁਮੇਵਾਰੀ ਲੈ ਕੇ ਕੋਈ ਵੀ ਇਹ ਮੌਕਾ ਖਰਾਬ ਨਹੀਂ ਕਰਨਾ ਚਾਹੁੰਦਾ ਸੀ|
ਲਓ ਜੀ ! ਆਪਾਂ ਸਾਰੇ ਗੱਡੀ ਵਿੱਚ...... ਤੇ ਅੱਜ ਦੇ ਦਿਨ ਲਈ ਸਾਡਾ ਸਾਰਥੀ (driver) ਸੀ......... "ਕੇਵਲ"...... ਉਹ ਬੁੱਗ ਦੇ ਪਿੰਡ ਦਾ ਹੀ ਸੀ ਤੇ ਬੁੱਗ ਦੇ ਮੁਤਾਬਕ ਕਾਫੀ ਸਮਝਦਾਰ ਵੀ ਸੀ| ਗੱਡੀ ਸਾਡੀ ਮੰਜ਼ਿਲ, ਜਾਣੀ ਕਿ ਪਟਿਆਲੇ ਵੱਲ ਨੂੰ ਖਿੱਚ ਦਿੱਤੀ ਗਈ|
ਅਸੀਂ ਪਾਰਟੀ ਵਿੱਚ ਪਹੁੰਚੇ ਤੇ ਨਾਲ ਹੀ ਸਾਡੇ ਟੇਬਲ ਤੇ ਬੋਤਲ ਆ ਗਈ| ਕੇਵਲ ਸਾਡੇ ਨਾਲ ਹੀ ਬੈਠਾ ਸੀ ਪਰ ਉਹਨੂੰ ਸਖ਼ਤ ਹਦਾਇਤ ਸੀ ("ਬੁੱਗ" ਦੇ ਘਰਦਿਆਂ ਵੱਲੋਂ) ਕਿ ਦਾਰੂ ਨਹੀਂ ਪੀਣੀ| ਪਰ ਬੁੱਗ ਤੋਂ ਉਹਦੀਆਂ ਪਿਆਸੀਆਂ ਨਜ਼ਰਾਂ ਦੇਖੀਆਂ ਨਹੀਂ ਗਈਆਂ ਤੇ ਉਹਨੂੰ ਇੱਕ ਪੈਗ ਪੇਸ਼ ਕਰ ਦਿੱਤਾ ਗਿਆ| ਇੱਕ ਪੈਗ ਲਾ ਕੇ ਉਹ ਉੱਠ ਕੇ ਚਲਾ ਗਿਆ| ਮੈ ਸੋਚਿਆ ਕਿ ਬੁੱਗ ਇਹਦੇ ਬਾਰੇ ਠੀਕ ਹੀ ਕਹਿੰਦਾ ਸੀ, ਲਗਦਾ ਤਾਂ ਸਮਝਦਾਰ ਹੀ ਹੈ
ਪਾਰਟੀ ਖਤਮ ਹੋਈ...... ਅਸੀਂ ਔਖੇ ਸੌਖੇ ਖਾਣਾ ਖਾਦਾ ਤੇ ਵਾਪਸੀ ਦੀ ਤਿਆਰੀ ਸ਼ੁਰੂ ਕੀਤੀ| ਤਿਆਰੀ ਤੋਂ ਮੇਰਾ ਭਾਵ ਬੰਦੇ ਲੱਭ ਕੇ ਇਕੱਠੇ ਕਰਨੇ| ਬਾਕੀ ਸਾਰੇ ਤਾਂ ਮਿਲਗੇ ਪਰ ਸਾਲਾ "ਕੇਵਲ" ਗੁਆਚ ਗਿਆ| ਅਸੀਂ ਸਾਰਾ ਪੈਲਸ ਗਾਹਤਾ ਪਰ ਉਹ ਪਤਾ ਨਹੀਂ ਕਿਹੜੇ ਕੋਨੇ ਵਿੱਚ ਲੁਕਿਆ ਸੀ| ਅਸੀਂ ਟੇਬਲਾਂ ਦੇ ਕਪੜਿਆਂ ਤੋਂ ਲੈ ਕੇ ਲੇਡੀਜ਼ ਟੋਇਲੇਟ ਤੱਕ ਸੱਭ ਥਾਵਾਂ ਦੇਖ ਲਈਆਂ ਪਰ ਕੇਵਲ ਨਾ ਲੱਭਾ| "ਬੁੱਗ ! ਸਾਲਿਆ ਤੈਨੂੰ ਕੀਹਨੇ ਕਿਹਾ ਸੀ ਉਹਨੂੰ ਪੈਗ ਦੇਣ ਲਈ".....ਸਾਰੇ ਬੁੱਗ ਤੇ ਚੜ੍ਹੇ ਹੋਏ ਸੀ| ਸਾਰੀ ਖਾਦੀ ਪੀਤੀ, ਗਾਲਾਂ ਕੱਢਦਿਆਂ ਦੀ ਉੱਤਰ ਗਈ ਮੈਂ ਅੱਕ ਕੇ ਹਰਨਿਹਾਲ (ਗਿੱਲ ਦਾ ਪਟਿਆਲੇ ਦਾ ਦੋਸਤ) ਦੀ ਕਾਰ ਵਿੱਚ ਜਾ ਕੇ ਸੌਂ ਗਿਆ| ਮੇਰੀ ਅੱਖ ਓਦੋਂ ਖੁੱਲੀ ਜਦ ਮਹਿਸੂਸ ਹੋਇਆ ਕਿ ਸਾਰੇ ਮੈਨੂੰ ਲੱਭ ਰਹੇ ਨੇ ਬਾਹਰ ਨਿਕਲਦੇ ਹੀ ਮੇਰੀ ਵੀ ਚੰਗੀ ਸੇਵਾ ਕੀਤੀ ਗਈ.......ਗਾਲਾਂ ਨਾਲ|
ਆਖਰ ਜਦ ਸਾਨੂੰ ਕੇਵਲ ਨਾ ਲੱਭਿਆ ਤਾਂ ਅਸੀਂ ਉਹਨੂੰ ਛੱਡ ਕੇ ਜਾਣਾ ਬੇਹਤਰ ਸਮਝਿਆ| ਪੰਗਾ ਓਦੋਂ ਪਿਆ ਜਦ ਇਹ ਪਤਾ ਲੱਗਿਆ ਕਿ ਸਾਡੀ ਗੱਡੀ ਦੀ ਚਾਬੀ ਵੀ ਕੇਵਲ "ਜੀ" ਨਾਲ ਹੀ ਲੈ ਗਏ ਨੇ| ਕੋਈ ਹੋਰ ਚਾਰਾ ਨਾ ਹੋਣ ਕਰਕੇ ਅਸੀਂ ਹਰਾਨਿਹਾਲ ਦੇ ਘਰ ਰਾਤ ਕੱਟਣੀ ਠੀਕ ਸਮਝੀ|
(ਐਥੇ "ਅਸੀਂ" ਤੋਂ ਭਾਵ ਹੈ - ਮੈਂ, ਬੁੱਗ, ਕੰਗ, ਅਨੂਪ, ਮਿਨ੍ਹਾ, ਬਾਜਵਾ ਅਤੇ ਬਾਬਾ)
ਸਾਰੇ ਜਾਂਦੇ ਹੀ ਪਸਰ ਗਏ.....ਤੇ ਕਿਸੇ ਨੇ ਆਪਣੇ ਕੋਟ ਉਤਾਰਨ ਦੀ ਵੀ ਜ਼ਹਿਮਤ ਨਹੀਂ ਕੀਤੀ| ਇਹਨਾਂ ਹਾਲਾਤਾਂ ਵਿੱਚ ਸੱਭ ਤੋਂ ਵਧ ਹਾਸਾ ਬੁੱਗ ਨੂੰ ਦੇਖ ਕੇ ਆ ਰਿਹਾ ਸੀ, ਜੋ ਕਿ 3 ਪੀਸ ਸੂਟ ਪਾ ਕੇ ਤੇ ਟਾਈ ਲਾ ਕੇ ਘੁਰਾੜੇ ਮਾਰ ਰਿਹਾ ਸੀ|
ਮੈਨੂੰ ਲਗਦਾ ਸਵੇਰ ਦੇ ਤਕਰੀਬਨ 5 ਵੱਜੇ ਸੀ ਤੇ ਮੈਨੂੰ ਕੋਈ ਫੋਨ ਵੱਜਦਾ ਸੁਣਿਆ| ਮੈਂ ਬਥੇਰਾ ਰੌਲਾ ਪਾਇਆ ਕਿ ਇਹਨੂੰ ਸਾਲੇ ਨੂੰ ਕੋਈ ਕੰਧ 'ਚ ਮਰੋ ਪਰ ਕੋਈ ਸੁਣਵਾਈ ਨਹੀਂ ਹੋਈ| ਆਖਰ ਮੈਂ ਆਪ ਫੋਨ ਲੱਭਿਆ (ਜੋ ਕਿ ਬੁੱਗ ਦਾ ਸੀ) ਤੇ ਚੱਕ ਕੇ ਬੁੱਗ ਦੇ ਢਿੱਡ 'ਚ ਮਾਰਿਆ| ਓਹਨੇ ਫੋਨ ਦੀ ਸਕਰੀਨ ਤੇ ਟੁੱਟੀ ਜਿਹੀ ਨਿਗ੍ਹਾ ਮਾਰੀ, ਜਿੱਥੇ ਲਿਖਿਆ ਸੀ "Pakoda calling......"
"ਇਹਨੂੰ ਅੱਧੀ ਰਾਤ ਨੂੰ ਕੀ ਮੌਤ ਪੈ ਗਈ....." ਇਹ ਸਨ ਅੱਜ ਸਵੇਰ ਦੇ ਪਹਿਲੇ ਪ੍ਰਵਚਨ ਜੋ ਬੁੱਗ ਦੇ ਮੂੰਹ 'ਚੋਂ ਨਿੱਕਲੇ| ਬੁੱਗ ਦੀ ਹਿੱਮਤ ਨਹੀਂ ਸੀ ਫੋਨ ਕੰਨ ਨੂੰ ਲਾਓਣ ਦੀ, ਇਸ ਲਈ ਉਹਨੇ ਸਪੀਕਰ ਚਲਾ ਕੇ ਕੋਲ ਰੱਖ ਲਿਆ|
"ਹਾਂ ! ਕੀ ਆ ?" ਬੁੱਗ ਬੋਲਿਆ|
"ਕਿੱਥੇ ਓਂ ????" ਪਕੌੜੇ ਦੀ ਆਵਾਜ਼ ਘਬਰਾਈ ਜਿਹੀ ਲੱਗੀ|
"ਘਰੋਂ ਫੋਨ ਆਇਆ ਸੀ ????" ਬੁੱਗ ਨੂੰ ਯਾਦ ਆਇਆ ਕਿ ਘਰਦੇ ਸਾਨੂੰ ਉਡੀਕਦੇ ਹੋਣੇ ਆ...."ਯਾਰ ਮੈਂ ਘਰ ਫੋਨ ਕਰਨਾ ਭੁੱਲ ਗਿਆ......."|
"ਸਾਲਿਓ !!!! ਥੋਨੂੰ ਪੁਲਿਸ ਭਾਲਦੀ ਫਿਰਦੀ ਆ" ਪਕੌੜੇ ਨੇ ਉਹਦੀ ਗੱਲ ਪੂਰੀ ਸੁਣੇ ਬਿਨਾ ਹੀ ਸੋਟਾ ਮਾਰਤਾ |
ਇਸ ਤੋਂ ਬਾਦ ਪਕੌੜੇ ਨੇ ਕੀ ਕਿਹਾ ਸਾਨੂੰ ਕੁਝ ਨੀਂ ਸੁਣਿਆ| ਉਹਦੀ ਇਹ ਗਲ ਸੁਣ ਕੇ ਅਸੀਂ ਸਾਰੇ ਭੱਠੀ 'ਚ ਭੁੱਜਦੇ ਦਾਣਿਆਂ ਵਾਂਗ ਬੁੜਕ ਬੁੜਕ ਕੇ ਉਠੇ| ਬਾਬੇ ਤੋਂ ਬਿਨਾ ਅਸੀਂ ਸਾਰੇ ਬੁੱਗ ਦੇ ਦੁਆਲੇ ਕੱਠੇ ਹੋ ਗਏ| ਬਾਬੇ ਨੂੰ ਪਤਾ ਨਹੀਂ ਕਿਹੜਾ ਚਾਅ ਚੜਿਆ ਸੀ....ਉਠਦੇ ਸਾਰ ਹੀ ਪੱਗ ਬੰਨਣ ਲੱਗ ਪਿਆ| ਉਹਨੂੰ ਪੇਚ ਟਿਕਾਓਂਦੇ ਨੂੰ ਦੇਖ ਕੰਗ ਖਿਝ ਗਿਆ "ਸਾਲਿਆ ! ਪੁਲਿਸ ਲੱਭ ਰਹੀ ਹੈ......ਕੋਈ ਕੁੜੀ ਵਾਲੇ ਨਹੀਂ ਵੇਖਣ ਆਓਣ ਲੱਗੇ....ਵੱਡਾ ਇੰਦਰਜੀਤ ਨਿੱਕੂ...." ਉਨਿੰਦਰੇ ਬਾਬੇ ਨੂੰ ਕੁਝ ਸੁਣਾਈ ਨਹੀਂ ਦਿੱਤਾ ਤੇ ਉਹ ਲੱਗਿਆ ਰਿਹਾ|
ਪਕੌੜੇ ਨੇ ਦੱਸਿਆ ਕਿ "ਕੇਵਲ ਜੀ" (ਪਤਾ ਨਹੀਂ ਕਿਉਂ ਸਾਲੇ ਨੁੰ ਇੱਜ਼ਤ ਦੇਣ ਨੂੰ ਦਿਲ ਕਰਦਾ) ਰਾਤ ਦਾਰੂ ਪੀ ਕੇ ਟੋੰਨ ਹੋ ਕੇ ਪੈਲਸ ਤੋਂ ਬਾਹਰ ਨਿੱਕਲ ਗਿਆ ਤੇ ਉਹਨੇ ਕਿਸੇ ਸ਼ੋਰੂਮ ਦੇ ਸ਼ਟਰ ਨੂੰ ਖੋਲਣ ਦੀ ਕੋਸ਼ਿਸ਼ ਕੀਤੀ| ਤੇ ਸ਼ੋਰੂਮ ਵਾਲਿਆਂ ਨੇ ਪੁਲਿਸ ਬੁਲਾ ਲਈ| ਪਹਿਲਾਂ ਤਾਂ ਉਹਨੇ ਪੁਲਿਸ ਨੂੰ ਦੱਸਿਆ ਕਿ ਮੈਂ ਦਾਰੂ ਪੀਤੀ ਵਿੱਚ ਪੈਲਸ ਦਾ ਰਾਹ ਭੁੱਲ ਗਿਆ ਤੇ ਠੰਡ ਤੋਂ ਬਚਣ ਲਈ ਸ਼ੋਰੂਮ ਵਿੱਚ ਆਓਣਾ ਚਾਹੁੰਦਾ ਸੀ ਪਰ ਪੁਲਿਸ ਨੂੰ ਸ਼ੱਕ ਹੋਇਆ ਕਿ ਇਹ ਇਕ ਪੂਰਾ ਗੈਂਗ ਹੈ ਜੋ ਪਹਿਲਾਂ ਪੈਲਸ 'ਚ ਜਾ ਕੇ ਖਾਂਦਾ ਪੀਂਦਾ ਹੈ ਅਤੇ ਫੇਰ ਚੋਰੀ ਕਰਦਾ ਹੈ| ਤੇ ਪੁਲਿਸ ਸਾਨੂੰ ਲੱਭਣ ਲਈ ਪੈਲਸ ਵਿੱਚ ਵੀ ਆਈ| ਕੇਵਲ ਨੇ ਸਾਨੂੰ ਫੋਨ ਕਰਨ ਦੀ ਵੀ ਕੋਸ਼ਿਸ਼ ਕੀਤੀ ਪਰ ਸਾਨੂੰ ਜਿੰਦਾਂ ਲਾਸ਼ਾਂ ਦੇ ਢੇਰ ਨੂੰ ਫੋਨ ਵੱਜਣ ਦਾ ਪਤਾ ਹੀ ਨਹੀਂ ਲੱਗਿਆ|
ਪਕੌੜੇ ਨੇ ਅੱਗੇ ਦੱਸਿਆ ਕਿ ਪਤਾ ਨਹੀਂ ਫਿਰ ਕੇਵਲ ਦੇ ਦਿਮਾਗ ਵਿੱਚ ਕੀ ਚਾਨਣਾ ਹੋਇਆ ਕਿ ਉਸਨੇ ਡਰਦੇ ਡਰਦੇ ਬੁੱਗ ਦੇ ਪਾਪਾ ਨੂੰ ਫੋਨ ਕਰ ਲਿਆ; ਪਰ ਸਾਲਾ ਉਹਥੇ ਵੀ ਉਹਲਾ ਰੱਖ ਗਿਆ ਅਤੇ ਉਹਨਾ ਨੂੰ ਕਹਿੰਦਾ ਕੇ ਸਾਰੇ ਮੁੰਡੇ ਮੈਨੂੰ (ਸੋਫੀ ਨੂੰ) ਗੱਡੀ ਵਿੱਚੋਂ ਸੁੱਟ ਕੇ ਕਾਰ ਭਜਾ ਕੇ ਲੈ ਗਏ| ਇਹ ਤਾਂ ਭਲਾ ਹੋਵੇ ਬੁੱਗ ਦੇ ਬਾਪੂ ਦਾ ਜਿਹਨੇ ਪੁਲਿਸ ਵਾਲਿਆਂ ਨਾਲ ਆਪ ਗਲ ਕਰ ਕੇ ਉਹਨਾਂ ਨੂੰ ਯਕੀਨ ਦਵਾਇਆ ਕਿ ਇਹ ਚੋਰ ਨਹੀਂ ਹੈ| ਪਰ ਘਬਰਾ ਉਹ ਵੀ ਗਏ ਸੀ ਤੇ ਘਬਰਾ ਵੀ ਇਹਨਾ ਗਏ ਕਿ ਪੁਲਿਸ ਵਾਲਿਆਂ ਨੂੰ ਕਹਿੰਦੇ ਕਿ ਸਾਨੂੰ ਸ਼ੱਕ ਹੈ ਕਿ ਕੀਤੇ ਇਹਨੇ (ਕੇਵਲ ਨੇ) ਨਸ਼ੇ ਵਿੱਚ ਕਾਰ ਨੂੰ ਮੁੰਡਿਆਂ ਸਣੇ ਸਰਹੰਦ ਨਹਿਰ ਵਿੱਚ ਤਾਂ ਨਹੀਂ ਸੁੱਟ ਦਿੱਤਾ ਤੇ ਆਪ ਭੱਜ ਕੇ ਇੱਥੇ ਆ ਗਿਆ ਹੋਵੇ| ਉੱਪਰੋਂ ਪੁਲਿਸ ਵਾਲੇ ਵੀ ਡਿਉਟੀ ਦੇ ਐਨੇ ਪੱਕੇ ਕਿ ਕੇਵਲ ਦੇ ਲੱਖ ਸਮਝੌਣ ਤੇ ਕਿ ਕਾਰ ਪੈਲਸ ਦੇ ਵਿੱਚ ਹੈ ਤੇ ਚਾਬੀ ਉਸਦੇ ਕੋਲ, ਉਹ ਨਹਿਰ ਤੇ ਸਾਨੂੰ ਲੱਭਣ ਚਲੇ ਗਏ| ਤੇ ਜਦ ਅਸੀਂ ਉੱਥੇ ਨਾ ਮਿਲੇ ਤਾਂ ਬੁੱਗ ਦੇ ਘਰਦਿਆਂ ਦੇ ਜ਼ੋਰ ਪੌਣ ਤੇ ਪੁਲਿਸ ਵਾਲਿਆਂ ਨੇ ਕੇਵਲ ਨੂੰ ਲੁਧਿਆਣੇ ਦੀ ਕਿਸੇ ਬੱਸ ਵਿੱਚ ਚੜ੍ਹਾ ਦਿੱਤਾ (ਮਲੰਗ ਦੀ ਕਿਸਮਤ ਦੇਖੋ !!! ਐਨੀ ਰਾਤ ਨੂੰ ਓਹਦੇ ਲਈ ਬੱਸ ਵੀ ਚੱਲ ਪਈ)|
"ਮੈਂ ਹੁਣੇ ਕੇਵਲ ਨੂੰ ਫੋਨ ਕਰਦਾ" ਬੁੱਗ ਨੇ ਆਪਣੇ ਵੱਲੋਂ ਸਿਆਣੀ ਗੱਲ ਕੀਤੀ|
"ਸਾਲਿਓ ! ਜਦ ਫੋਨ ਕਰਨਾ ਸੀ ਉਹਦੋਂ ਤੁਸੀਂ ਮਰੇ ਪਏ ਸੀ, ਹੁਣ ਕੋਈ ਫਾਇਦਾ ਨਹੀਂ ਜਾਂ ਤਾਂ ਉਹਦਾ ਫੋਨ ਕੀਤੇ ਡਿੱਗ ਪਿਆ ਜਾਂ ਉਹਨੇ ਆਪ ਹੀ ਬੰਦ ਕਰ ਰੱਖਿਆ ਹੈ" ਪਕੌੜੇ ਨੇ ਦੱਸਿਆ|
"ਬੱਸ ਤੁਸੀਂ ਘਰ ਇੱਕ ਵਾਰ ਗੱਲ ਕਰਕੇ, ਗੱਡੀ ਲੈ ਕੇ ਆਜੋ" ਪੂਰੀ ਗੱਲ-ਬਾਤ ਵਿੱਚ ਪਕੌੜੇ ਦੀ ਸੱਭ ਤੋਂ ਬੇਤੁਕੀ ਗੱਲ ਸੀ| ਇਹ
ਅਸੀਂ ਪਕੌੜੇ ਨੂੰ ਤੇ ਫਿਰ ਬੁੱਗ ਦੇ ਘਰਦਿਆਂ ਨੂੰ ਕਾਰ ਦੀ ਚਾਬੀ ਕੇਵਲ ਕੋਲ ਹੋਣ ਬਾਰੇ ਦੱਸਿਆ ਅਤੇ ਆਪਣੀ ਗਲਤੀ ਵੀ ਮੰਨੀ|
ਬੁੱਗ ਆਪਣੀ ਟਾਈ ਨੂੰ ਖੋਲਦਾ ਹੋਇਆ, ਵਾਰ ਵਾਰ ਫੋਨ ਤੇ ਕਹਿ ਰਿਹਾ ਸੀ "ਪਾਪਾ! ਮੈਂ ਕਿ ਕਰਾਂ ??? ਤੁਸੀਂ ਹੀ ਕਿਹਾ ਸੀ ਕਿ ਸਾਡੇ ਨਲੈਕਾਂ 'ਤੇ ਤੁਹਾਨੂੰ ਯਕੀਨ ਨਹੀਂ ਤੇ ਸਾਡੇ ਨਾਲ ਕੋਈ ਸਿਆਣਾ ਬੰਦਾ ਹੋਣਾ ਚਾਹੀਦਾ"|
ਸਾਡਾ ਹਾਸਾ ਨਿੱਕਲ ਗਿਆ| ਰੱਬ ਦਾ ਭਾਣਾ ਮੰਨ ਕੇ ਅਸੀਂ ਹਰਨਿਹਾਲ ਦੀ ਗੱਡੀ ਲੈ ਕੇ ਪੈਲਸ 'ਚ ਪਹੁੰਚ ਗਏ|
ਪਰ ਸ਼ਾਇਦ ਰੱਬ ਨੇ ਸਾਡੇ ਕੰਨੀਂ ਹੱਥ ਲਵੌਣੇ ਸੀ ਅਜੇ......
ਗੱਡੀ ਵਿੱਚ ਸੈਂਟਰਲ ਲੌਕੀੰਗ ਹੋਣ ਕਰਕੇ, ਉਹਨੂੰ ਖੋਲਣ ਦਾ ਕੋਈ ਜੁਗਾੜ ਕੰਮ ਨਹੀਂ ਬਣਿਆ| ਆਖਰ ਕਾਰ ਅਸੀਂ ਸਵੇਰ ਦੇ ਪੰਜ ਵਜੇ ਇਕ ਨਕਲੀ ਚਾਬੀ ਬਣਾਓਣ ਵਾਲਾ ਲਭਿਆ| ਚਾਬੀ ਬੱਸ ਬਨਣ ਹੀ ਵਾਲੀ ਸੀ ਕਿ ਚਾਬੀ ਬਣਾਓਣ ਵਾਲੇ ਨੂੰ ਫੋਨ ਆਗਿਆ ਕਿ ਉਹਦੀ ਕੁੜੀ ਦੀ ਹਾਦਸੇ ਵਿੱਚ ਮੌਤ ਹੋਗੀ|
(ਤੁਸੀਂ ਸਾਡੀ ਹਾਲਤ ਦਾ ਅੰਦਾਜ਼ਾ ਨਹੀਂ ਲਾ ਸਕਦੇ......ਹਾਏ ਓਏ ! ਰੱਬਾ ਅੱਜ ਤਾਂ ਲੇਖੇ ਲੈ ਲਏ)
ਅਸੀਂ ਉਸ ਵਿਚਾਰੇ ਨੂੰ ਪੈਸੇ ਦੇ ਕੇ ਉਹਦੇ ਘਰ ਛੱਡ ਕੇ ਆਏ ਫਿਰ ਇੱਕ ਹੋਰ ਚਾਬੀ ਬਣੌਂਣ ਵਾਲਾ ਲੱਭ ਕੇ ਪੈਲਸ ਆ ਹੀ ਰਹੇ ਸੀ ਕਿ ਰਸਤੇ ਵਿੱਚ ਹਰਨਿਹਾਲ ਦੀ ਗੱਡੀ ਦੇ ਇੰਜਣ ਦੀ ਬੈਲਟ ਟੁੱਟ ਗਈ| ਸਾਡਾ ਰੋਣਾ ਨਿਕਲ ਜਾਣਾ ਸੀ ਪਰ ਹੌਸਲਾ ਕਰਕੇ ਉਹਨੂੰ ਠੀਕ ਕਰਵਾਇਆ ਤੇ ਨਾਲੇ ਚਾਬੀ ਬਣਵਾਈ|
ਰੱਬ ਦਾ ਧੰਨਵਾਦ ਕੀਤਾ ਤੇ ਅਸੀਂ ਪਟਿਆਲੇ ਤੋਂ ਲੁਧਿਆਣੇ ਨੂੰ ਚੱਲ ਪਏ ਰਸਤੇ ਵਿੱਚ ਗੱਡੀ ਵਿੱਚੋਂ ਕੋਈ ਗਲਤ ਜਿਹੀ ਆਵਾਜ਼ ਔਂਦੀ ਤਾਂ ਸਾਡੇ ਸਾਹ ਸੁੱਕ ਜਾਂਦੇ| ਅਸੀਂ ਸਾਰੇ ਰਾਹ ਇੱਕ ਦੁੱਜੇ ਨਾਲ ਕੋਈ ਗੱਲ ਨਾ ਕੀਤੀ ਸੱਭ ਦੀ ਹਾਲਤ ਮਾੜੀ ਸੀ ਪਰ ਮਿਨ੍ਹੇ (ਜਿਹਨੇ ਰਾਤ ਬਾਹਵਾ ਡਫੀ ਸੀ) ਕਰਕੇ ਸਾਨੂੰ ਰਾਹ ਵਿੱਚ ਕਈ ਵਾਰੀ ਰੁਕਣਾ ਪਿਆ (ਕਿਉਂ ????? ਸਾਰੀ ਰਾਤ ਰੱਜ ਕੇ ਪੀਣ ਤੋਂ ਬਾਦ ਜਦ ਸਵੇਰ ਦੇ 11 ਵਜੇ ਤੱਕ ਬੰਦਾ, ਧੱਕਿਆਂ ਤੋਂ ਬਿਨਾਂ, ਕੁੱਝ ਨਾ ਖਾਵੇ ਤਾਂ ਇਹ ਤਾਂ ਹੋਣਾ ਹੀ ਸੀ)|
ਮਿਨ੍ਨਾ ਗੱਡੀ ਦੀ ਪਿਛਲੀ ਤਾਕੀ ਨਾਲ ਹੱਥ ਲਾਈ ਕਾਰਵਾਈ ਕਰ ਕੇ ਹਟਿਆ ਹੀ ਸੀ ਕਿ ਸਾਨੂੰ ਮਿਨ੍ਨੇ ਦੇ ਗਾਲਾਂ ਕੱਢਣ ਦੀ ਆਵਾਜ਼ ਸੁਣਾਈ ਦਿੱਤੀ| ਅਸੀਂ ਭੱਜ ਕੇ ਗਏ ਕਿ ਪਤਾ ਨਹੀਂ ਹੁਣ ਕੀ ਹੋਗਿਆ ? ਜਾ ਕੇ ਜੋ ਮਿਨ੍ਨੇ ਨੇ ਜੋ ਦਿਖਾਇਆ ਉਹ ਦੇਖ ਕੇ ਗੁੱਸਾ ਵੀ ਆਵੇ ਤੇ ਹਾਸਾ ਵੀ; ਕਿਸੇ ਨੇ ਸਾਡੀ ਗੱਡੀ ਦੇ ਪਿਛਲੇ ਸ਼ੀਸ਼ੇ 'ਤੇ ਜੱਮੀ ਮਿੱਟੀ ਉੱਤੇ ਪੰਜਾਬੀ ਵਿੱਚ ਸੋਹਣਾ ਸੋਹਣਾ ਕਰਕੇ ਲਿਖਤਾ ਸੀ "ਕੇਵਲ ਦੀ ਗੱਡੀ"| ਚਿੱਤ ਤਾਂ ਕਰੇ ਇੱਟ ਮਾਰ ਕੇ ਸ਼ੀਸ਼ਾ ਭੰਨ ਦਵਾਂ| ਸਭ ਜਾਣਦੇ ਸੀ ਇਸ ਸ਼ਰਾਰਤ ਪਿੱਛੇ ਪੱਕਾ ਹਰਨਿਹਾਲ ਹੀ ਹੋਣਾ| ਕੋਸਾ ਜਿਹਾ ਹੌਂਕਾ ਭਰ ਕੇ ਅਸੀਂ ਤੁਰ ਪਏ|
ਅਸੀਂ ਸਿਧਾ ਹੋਸਟਲ ਆਏ ਤੇ ਓਥੋਂ ਸਲਾਹ ਕੀਤੀ ਕੀਤੀ ਕਿ ਇਸ ਮਨਹੂਸ ਗੱਡੀ ਨੂੰ ਪਹਿਲਾਂ ਘਰ ਛੱਡ ਕੇ ਔਣਾ ਅਸੀਂ ਇੰਦਰਦੀਪ (ਜੋ ਕਿ ਕਾਲਜ ਕਾਰ ਤੇ ਔਂਦਾ ਸੀ) ਨੂੰ ਨਾਲ ਲੈ ਕੇ ਕਾਰ ਛੱਡਣ ਤੁਰ ਪਏ| ਮੈਂ, ਬਾਜਵਾ ਤੇ ਕੰਗ, ਬੁੱਗ ਵਾਲੀ ਗੱਡੀ ਵਿੱਚ ਪਹਿਲਾਂ ਤੁਰ ਪਏ ਅਤੇ ਸਾਡੇ ਪਿੱਛੇ ਬੁੱਗ, ਇੰਦਰਦੀਪ ਅਤੇ ਅਨੂਪ, ਇੰਦਰਦੀਪ ਦੀ ਕਾਰ ਵਿੱਚ ਆ ਰਹੇ ਸੀ| ਕੰਗ ਨੇ ਯਾਦ ਕਰਵਾਇਆ ਕਿ ਅੱਜ ਤਾਂ 14 ਫਰਵਰੀ ਹੈ ਜਾਣੀ valentine's day| ਉਹਨੇ ਜ਼ੋਰ ਪਾਇਆ ਕਿ ਆਪਾਂ ਇਕ ਗੇੜਾ ਸਰਾਭਾ ਨਗਰ ਮਾਰਕੇਟ ਵਿੱਚ ਲਾ ਕੇ ਚਲਦੇ ਹਾਂ| ਵਿਚਾਰ ਬੁਰਾ ਨਹੀਂ ਸੀ, ਭਾਵੇਂ ਸਾਡੀ ਹਾਲਤ ਬਹੁਤ ਬੁਰੀ ਸੀ ਪਰ ਅੱਖਾਂ ਸੇਕਣੀਆਂ ਕਿਹਨੂੰ ਬੂਰੀਆਂ ਲਗਦੀਆਂ| ਅਸੀਂ ਅਜੇ ਗੇੜੀ ਰੂਟ ਵਿੱਚ ਵੜ੍ਹੇ ਹੀ ਸੀ ਕਿ ਗੱਡੀ ਦਾ ਅਗਲਾ ਸੱਜਾ ਟਾਇਰ ਪੈਂਚਰ ਹੋਗਿਆ| ਅਸੀਂ ਬਿਨਾ ਕੋਈ ਗੱਲ ਕੀਤੇ ਕੰਗ ਢਾਹ ਲਿਆ "ਸਾਲਿਆ ! ਸਿਧਾ ਘਰ ਜਾ ਰਹੇ ਸੀ ਤੇਰੇ ਕਰਕੇ ਇੱਕ ਹੋਰ ਸਿਆਪਾ ਸਹੇੜ ਲਿਆ"|
ਅਸੀਂ ਮਕੈਨਕਾਂ ਵਾਂਗ (ਕਿਉਂ ਕਿ ਸਾਡੀ ਹਾਲਤ ਬਹੁਤ ਖਰਾਬ ਸੀ) ਟਾਇਰ ਬਦਲ ਰਹੇ ਸੀ ਅਤੇ ਲੋਕ "ਲਾਲ ਲਾਲ" ਕਪੜੇ ਪਾ ਕੇ ਸਾਡੇ ਕੋਲੋਂ ਦੀ ਲੰਘ ਰਹੇ ਸੀ........... ਮੰਨੋਂ ਕਹਿ ਰਹੇ ਹੋਣ "Happy Valentine's Day......."
ਅਸੀਂ ਬੁੱਗ ਦੇ ਘਰ ਪਹੁੰਚੇ ਤਾਂ ਪਤਾ ਲੱਗਿਆ ਕਿ ਕੇਵਲ ਰਾਤ ਬੱਸ ਵਿੱਚ ਸੁੱਤਾ ਰਹਿ ਗਿਆ ਤੇ ਲੁਧਿਆਣੇ ਉਤਰਨ ਦੀ ਬਜਾਏ ਜਲੰਧਰ ਪਹੁੰਚ ਗਿਆ ਅਤੇ ਅਜੇ ਤੱਕ ਵਾਪਿਸ ਨਹੀਂ ਆਇਆ| ਬੁੱਗ ਦੇ ਘਰਦਿਆਂ ਨੇ ਪਹਿਲਾਂ ਬਹੁਤ ਸੁਣਾਈਆਂ ਫੇਰ ਬੁੱਗ ਦੇ ਪਾਪਾ (ਜੋ ਕਿ ਬਹੁਤ ਹੀ ਸ਼ੂਗਲੀ ਨੇ) ਨੇ ਸਹਿਨਤ ਮਾਰੀ "ਹਾਂ ਬਈ ! ਲੌਣੀ ਆ ਘੁੱਟ ?????"
ਅੰਕਲ ਦੀ ਗੱਲ ਸੁਣ ਕੇ............ ਕੰਗ ਅਜੇ ਕੁਰਸੀ ਤੇ ਅਗਾਂਹ ਨੂੰ ਹੋਇਆ ਹੀ ਸੀ ਕਿ ਰਸੋਈ ਵਿੱਚੋਂ ਆਵਾਜ਼ ਆਈ "ਜ਼ਹਿਰ ਦੇਦੋ ਜ਼ਹਿਰ ਭੋਰਾ ਇਹਨਾ ਨੂੰ" ਆਂਟੀ ਜੀ ਹੱਥ ਵਿੱਚ ਕੜਛੀ ਚੱਕੀ ਬਾਹਰ ਨੂੰ ਆ ਰਹੇ ਸੀ|
ਅਸੀਂ ਸਾਰੇ ਉਥੋਂ ਭੱਜੇ ਤੇ ਸਿਧਾ ਹੋਸਟਲ ਪਹੁੰਚੇ ਸਾਰੀ ਰਾਤ ਬੈਠੇ ਪੂਰੇ ਦਿਨ ਬਾਰੇ ਗੱਲਾਂ ਕਰੀ ਗਏ|
ਅੱਜ ਵੀ ਜਦ ਉਹ ਦਿਨ ਯਾਦ ਕਰਦਾਂ ਤਾਂ ਬੜਾ ਹਾਸਾ ਆਓਂਦਾ.......
ਵਸਦੇ ਰਹਿਣ ਮੇਰੇ ਮਿੱਤਰ ਪਿਆਰੇ !!!!!!!!!!

Thursday, July 15, 2010
ਉਡੀਕ
ਅੱਜ ਵੀ ਜਦ ਕੋਈ ਹਲੂਣ ਕੇ
ਮੇਰੀਆਂ ਸੋਚਾਂ ਦੇ ਖੰਬਾਂ ਨੂੰ....
ਬੁੱਢੀ ਮਾਈ ਦੇ ਵਾਲਾਂ ਵਾਂਗ
ਝਾੜ ਦਿੰਦਾ ਹੈ
ਤਾਂ ਲਗਦਾ ਹੈ ਜਾਣੀ
ਸਮਾਜ ਦੇ ਵਰਦੇ ਅੰਗਾਰਿਆਂ ਵਿੱਚ
ਮੇਰੇ ਸਿਰੋਂ ਛੱਤ ਚੁੱਕੀ ਗਈ ਹੋਵੇ
ਪਰ ਕਿਸੇ ਦੀ ਛੋਹ ਵਿੱਚ ਜਦ
ਆਪਣਾ-ਪਣ ਝਲਕਦਾ ਹੈ
ਤਾਂ ਯਾਦ ਆਓਂਦੀ ਹੈ....
ਉਸ ਦੇ ਉਹਨਾਂ ਹੱਥਾਂ ਦੀ
ਜਿਨ੍ਹਾਂ ਵਿੱਚ ਉਹ ਮੇਰੇ ਮੁੱਖ ਨੂੰ ਫੜ
ਇਕ ਟੀਕ ਲਾਕੇ ਵੇਂਦੀ ਰਹਿੰਦੀ
ਤੇ ਪਲਕਾਂ ਚਪਕਦਿਆਂ ਹੀ
ਸਿਆਲ ਦੀ ਪਹਿਲੀ ਤਰੇਲ ਵਾਂਗ...
ਹੰਝੂਆਂ ਦੀ ਇੱਕ ਜੰਜੀਰ ਬਣੀ ਦਿੱਸਦੀ
ਉਸਦੀਆਂ ਸਿੱਲੀਆਂ ਅੱਖਾਂ ਵਿਚ ਮੈਨੂੰ ਹਮੇਸ਼ਾ
ਬੇਤਹਾਸ਼ਾ ਪਿਆਰ ਦੇ ਨਾਲ ਨਾਲ ਇਕ
ਡਰ ਵੀ ਨਜ਼ਰ ਆਓਂਦਾ
ਡਰ..ਸਮਾਜ ਨਾਲ ਲੜਨ ਦਾ
ਡਰ...ਆਪਣਿਆਂ ਤੋਂ ਦੂਰ ਜਾਣ ਦਾ
ਡਰ...ਮੇਰੇ ਤੋਂ ਜੁਦਾ ਹੋਣ ਦਾ
ਪਰ ਫੇਰ ਉਹ ਸਹਿਮੀਆਂ ਅੱਖਾਂ ਵਿੱਚ
ਮੇਰੇ ਚਹਿਰੇ ਨੂੰ ਸ੍ਮਾ ਕੇ....
ਜ਼ੋਰ ਨਾਲ ਅੱਖਾਂ ਬੰਦ ਕਰ ਲੈਂਦੀ
ਤੇ ਮੈਨੂੰ ਬੁੱਕਲ 'ਚ ਘੁੱਟ ਕੇ...
ਆਪਣੀਆਂ ਕੰਬਦੀਆਂ ਲੱਤਾਂ ਨੂੰ
ਸਹਾਰਾ ਦਿੰਦੀ......
ਸ਼ਾਇਦ ਇਹੀ ਓਹ ਪਲ ਸਨ....
ਜਦ ਅਸੀਂ ਇਕ ਦੂਜੇ ਦੇ ਸਭ ਤੋਂ ਜ਼ਿਆਦਾ ਨੇੜੇ ਹੁੰਦੇ
ਤਨੋਂ ਵੀ....ਤੇ ਮਨੋਂ ਵੀ....
ਸ਼ਾਇਦ ਇਹੀ ਓਹ ਪਲ ਸਨ....
ਜਦ ਅਸੀਂ ਇਕ ਦੂਜੇ ਤੋਂ ਜੁਦਾ ਹੋਣ ਤੋਂ
ਸ੍ਭ ਤੋ ਜ਼ਿਆਦਾ ਡਰਦੇ
ਤੇ ਹੁਣ ਉਹਨਾਂ ਪਲਾਂ ਸਹਾਰੇ ਹੀ
ਸਾਰੀ ਦੁਨੀਆ ਨਾਲ ਲੜਨ ਦੀ
ਹਿੱਮਤ ਪੈ ਰਹੀ ਹੈ
ਤੇ ਉਹਨਾਂ ਪਲਾਂ ਸਦਕਾ ਹੀ
ਇਸ ਦੂਰੀ ਵਿੱਚ ਇੱਕ ਦੂਜੇ ਲਈ
ਯਕੀਨ ਦਾ ਕਾਰਨ ਬਣੇ ਹੋਏ ਹਾਂ
ਤੇ ਹੁਣ ਮੈਂ....
ਉਮੀਦ ਦਾ ਮਹਿਲ ਉਸਾਰੀ
ਉਸਦੀ ਦਹਿਲੀਜ਼ 'ਤੇ ਬੈਠਾ
ਉਡੀਕ ਕਰ ਰਿਹਾ ਹਾਂ
ਕਿ ਜ਼ਿੰਦਗੀ ਆਇਗੀ....
ਤੇ ਫਿਰ ਆਪਣੇ ਕੰਬਦੇ ਹੱਥਾਂ ਵਿੱਚ
ਮੇਰੇ ਮੁੱਖ ਨੂੰ ਲੇ ਕੇ...
ਮੇਰੇ ਚਹਿਰੇ ਦੇ ਉਖੜਦੇ ਜਜ਼ਬਾਤਾਂ ਨੂੰ
ਆਪਣੇ ਨੈਣਾਂ ਵਿੱਚ ਭਰ ਲਵੇਗੀ
ਪਰ ਇਸ ਵਾਰ ਮੈਨੂੰ ਓਹਦੇ ਮੁੱਖ 'ਤੇ
ਕੋਈ ਡਰ ਨਹੀਂ...
ਬਲਕਿ
ਬੇ-ਪਰਵਾਹ ਪਿਆਰ ਨਜ਼ਰ ਆਵੇਗਾ
ਅਜੇ ਧਰਤੀ ਘੁੰਮ ਰਹੀ ਹੈ
ਜ਼ਿੰਦਗੀ ਜ਼ਰੂਰ ਆਇਗੀ......

Monday, July 12, 2010
ਖਾਮੋਸ਼ੀ
ਅੱਜ ਫਿਰ ਤਨਹਾਈ ਪੁੱਛਦੀ ਏ, ਕਾਰ੍ਣ ਮੇਰੀ ਖਾਮੋਸ਼ੀ ਦਾ|
ਕਿ ਦੱਸਾਂ ਕੀ ਗੁਨਾਹ ਹੋਇਆ ? ਕਿ ਪਤਾ ਦਵਾਂ ਉਸ ਦੋਸ਼ੀ ਦਾ ?
ਕੁੱਝ ਪਾਓਣ ਦਾ ਚਾਅ ਨਾ ਸੀ ਕਦੇ, ਹੁਣ ਗਵੌਣ ਦਾ ਡਰ ਵੀ ਜਾਂਦਾ ਰਿਹਾ|
ਮੇਰੇ ਦਰ੍ਦ ਫਿਕਰ ਨੂੰ ਖਾ ਗਏ ਨੇ, ਜੋ ਫਿਕਰ ਸੀ ਮੈਨੂੰ ਖਾਂਦਾ ਰਿਹਾ|
ਛੱਡ ਕੀ ਕਿਸੇ ਨੂੰ ਦੋਸ਼ ਦੇਣਾ ਆਪਣੀ ਕਿਸਮਤ ਦੀ ਬੇਹੋਸ਼ੀ ਦਾ|

ਜਦ ਚੰਗੇ ਸੀ ਤਾਂ ਚੰਗੇਆਂ ਨਾਲ ਕਦੇ ਚੰਗੇ ਵਤੀਰੇ ਨਹੀਂ ਹੋਏ|
ਜਦ ਬੁਰੇ ਬਣੇ ਤਾਂ ਕਹਿਣ ਲੱਗੇ, ਬੂਰੇਆਂ ਨਾਲ ਹਮੇਸ਼ਾ ਬੁਰਾ ਹੋਏ|
ਕੁੱਝ ਸਮਝ ਆਓਣ ਤੋਂ ਪਹਿਲਾਂ ਹੀ, ਲੋਕਾਂ ਤਮਗਾ ਦੇਤਾ ਦੋਸ਼ੀ ਦਾ|

ਅਹਿਸਾਨਾ ਦੀ ਜੋ ਡੋਰ ਜੁੜੀ, ਕਿੱਦਾਂ ਤਾਨੇਆਂ ਦੇ ਨਾਲ ਵੱਢਾਂਗਾ|
ਆਪ ਕਿੰਨਾ ਕੁ ਚੰਗਾ ਹਾਂ, ਜੋ ਦੋਸ਼ ਕਿਸੇ 'ਚ ਕੱਢਾਂਗਾ|
ਮੇਰੇ ਕਰ੍ਮ ਭਰਦੇ ਗਵਾਹੀ ਨੇ, ਮੇਰੇ ਮਨ ਦੀ ਬ੍ਦ-ਹੋਸ਼ੀ ਦਾ|

ਹੱਕਦਾਰ ਹਾਂ ਆਪਣੇ ਕੀਤੇ ਹੋਏ ਜੁਰਮਾ ਦੀ ਸਜ਼ਾ ਮੈਂ ਪਾਓਣ ਦਾ|
ਪਰ ਕਿਉਂ ਸਜ਼ਾ ਦੇਣ ਮੈਨੂੰ ਉਹ ਲੋਕ, ਜੋ ਕਦੇ ਕਾਰ੍ਣ ਨਾ ਬਣੇ ਮੇਰੇ ਜਿਉਣ ਦਾ|
ਇਹ ਕੌਣ ਨੇ ? ਜੋ ਇਲਜ਼ਾਮ ਲਾਓਂਦੇ ਅਹਿਸਾਨ ਫਰਾਮੋਸ਼ੀ ਦਾ|

ਨਾ ਮਿਲਣ ਸਜ਼ਾਵਾਂ ਮਰਜ਼ੀ ਨਾਲ, ਨਾ ਦਿਲ ਪਿਆ ਹੌਲਾ ਹੁੰਦਾ ਏ|
ਜਦ ਜ਼ਿੰਦਗੀ ਚਾਹੁੰਦੀ ਸਕੂਨ ਕਦੇ, ਹਰ ਪਾਸੇ ਰੌਲਾ ਹੁੰਦਾ ਏ|
"ਜੀਵਨ" ਚਾਹੁੰਦਾ ਏ, ਕਦੇ ਮਿਲ ਜਾਵੇ ਪਲ ਮੌਤ ਜਿਹੀ ਖਾਮੋਸ਼ੀ ਦਾ|

Friday, July 9, 2010
ਭੜਾਸ
ਉੱਖੜੇ ਮਨ ਨੂੰ ਰਾਹੀਂ ਪਾਇਆ|
ਕਲਮ ਨੂੰ ਵਰਕੇ ਉੱਤੇ ਘੁਮਾਇਆ|
ਘੁਮਾਕੇ ਪਹਿਲਾਂ "ਭ" ਪਾਇਆ|
"ਭ" ਤੋਂ ਫਿਰ "ਭੜਾਸ" ਬਣਾਇਆ|
ਕਲਮ ਨੂੰ "ਸ" ਉੱਤੇ ਟਿਕਾਇਆ|
ਵਰਕੇ ਦਾ ਸੀਨਾ ਚੀਰਨਾ ਚਾਹਿਆ|
ਸਿਲ੍ਹੇ ਪੋਟੇ, ਕਲਮ ਸਾਥ ਛੁਡਾਇਆ|
ਤਿਲਕੀਆਂ ਉਂਗਲਾਂ, "ੜ" ਛੁਹਾਇਆ|
ਸਿਆਹੀ, ਛਾਪ ਪੋਟਿਆਂ ਤੇ ਪਾਇਆ|
ਫਿਰ ਕਾਗਜ਼ ਹਾਅ ਦਾ ਨਾਅਰਾ ਲਾਇਆ|
ਵੇ ਡਾਢਿਆ! ਭਾਰਾ ਜ਼ੁਲਮ ਕਮਾਇਆ|
ਬਾਗੀ ਦਿਮਾਗ ਨੂੰ ਤੂੰ ਰਾਹ ਨਾ ਪਾਇਆ|
ਤੜਫਦਾ ਹੌਂਕਾ, ਜੋ ਤੂੰ ਅਟਕਾਇਆ|
ਕਿਉਂ ਨਾ ਉਪਜਿਆ ? ਬਣ "ਪਾਸ਼" ਦਾ ਜਾਇਆ|
ਜੋ ਉਸਨੇ ਵੇਖਿਆ, ਤੂੰ ਵੀ ਹੰਢਾਇਆ|
ਫਿਰ ਕਿਉਂ ਜਜ਼ਬਾਤਾਂ ਨੂੰ ਲਿੱਖ ਨਾ ਪਾਇਆ|
ਤੇਰੇ ਪੋਟਿਆਂ 'ਤੇ ਸਿਆਹੀ ਰੌਲਾ ਪਾਇਆ|
ਕਿਸੇ ਇਨਕਲਾਬ ਦਾ, ਤੂੰ ਕਤਲ ਕਮਾਇਆ|
ਕਿਸੇ ਇਨਕਲਾਬ ਦਾ, ਤੂੰ ਕਤਲ ਕਮਾਇਆ|
ਕਲਮ ਨੂੰ ਵਰਕੇ ਉੱਤੇ ਘੁਮਾਇਆ|
ਘੁਮਾਕੇ ਪਹਿਲਾਂ "ਭ" ਪਾਇਆ|
"ਭ" ਤੋਂ ਫਿਰ "ਭੜਾਸ" ਬਣਾਇਆ|
ਕਲਮ ਨੂੰ "ਸ" ਉੱਤੇ ਟਿਕਾਇਆ|
ਵਰਕੇ ਦਾ ਸੀਨਾ ਚੀਰਨਾ ਚਾਹਿਆ|
ਸਿਲ੍ਹੇ ਪੋਟੇ, ਕਲਮ ਸਾਥ ਛੁਡਾਇਆ|
ਤਿਲਕੀਆਂ ਉਂਗਲਾਂ, "ੜ" ਛੁਹਾਇਆ|
ਸਿਆਹੀ, ਛਾਪ ਪੋਟਿਆਂ ਤੇ ਪਾਇਆ|
ਫਿਰ ਕਾਗਜ਼ ਹਾਅ ਦਾ ਨਾਅਰਾ ਲਾਇਆ|
ਵੇ ਡਾਢਿਆ! ਭਾਰਾ ਜ਼ੁਲਮ ਕਮਾਇਆ|
ਬਾਗੀ ਦਿਮਾਗ ਨੂੰ ਤੂੰ ਰਾਹ ਨਾ ਪਾਇਆ|
ਤੜਫਦਾ ਹੌਂਕਾ, ਜੋ ਤੂੰ ਅਟਕਾਇਆ|
ਕਿਉਂ ਨਾ ਉਪਜਿਆ ? ਬਣ "ਪਾਸ਼" ਦਾ ਜਾਇਆ|
ਜੋ ਉਸਨੇ ਵੇਖਿਆ, ਤੂੰ ਵੀ ਹੰਢਾਇਆ|
ਫਿਰ ਕਿਉਂ ਜਜ਼ਬਾਤਾਂ ਨੂੰ ਲਿੱਖ ਨਾ ਪਾਇਆ|
ਤੇਰੇ ਪੋਟਿਆਂ 'ਤੇ ਸਿਆਹੀ ਰੌਲਾ ਪਾਇਆ|
ਕਿਸੇ ਇਨਕਲਾਬ ਦਾ, ਤੂੰ ਕਤਲ ਕਮਾਇਆ|
ਕਿਸੇ ਇਨਕਲਾਬ ਦਾ, ਤੂੰ ਕਤਲ ਕਮਾਇਆ|
Saturday, June 26, 2010
ਆਪਣੀ ਪਗਡੰਡੀ
ਜੋ ਰਸਤਾ ਚੁਣਿਆ ਦੁਨੀਆ ਨੇ, ਆਪਣੇ ਰੱਬ ਨੂੰ ਪਾਓਣ ਲਈ,
ਅਸੀਂ ਛੱਡ ਕੇ ਉਹਨਾਂ ਰਾਹਵਾਂ ਨੂੰ, ਆਪਣੀ ਪਗਡੰਡੀ ਪੈ ਚੱਲੇ|
ਓਏ ! ਬੰਦੇ ਬਣ ਕੇ ਆਏ ਸੀ, ਤੇ ਬੰਦੇ ਬਣ ਕੇ ਤੁਰ ਜਾਣਾ,
ਬੰਦੇ ਦੀ ਕਦਰ ਹੇ ਪਾ ਲਵੋ, ਇਹੀਓ ਸੱਭ ਨੂੰ ਕਹਿ ਚੱਲੇ|
ਕੁਝ ਰਾਹੀਂ ਪਾਓਂਦੇ ਪਾਓਂਦੇ, ਖੁੱਦ ਹੀ ਮੰਜ਼ਿਲ ਬਣ ਬੈਠੇ ਨੇ,
ਜਿਨ੍ਹਾਂ ਆਪਣਾ ਆਪ ਗਵਾ ਦਿੱਤਾ, ਉਹ ਕੱਖਾਂ ਦੇ ਵਿੱਚ ਰਹਿ ਚੱਲੇ|
ਜੋ ਜਾਨ ਦੀ ਬਾਜ਼ੀ ਲਾ ਗਏ, ਇਸ ਕੌਮ ਲਈ, ਇਹਨਾਂ ਲੋਕਾਂ ਲਈ,
ਉਹ ਮੁਸਕਰਾਓਂਦੇ ਪਏ ਨੇ, ਸੁੱਕੇ ਫੁੱਲਾਂ ਤੇ ਮਿੱਟੀ ਦੇ ਥੱਲੇ|
ਸੌਂਹ ਖਾ ਲਈ ਇਸ ਸਮਾਜ ਨੇ ਆਪਣੇ ਗੁਨਾਹ ਨਾ ਮੰਨਣ ਦੀ,
ਸੱਬ ਸੱਚੇ ਰੱਬ ਨੂੰ ਲੱਭਦੇ ਤੇ ਸੱਚੇ ਬੰਦੇ ਨੇ ਰਹਿ ਗਏ ਕੱਲੇ|
ਹਰ ਕੋਈ ਚੁੱਕੀ ਫਿਰਦੀ ਹੈ, ਪੰਡ ਵਾਦਿਆਂ, ਦਾਅਵਿਆਂ, ਲਾਰਿਆਂ ਦੀ,
ਸਮੇਂ ਦੀਆਂ ਮਾਰਾਂ ਝੱਲਦੇ, ਵਿਸ਼ਵਾਸਾਂ ਦੇ ਖੰਡਰ ਢਹਿ ਚੱਲੇ|

Thursday, June 24, 2010
ਕਮਲੀ
ਕਦੇ ਰੁੱਸ ਜਾਂਦੀ, ਕਦੇ ਮੰਨ ਜਾਂਦੀ ਤੇ ਕਦੇ ਆਪੇ ਹੀ ਗੱਲਾਂ ਕਰਦੀ ਏ|
ਕਦੇ ਸੋਚਾਂ ਕਮਲੀ ਝੱਲੀ ਉਹ, ਮੈਨੂੰ ਪਿਆਰ ਕਿਉਂ ਐਨਾ ਕਰਦੀ ਏ ?
ਕਦੇ ਆਪਣੇ ਬਾਰੇ ਖੁਸ਼-ਫਹਿਮੀ ਹੁੰਦੀ, ਕਿ ਰੱਬ ਨੇ ਗੁਣ ਐਨੇ ਦਿੱਤੇ ਨੇ|
ਫੇਰ ਇਹ ਸੋਚ ਅਸਮਾਨੋਂ ਡਿੱਗ ਪੈਂਦਾ, ਕਿ ਮੈਂ ਕਿੰਨੇ ਕੁ ਦਿਲ ਜਿੱਤੇ ਨੇ|
ਜਿਦਾ ਦਿਲ ਜਿੱਤਿਆ ਉਹ ਮੇਰੇ ਕਰਕੇ, ਸੌ-ਸੌ ਦੁਖੜੇ ਜਰਦੀ ਏ|

ਹਰ ਖੁਸ਼ੀ ਜੁੜੀ ਮੇਰੀ ਨਾਲ ਉਹਦੇ, ਫਿਰ ਵੀ ਉਸਨੂੰ ਰਵਾ ਦਿੰਦਾ ਹਾਂ|
ਸੋਹਣੀਆਂ ਅੱਖਾਂ ਦੀ ਫਿਰ ਫਿਕਰ ਹੁੰਦੀ, ਤਾਂ ਸੌਂਹ ਆਪਣੀ ਮੈਂ ਖਵਾ ਦਿੰਦਾ ਹਾਂ|
ਫਿਰ ਹੌਲੀ ਹੌਲੀ ਰੋਂਦੀ ਏ, ਪਰ ਸੌਂਹ ਮੇਰੀ ਖਾਣੋ ਡਰਦੀ ਏ|

ਕਦੇ ਕਹਿੰਦੀ ਤੇਰੇ ਤੋਂ ਬੁਰਾ ਨਾ ਕੋਈ, ਫਿਰ ਮੈਨੂੰ ਬੁਰੇ ਨੂੰ ਹੀ ਅਪ੍ਨਾ ਲੈਂਦੀ|
ਮੇਰੇ ਨਾਲ ਬਿਤਾਈ ਜ਼ਿੰਦਗੀ ਨੂੰ, ਇੱਕ ਸੋਹਣਾ ਜਿਹਾ ਸੁਪਨਾ ਕਹਿੰਦੀ|
ਬੱਚਿਆਂ ਵਾਂਗੂ ਦੂਰ ਜਾਣ ਤੋਂ, ਹਰ ਪਲ ਰਹਿੰਦੀ ਡਰਦੀ ਹੈ|

ਪਿਆਰ ਉਹਨੂੰ ਮੈਂ ਨਹੀਂ ਕਰਦਾ, ਉਹ ਇਲਜ਼ਾਮ ਇਹ ਲਾਓਂਦੀ ਰਹਿੰਦੀ ਹੈ|
ਪਹਿਲਾਂ ਰੱਜ ਕੇ ਗੁੱਸਾ ਕੱਢ ਲੈਂਦੀ, ਫਿਰ ਬੇ-ਸ਼ਰਮ ਮੈਨੂੰ ਹੀ ਕਹਿੰਦੀ ਹੈ|
ਪਰ ਜਾਣਦਾ ਹਾਂ, ਨਹੀਂ ਕਰਦਾ ਕੋਈ ਜਿਨ੍ਹਾਂ ਮੇਰਾ ਉਹ ਕਰਦੀ ਏ|

ਨਿੱਤ ਨਵਾਂ ਨਾਮ ਮੇਰਾ ਰੱਖ ਦਿੰਦੀ, ਫਿਰ ਖੁੱਲ ਕੇ ਉਸਤੇ ਹੱਸਦੀ ਏ|
ਸੂਰਜ ਕਦ ਚੜਿਆ ਤੇ ਕਦ ਡੁੱਬਿਆ, ਇੱਕ ਇੱਕ ਗੱਲ ਮੈਨੂੰ ਦੱਸਦੀ ਏ|
ਮੈਨੂੰ ਵੀ ਲੱਗਦਾ ਕੌਣ ਬਿਨ ਮੇਰੇ ਦਿਲ ਉਹਦੇ ਦਾ ਦਰਦੀ ਏ|

ਕਿੰਨੇ ਵਰ੍ਹੇ ਬੀਤ ਗਏ ਕੱਠੇਆਂ ਨੂੰ, ਕਾਸ਼ ਉਮਰ ਵੀ ਐਦਾਂ ਲੰਘ ਜਾਵੇ|
ਉਹਦੀ ਰੂਹ ਦਾ ਹਸਦਾ ਰੰਗ ਹੁਣ ਮੇਰੀ ਜ਼ਿੰਦਗੀ ਨੂੰ ਵੀ ਰੰਗ ਜਾਵੇ|
ਕੀ ਪਾਓਣਾ ਸ਼ਗਨਾ ਵਾਲੇ ਦਿਨ, ਨਿੱਤ ਬੈਠ ਸਲਾਹਾਂ ਕਰਦੀ ਏ|

Thursday, June 17, 2010
ਅੱਜ ਮੇਰੀ ਤਨਖਾਹ ਵਧਣੀ ਏ....
ਸਾਲ ਬੜਾ ਹੀ ਸਬਰ ਨਾਲ ਕੱਢਿਆ
ਕਿ ਅੱਜ ਮੇਰੀ ਤਨਖਾਹ ਵਧਣੀ ਏ
ਇਕ-ਇਕ ਘੰਟਾ ਚੱਬ ਚੱਬ ਕੱਢਿਆ
ਕਿ ਅੱਜ ਮੇਰੀ ਤਨਖਾਹ ਵਧਣੀ ਏ
ਜੋ ਵੀ ਮਿਲਦਾ ਹੱਥ ਮਿਲਾਵੇ
ਵਧਾਈ ਜਿਹੀ ਦੇ ਕੇ ਖਾਰ ਜਿਹੀ ਖਾਵੇ
ਔਖਾ ਜਿਹਾ ਲੱਗੇ ਜਿਓਂ ਕੁੱਤੇ ਵੱਢਿਆ
ਕਿ ਅੱਜ ਮੇਰੀ ਤਨਖਾਹ ਵਧਣੀ ਏ
ਸਾਲ ਬੜਾ ਹੀ ਸਬਰ ਨਾਲ ਕੱਢਿਆ
ਕਿ ਅੱਜ ਮੇਰੀ ਤਨਖਾਹ ਵਧਣੀ ਏ
ਸਾਬ੍ਹ ਮਿਲੇ, ਅਸੀਂ ਅੱਖਾਂ ਚਮਕਾਈਆਂ
ਦਿਲ ਦੇ ਅਰਮਾਨਾਂ ਦੁਹਾਈਆਂ ਪਾਈਆਂ
ਓਹ! ਕਿਉਂ ਜਵਾਈ ਨੂੰ ਆਪਣੇ, ਸੁੱਕਣੇ ਪਾ ਛੱਡਿਆ ?
ਕਿ ਅੱਜ ਮੇਰੀ ਤਨਖਾਹ ਵਧਣੀ ਏ
ਸਾਲ ਬੜਾ ਹੀ ਸਬਰ ਨਾਲ ਕੱਢਿਆ
ਕਿ ਅੱਜ ਮੇਰੀ ਤਨਖਾਹ ਵਧਣੀ ਏ
ਸਾਲ ਨਾ ਜਿਨ੍ਹਾ, ਕਦੇ ਪੂੰਛ ਫੜਾਈ
ਪੁੱਛਦੇ "ਸਰ! ਕੋਈ ਖਬਰ ਨਹੀਂ ਆਈ ?"
ਝੂਠੇ ਹਾਸੇ ਵੀ ਸਾਥ ਹੁਣ ਛੱਡਿਆ
ਕਿ ਅੱਜ ਮੇਰੀ ਤਨਖਾਹ ਵਧਣੀ ਏ
ਸਾਲ ਬੜਾ ਹੀ ਸਬਰ ਨਾਲ ਕੱਢਿਆ
ਕਿ ਅੱਜ ਮੇਰੀ ਤਨਖਾਹ ਵਧਣੀ ਏ
ਸਾਬ੍ਹ ਦੇ ਪਿੰਡੇ ਦਾ X-Ray ਹੋਈ ਜਾਵੇ
ਸਾਡੀ ਚਿੱਠੀ ਕੀਤੇ ਨਜ਼ਰੀਂ ਨਾ ਆਵੇ
ਸਾਰਾ ਦਿਨ ਨਾ ਦਿਲ ਕੰਮ'ਚ ਲੱਗਿਆ
ਕਿ ਅੱਜ ਮੇਰੀ ਤਨਖਾਹ ਵਧਣੀ ਏ
ਸਾਲ ਬੜਾ ਹੀ ਸਬਰ ਨਾਲ ਕੱਢਿਆ
ਕਿ ਅੱਜ ਮੇਰੀ ਤਨਖਾਹ ਵਧਣੀ ਏ
ਘੜੀ ਤੇ ਸੱਤਵਾਂ ਘੰਟਾ ਵੱਜਿਆ
ਸਾਬ੍ਹ ਨੇ ਸਾਨੂੰ ਕੇਬਿਨ ਸੱਦਿਆ
ਚਿੱਠੀ ਪੜ੍ਹੀ ਤੇ ਕਰੰਟ ਜਿਹਾ ਲੱਗਿਆ
ਕਿ ਅੱਜ ਮੇਰੀ ਤਨਖਾਹ ਵਧਣੀ ਏ
ਸਾਲ ਬੜਾ ਹੀ ਸਬਰ ਨਾਲ ਕੱਢਿਆ
ਕਿ ਅੱਜ ਮੇਰੀ ਤਨਖਾਹ ਵਧਣੀ ਏ
ਡਾਢਾ ਅਮਰੀਕਾ ਖਸਮਾ ਨੂੰ ਖਾਵੇ
ਮੰਦੀ ਓਥੇ, ਡਾਂਗ ਸਾਡੇ ਫਿਰੀ ਜਾਵੇ
"ਹੌਸਲਾ ਰੱਖੋ" ਪ੍ਰਵਚਨ ਸਾਬ੍ਹ ਨੇ ਕੱਡਿਆ
ਕਿ ਅੱਜ ਮੇਰੀ ਤਨਖਾਹ ਵਧਣੀ ਏ
ਸਾਲ ਬੜਾ ਹੀ ਸਬਰ ਨਾਲ ਕੱਢਿਆ
ਕਿ ਅੱਜ ਮੇਰੀ ਤਨਖਾਹ ਵਧਣੀ ਏ
ਕਾਹਦੇ ਇੰਜੀਨੀਅਰ ਬਣਾਏ ਓਹ ਰੱਬਾ
ਸਾਹਮਣੇ ਰੱਖਤਾ ਗੂੰਗਾ ਡੱਬਾ
ਇਹੀ ਬਣਨਾ, ਤੱਤ ਇਹ ਕੱਡਿਆ
ਕਿ ਅੱਜ ਮੇਰੀ ਤਨਖਾਹ ਵਧਣੀ ਏ
ਸਾਲ ਬੜਾ ਹੀ ਸਬਰ ਨਾਲ ਕੱਢਿਆ
ਕਿ ਅੱਜ ਮੇਰੀ ਤਨਖਾਹ ਵਧਣੀ ਏ
ਇਕ-ਇਕ ਘੰਟਾ ਚੱਬ ਚੱਬ ਕੱਢਿਆ
ਕਿ ਅੱਜ ਮੇਰੀ ਤਨਖਾਹ ਵਧਣੀ ਏ
- ਦੁਖੀ ਹਿਰਦੇ....."ਜੀਵਨ ਪਾਲ ਅਤੇ ਸਮੂਹ ਸਾਥੀ"

Wednesday, June 16, 2010
GNE ਦੇ ਕੁਝ ਖਾਸ ਕਿੱਸੇ (ਭਾਗ-1)
ਇਹ ਗੱਲ ਸ਼ਾਇਦ ਸੱਤਵੇਂ ਸਮੇਸਟਰ ਦੀ ਹੈ, ਅਸੀਂ ਅੱਜ ਫੇਰ 2 ਲੈਕਚਰ ਲਾ ਕੇ ਹੱਥ ਖੜੇ ਕਰਤੇ| ਬੜਾ ਔਖਾ ਲਗਦਾ ਸੀ ਲਗਾਤਾਰ ਦੋ ਘੰਟੇ ਬੋਰ ਹੋਣਾ, ਓਹ ਵੀ ਓਦੋਂ, ਜਦ ਪਤਾ ਹੋਵੇ ਕਿ ਅੱਜ ਜੂਨੀਅਰ ਕਲਾਸਾਂ ਦਾ ਨਤੀਜਾ ਆਓਣਾ ਹੈ| ਮੈਂ ਤੇ ਪੰਧੇਰ ਰੋਜ਼ ਦੀ ਤਰਾਂ ਟੱਕ-ਸ਼ਾਪ ਤੇ ਖੜੇ ਕਾਲਜ ਦੇ ਬਦਲੇ ਮਹੌਲ ਨੂੰ ਗੌਰ ਨਾਲ ਦੇਖ ਰਹੇ ਸੀ| ਮਾਹੌਲ ਅੱਖਾਂ ਨੂੰ ਬੜਾ ਜੱਚ ਰਿਹਾ ਸੀ| ਮੈਂ ਦੂਰ ਨਿਗ੍ਹਾ ਮਾਰੀ ਤਾਂ ਮਿਨ੍ਹਾ ਆਪਣੇ ਚੇਤਕ ਸਕੂਟਰ ਤੇ ਆਓਂਦਾ ਦਿਸਿਆ| ਓਹ ਸਿਵਿਲ 'ਚ ਸੀ, ਤੇ ਓਹਨਾਂ ਦਾ ਪਹਿਲਾਂ ਤੋਂ ਹੀ ਲੇਕਚਰਾਂ ਨਾਲ ਇੱਟ ਕੁੱਤੇ ਦਾ ਵੈਰ ਸੀ (ਵੈਸੇ ਸਿਵਿਲ 'ਚ ਇੱਕ ਸਾਡਾ ਯਾਰ ਕੁੱਤਾ ਵੀ ਸੀ, ਓਹਦੇ ਵਾਰੇ ਵੀ ਅੱਗੇ ਦੱਸਦਾਂ)|
ਮਿਨ੍ਹੇ ਨੇ ਆਓਂਦੇ ਹੀ ਪੰਜਾਹ ਦੇ ਨੋਟ ਦੀ ਵਗਾਰ ਮਾਰੀ| ਪੰਧੇਰ ਕੋਲ ਬੱਸ ਦੇ ਕਿਰਾਏ ਜੋਗੇ ਪੈਸੇ ਸੀ ਤੇ ਜਦ ਮੈਂ ਆਪਣੀਆਂ ਜੇਬਾਂ ਫੋਲੀਆਂ ਤਾਂ 100 ਦਾ ਨੋਟ ਲੱਭ ਗਿਆ| ਮੈਨੂੰ ਪਤਾ ਸੀ ਇਹਨੀ ਗਰਮੀ 'ਚ ਮਿਨ੍ਹੇ ਨੇ ਪੰਜਾਹ ਰੁਪੇ ਕੀ ਕਰਨੇ ਆ| ਅਸਲ ਵਿੱਚ ਓਦੋਂ ਬੀਅਰ ਸਸਤੀ ਹੋਈ ਸੀ; 45 ਰੁਪੇ ਦੀ ਬੋਤਲ ਤੇ 5 ਰੁਪੇ ਦਾ ਪੀਨੇਟ ਮਸਾਲਾ| ਸਮਝ ਪੰਧੇਰ ਵੀ ਗਿਆ ਸੀ ਤੇ ਅੱਖਾਂ ਚ ਚਮਕ ਮੇਰੇ ਵੀ ਆ ਗਈ ਸੀ, ਪਰ ਰੌਲਾ ਇਹ ਸੀ ਕਿ ਨੋਟ ਇਕੋ ਸੀ|ਅਸੀਂ ਤਿੰਨੋਂ ਉਹਦੇ ਸਕੂਟਰ ਤੇ ਬੈਠ ਕੇ ਨਤੀਜੇ ਵਾਲੇ ਬੋਰਡ ਵੱਲ ਨੂੰ ਚੱਲ ਪਏ (ਮੈਂ ਪਹਿਲਾਂ ਦਸਿਆ ਸੀ ਕਿ ਅੱਜ ਜੂਨੀਅਰ ਕਲਾਸਾਂ ਦਾ ਨਤੀਜਾ ਆਓਣਾ ਹੈ ਤੇ ਸਾਡੇ ਨਾਲ ਦੇ ਸਾਰੇ ਭੂੰਡ ਉੱਥੇ ਹੀ ਪਾਏ ਜਾਂਦੇ ਸੀ, ਅਸਲ ਵਿੱਚ ਉਹ ਪਹਿਲਾਂ ਆਪ ਹੀ ਭੀੜ ਕਰਕੇ ਤੇ ਫਿਰ ਜੂਨੀਅਰ ਕੁੜੀਆਂ ਦੀ ਨਤੀਜਾ ਦੇਖਣ 'ਚ ਮਦਦ ਕਰਦੇ ਸੀ| ਕਿਉਂ ???? ਹਾ ਹਾ ਹਾ|
ਚਲੋ ਛੱਡੋ......ਅਸੀਂ ਤਿੰਨੋਂ ਉੱਥੇ ਕਿਸੇ ਤੋਂ ਪੈਸੇ ਮੰਗਣਂ ਆਏ ਸੀ|ਸੱਭ ਤੋਂ ਪਹਿਲੀ ਨਿਗ੍ਹਾ ਕੁੱਤੇ (ਸਾਡਾ ਯਾਰ) ਤੇ ਪਈ| ਸਾਲਾ ਸਾਨੂੰ ਦੇਖਦਾ ਹੀ ਸਮਝ ਗਿਆ ਵੀ ਪ੍ਰੋਗਰਾਮ ਬਣ ਰਿਹਾ ਹੈ| ਆਓਂਦਾ ਹੀ ਕਹਿੰਦਾ "ਪੈਸੇ ਤਾਂ ਹੈ ਨਹੀਂ, ਪਰ ਪੀਣੀ ਹੁਣੇ ਹੀ ਹੈ....." ਅਸੀਂ ਵੀ ਚੁੱਪ ਕਰਗੇ| ਫੇਰ ਅਸੀਂ ਚਾਰੋਂ ਜਾਣੇ ਕਿਸੇ ਹੋਰ ਨੂੰ ਲੱਭਣ ਲੱਗੇ| "ਓਏ ! ਓ ਦੇਖ ਬੁੱਗ ਆਓਂਦਾ" ਕੁੱਤੇ ਨੇ ਕਿਹਾ| ਉਹਨੇ ਬਿਨ੍ਹਾ ਗੱਲ ਕੀਤੇ ਬੁੱਗ ਦੀ ਢਲਕੀ ਜੀਨ ਦੀ ਪਿਛਲੀ ਜੇਬ 'ਚ ਹੱਥ ਪਾ ਕੇ ਉਹਦਾ ਬਟੂਆ ਕੱਢ ਲਿਆ| ਵਿੱਚੋਂ ਨਿੱਕਲੇ 3 ਸੌ ਰੁਪੇ, ਤੇ ਸਾਨੂੰ ਚੜ ਗਿਆ ਚਾਅ| ਅਸੀਂ ਬੋਤਲ ਨੂੰ ਰੋਂਦੇ ਸੀ ਤੇ ਐਥੇ ਪੇਟੀ ਦਾ ਜੁਗਾੜ ਹੋਗਿਆ ਸੀ|
ਸਾਡੇ ਕੋਆਰੀਡੋਰ (ਜਿਸ ਨੂੰ ਸਾਰਾ ਹੋਸਟਲ "Kalann"ਗੜ੍ਹ ਕਹਿੰਦਾ ਸੀ) ਵਿੱਚ ਦੁਪੈਹਰ ਦੇ ਡੇੜ ਵਜੇ ਬੀਅਰ ਦੀ ਪੇਟੀ ਆ ਗਈ ਸੀ| ਪੇਟੀ ਤਾਂ ਆ ਗਈ, ਪਰ ਹੁਣ ਵੱਡੇ ਸ਼ਾਹੂਕਾਰਾਂ ਦਾ ਮੂੰਗਫਲੀ (ਪੀਨੇਟ ਮਸਲੇ) ਨਾਲ ਪੀਣ ਦਾ ਮੂਡ ਨਹੀਂ ਸੀ| ਪੇਟੀ ਹੋਸਟਲ 'ਚ ਆ ਜਾਣ ਕਰਕੇ ਪੀਣ ਵਾਲਿਆਂ ਦਾ ਵੀ ਜਮਾਵੜਾ ਹੋ ਗਿਆ| ਬਹਾਨੇ ਨਾਲ ਪੈਸੇ ਵੀ ਹੋਰ ਕੱਠੇ ਹੋਗੇ ਅਤੇ ਮੇਰੀ ਤੇ ਬੁੱਗ ਦੀ ਡਿਓਟੀ ਲੱਗੀ ਖਾਣ ਦਾ ਸਮਾਨ ਲੈ ਕੇ ਆਓਣ ਦੀ| ਅਸੀਂ ਬੁੱਗ ਦਾ ਸਕੂਟੇਰ (ਜਿਸ ਨੂੰ ਅਸੀਂ "Hummer" ਕਹਿੰਦੇ ਸੀ) ਲੈ ਕੇ ਨਮਕੀਨ, ਚਿਕਨ ਅਤੇ ਰਾਇਤਾ ਵਗੈਰਾ ਲੈਣ ਚਲੇ ਗਏ| ਵਾਪਿਸ ਆਓਣ ਤੇ ਪਤਾ ਲੱਗਿਆ ਕਿ ਸਾਲੇ ਬੇ-ਸਬਰੇ, ਸਾਡੇ ਦੋਹਾਂ ਲਈ ਇੱਕ ਬੋਤਲ ਛੱਡ ਕੇ ਬਾਕੀ ਸਾਰੀ ਪੇਟੀ ਡਫ ਗਏ|
ਬੜਾ ਗੁੱਸਾ ਆਇਆ, ਪਰ ਕਰ ਕੁਝ ਨਹੀਂ ਸਕਦੇ ਸੀ| ਹੁਣ ਪੰਗਾ ਇਹ ਸੀ ਕਿ ਖਾਣ ਦੇ ਸਮਾਨ ਦਾ ਕਿ ਕਰੀਏ......ਸ੍ਲਾਹ ਕੀਤੀ ਗਈ.....ਫੇਰ ਪੈਸੇ ਕੱਠੇ ਕੀਤੇ ਗਏ......ਤੇ ਇੱਕ ਹੋਰ ਪੇਟੀ ਪੇਸ਼ ਹੋ ਗਈ| ਕਰਦੇ-ਕਰੌਂਦੇ....... 4 ਪੇਟੀਆਂ ਅਤੇ 3 ਵਿਸਕੀ ਦੀਆਂ ਬੋਤਲਾਂ ਲੱਗ ਗਈਆਂ| ਇੱਕ ਗਰਾਰੀ ਹੋਰ ਫਸੀ ਸੀ......ਜਿਸ ਕਰਕੇ ਇਹ ਜਸ਼ਨ "ਤੜਕਾ ਪਾਰ੍ਟੀ" ਦੇ ਨਾਮ ਨਾਲ ਮਸ਼ਹੂਰ ਹੋਇਆ ਸੀ| ਤੇ ਓਹ ਗਰਾਰੀ "ਬੀਮਾਰੀ" (ਇਹ ਵੀ ਸਾਡੇ ਨਾਲ ਦੇ ਇਕ ਢਿੱਢਲ ਦਾ ਹੀ ਨਾਮ ਸੀ) ਨੇ ਫਸਾਈ ਸੀ.....ਗਰਾਰੀ ਇਹ ਸੀ ਕਿ ਵਿਸਕੀ ਪਾਣੀ ਜਾਂ ਸੋਡੇ ਨਾਲ ਨਹੀਂ ਪੀਣੀ..... ਬੀਅਰ ਨਾਲ ਪੀਣੀ ਹੈ (ਹੁਣ ਤਾਂ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਕਿ "ਬੀਮਾਰੀ" ਕਿੱਥੋਂ ਦਾ ਸੀ......ਹਾਂਜੀ ! ਤੁਸੀਂ ਠੀਕ ਸਮਝੇ "ਬਠਿੰਡਾ")
ਮਦੀਰਾ ਦਾ ਇਹਨਾ ਸੇਵਨ ਕਰਨ ਤੋਂ ਬਾਦ ਪੂਰਾ ਕੋਆਰੀਡੋਰ ਜਿਵੇਂ ਨਸ਼ਿਆ ਜਿਹਾ ਗਇਆ ਸੀ| ਇਹ ਦੌਰ ਰਾਤ ਦੇ 9 ਵਜੇ ਤਕ ਚੱਲਿਆ, ਓਸ ਤੋਂ ਬਾਅਦ ਜਿਹੜੇ ਇੱਕ-ਦੋ ਹੋਸ਼ 'ਚ ਸੀ ਓਹ ਆਪਣੇ ਕਮਰਿਆਂ 'ਚ ਚਲੇ ਗਏ ਬਾਕੀ ਮੇਰੇ ਵਰਗੇ ਥ੍ਹਮਲਿਆਂ ਨਾਲ ਢੋ ਲਾਕੇ ਫਰਸ਼ ਤੇ ਬੈਠੇ ਸੀ| ਇੱਕ ਕੋਨੇ ਤੇ ਗੁਰੀ ਐਦਾਂ ਹੀ ਬੈਠਾ ਸੀ, ਇਕ ਕੱਛ 'ਚ ਬੀਅਰ ਦੀ ਬੋਤਲ ਸੀ (ਜਿਸਦੇ ਮੂੰਹ ਤੇ ਉਸਨੇ ਹੱਥ ਰਖਿਆ ਹੋਇਆ ਸੀ) ਤੇ ਦੂਜੀ ਕੱਛ 'ਚ ਨਮਕੀਨ ਦਾਲ ਦਾ ਲਿਫਾਫਾ| ਗਿੱਲ ਨੇ ਓਹਨੂੰ ਉੱਠਣ ਨੂੰ ਕਿਹਾ ਤਾਂ ਓਹਨੇ ਮਨ੍ਹਾ ਕਰਤਾ| ਫਿਰ ਗਿੱਲ ਨੇ ਓਹਨੂੰ ਬੋਤਲ ਦੇ ਮੂੰਹ ਤੇ ਹੱਥ ਰੱਖਣ ਦਾ ਕਾਰਨ ਪੁੱਛਿਆ ਤਾਂ ਜਨਾਬ ਨੇ ਅੱਖਾਂ ਦੀਆਂ ਪਲਕਾਂ ਨੂੰ ਜ਼ੋਰ ਲਾ ਕੇ ਚੱਕਿਆ ਤੇ ਕਿਹਾ "ਜੇ ਹੱਥ ਚੱਕ ਲਿਆ, ਤਾਂ ਗੈਸ ਨਿੱਕਲ ਜਾਣੀ ਆ| ਤੇ ਮੈਂ ਇਹਨੂੰ ਹੁਣ ਪੀ ਕੇ ਹੀ ਉੱਠਣਾ"....ਇਹ ਸੀ ਜਜ਼ਬਾ....|
ਮੈਨੂੰ ਸੱਭ ਕੁਝ ਸੁਣਾਈ ਦੇ ਰਿਹਾ ਸੀ ਪਰ ਸ਼ਰੀਰ ਦੀਆਂ ਸਾਰੀਆਂ ਮਾਸ-ਪੇਸ਼ੀਆਂ ਮੇਰੇ ਵੱਸ ਤੋਂ ਬਾਹਰ ਸੀ| ਸੱਭ ਤੋਂ ਪਿਹਲਾਂ ਜੀਭ ਨੇ ਸਾਥ ਛੱਡਿਆ, ਫੇਰ ਲੱਤਾਂ ਨੇ ਤੇ ਫੇਰ ਸਾਰੇ ਸ਼ਰੀਰ ਨੇ| ਤਰਾਂ ਤਰਾਂ ਦੀਆਂ ਆਵਾਜਾਂ ਸੁਣਾਈ ਦੇ ਰਹੀਆਂ ਸੀ ਜਿਵੇਂ ਕਿ:
- ਕਿਸੇ ਦੇ ਅੜਕ ਕੇ ਡਿੱਗਣ ਦੀ ਆਵਾਜ.....ਇਹ ਕਾਫੀ ਜ਼ੋਰ ਨਾਲ ਆਈ ਸੀ| ਇਹ ਪੱਕਾ ਗਿੱਲ ਸੀ; ਛੇ ਫੁੱਟ ਤਿੰਨ ਇੰਚ ਦਾ ਬੰਦਾ ਜਦ ਮੂਦੇ ਮੂੰਹ ਫਰਸ਼ ਤੇ ਡਿਗਦਾ ਹੈ ਤਾਂ ਕੁਝ ਐਦਾਂ ਦੀ ਹੀ ਆਵਾਜ ਆਓਂਦੀ ਹੈ|
- ਕਿਸੇ ਦੇ ਫੋਨ ਤੇ ਗੱਲ ਕਰਨ ਦੀ.....ਇਹ ਸ਼ਾਇਦ ਗੁਰੀ ਸੀ....ਇਹਨੇ ਪਿਆਰ ਨਾਲ ਓਹ ਹੀ ਆਪਣੀ ਕੁੱਝ ਲੱਗਦੀ ਨੂੰ ਬਲਾਓਂਦਾ ਸੀ| ਵੈਸੇ ਬੀਮਾਰੀ ਵੀ ਹੋ ਸਕਦਾ ਸੀ ਪਰ ਓਹਦੀ ਹਿੱਮਤ ਨਹੀਂ ਸੀ ਸਾਡੇ ਸਾਹਮਣੇ ਫੋਨ ਕਰਨ ਦੀ| ਕਿਓਂ ??? ਓਹ ਇਸ ਲਈ ਕਿ ਜਿੰਨੀ ਮਰਜ਼ੀ ਪੀਤੀ ਹੋਵੇ.....ਗਾਲਾਂ ਅਸੀਂ ਸਾਰੇ ਫੇਰ ਵੀ ਸਾਫ-ਸਾਫ ਕੱਢ ਲੈਂਦੇ ਸੀ|
- ਕਿਸੇ ਦੇ ਇਹ ਕਹਿਣ ਦੀ ਆਵਾਜ ਕਿ "ਓਏ ਕੋਈ ਮਾਣਕ ਦਾ ਗਾਣਾ ਲਾ ਦੇਓ".....ਇਹ ਪੱਕਾ "ਚਾਚਾ" ਸੀ......ਸਾਲਾ ਵੱਡਾ ਡੀ. ਜੇ.| ਮੈਨੂੰ ਪਏ ਪਏ ਨੂੰ ਚਾਚੇ ਦੇ ਪੈਰ ਯਾਦ ਆ ਗਏ (ਬੜੇ ਅਜੀਬ ਸੀ....ਚਾਚਾ ਆਪਣੇ ਪੈਰਾਂ ਨਾਲ ਤਾੜੀ ਵੀ ਮਾਰ ਲੈਂਦਾ ਸੀ)....ਮੇਰਾ ਹਾਸਾ ਨਿੱਕਲ ਗਿਆ|
- ਕਿਸੇ ਦੇ ਹੱਸਣ ਦੀ ਆਵਾਜ.....ਇਹ ਪੱਕੇ ਸੋਫੀ ਸੀ.....ਸਾਲੇ ਬੈਠੇ ਬੈਠੇ ਸਾਡਾ ਸਾਰਾ ਖਾਣ ਵਾਲਾ ਮਾਲ ਛਕ ਜਾਂਦੇ ਸੀ.....ਪਰ ਕੋਈ ਗੁੱਸਾ ਨਹੀਂ ਸੀ ਆਓਂਦਾ....ਕਿਓਂ ਕਿ ਪੈਸੇ ਅਸੀਂ ਓਹਨਾਂ ਤੋਂ ਵੀ ਕੱਠੇ ਕਰਦੇ ਸੀ|
- ਕਿਸੇ ਦੇ ਰੋਣ ਦੀ ਆਵਾਜ.....ਐਡੀ ਸੜੀ ਹੋਈ ਆਵਾਜ......ਇਹ ਬੁੱਗ ਹੀ ਹੋ ਸਕਦਾ ਸੀ.......ਬੈਠੇ ਬੈਠੇ ਨੂੰ ਕਾਲਜ ਖਤਮ ਹੋਣ ਦਾ ਵਯੋਗ ਹੋ ਗਿਆ| ਸਾਲੇ ਦੀਆਂ ਭੁੱਭਾਂ ਨਿੱਕਲੀ ਜਾਂਦੀਆਂ ਸੀ....."ਓਏ! ਮੇਰਾ ਥੋਡੇ ਬਿਨਾਂ ਨਹੀਂ ਸਰਨਾ"......ਇਹਨੇ ਨੂੰ ਇੱਕ ਹੋਰ ਲੇਰ ਸੁਣਾਈ ਦਿੱਤੀ......"ਓਏ! ਸਾਡਾ ਕਿਹ੍ੜਾ ਸਰਨਾ..ਬੁੱਗ".....ਇਹ ਚਾਚਾ ਸੀ| ਮੈਂ ਪੂਰਾ ਜ਼ੋਰ ਲਾ ਕੇ ਆਪਣੀ ਗਰਦਨ ਘੁਮਾਈ......ਧਿਆਨ ਨਾਲ ਦੇਖਿਆ....ਮਿਨ੍ਹਾ ਆਪਣੇ ਫੋਨ ਵਿੱਚ ਬੁੱਗ ਤੇ ਚਾਚੇ ਦੇ ਰੋਣੇ ਨੂੰ ਰੇਕਾਰ੍ਡ ਕਰ ਰਿਹਾ ਸੀ| (ਜੋ ਕਿ ਬਾਦ ਵਿਚ ਸਵੇਰੇ ਵੱਡੇ ਸਪੀਕਰਾਂ 'ਤੇ ਚਲਾਇਆ ਗਇਆ ਸੀ)
ਪਰ ਮਾਹੌਲ ਬਦਲ ਗਿਆ ਸੀ......ਸੱਭ ਨੂੰ ਕਾਲਜ ਖਤਮ ਹੋਣ ਦਾ ਸਦਮਾ ਜਿਹਾ ਲਗ ਗਿਆ ਸੀ | ਪਕਾ ਨਹੀਂ ਪਤਾ ਪਰ ਸ਼ਾਇਦ ਸੱਭ ਰੋ ਰਹੇ ਸੀ| ਫੇਰ ਸਮਾ ਆਇਆ ਸੰਭਲਣ ਤੇ ਸੰਭਾਲਣ ਦਾ| ਸੱਭ ਇੱਕ ਦੂਜੇ ਨੂੰ ਫੜਦੇ ਫੜੌਂਦੇ ਕਮਰਿਆਂ 'ਚ ਜਾਣ ਲੱਗੇ.....ਜਿਸ ਨੂੰ ਜਿਹੜਾ ਕਮਰਾ ਨੇੜੇ ਲੱਗਿਆ ਓਥੇ ਪਈ ਗਿਆ| ਮੈਨੂੰ ਵੀ ਮਿਨ੍ਹਾ ਨੇ ਖੜਾ ਕੀਤਾ.....ਮੇਰੀ ਬਾਂਹ ਆਪਣੇ ਮੋਢੇ 'ਤੇ ਰੱਖੀ ਤੇ ਅਸੀਂ ਦੋਨੋ ਇੱਕ ਦੂਜੇ ਨੂੰ ਧੂੰਹਦੇ ਕਰਮਜੀਤ (ਕੰਮਾ) ਦੇ ਕਮਰੇ ਤੱਕ ਚਲੇ ਗਏ| ਮਿਨ੍ਹਾ ਬਾਰ-ਬਾਰ ਮੇਰੇ ਕੰਨ ਕੋਲ ਮੂੰਹ ਕਰ ਕਿ ਕਹਿ ਰਿਹਾ ਸੀ "ਤੇਰਾ ਪਰ੍ਸ (ਬਟੂਆ) ਮੈਂ ਲੈ ਚੱਲਿਆਂ.....ਤੇਰਾ ਪਰ੍ਸ ਮੈਂ ਲੈ ਚੱਲਿਆਂ.....ਤੇਰਾ ਪਰ੍ਸ ਮੈਂ ਲੈ ਚੱਲਿਆਂ....." ਮੇਰੇ ਵਿੱਚ ਜਵਾਬ ਦੇਣ ਦੀ ਹਿੱਮਤ ਨਹੀਂ ਸੀ.....ਨਹੀਂ ਤਾ ਸਾਲੇ ਦੇ ਇੱਕ ਰੱਖਦਾ ਕੰਨ ਥੱਲੇ....ਤੇ ਕਹਿੰਦਾ "ਭੂਤਨੀ ਦਿਆ! ਇਹਦੇ 'ਚ ਰਿਹਾ ਕੀ ਆ....ਇੱਕ ਨੋਟ ਸੀ....ਜਿਹਦਾ ਦੁਪਹਿਰੇ ਹੀ ਭੋਗ ਪੈ ਗਿਆ ਸੀ"|
ਕੰਮਾ ਡਿਪਲੋਮੇ ਵਿੱਚ ਪੜਦਾ ਸੀ ਪਰ ਰਹਿੰਦਾ ਸਾਡੇ ਨਾਲ ਹੀ ਸੀ.......ਓਹਨੇ ਮੇਰੀਆਂ ਲੱਤਾਂ ਮੰਜੇ ਤੇ ਸਿੱਧੀਆਂ ਕੀਤੀਆਂ ਅਤੇ ਮੇਰੇ ਜੂਤੇ ਉਤਾਰੇ......ਬਹੁਤ ਬੁਰਾ ਲੱਗ ਰਿਹਾ ਸੀ....ਪਰ ਕਰ ਕੁਜ ਨਹੀਂ ਸਕਿਆ.....
ਸਾਰੇ ਕੋਆਰੀਡੋਰ ਵਿੱਚ ਸੰਨਾਟਾ ਸੀ......ਸੱਭ ਸੌਂ ਗਏ ਸੀ....ਮੇਰੀ ਵੀ ਅੱਖ ਲੱਗ ਗਈ ....ਫਿਰ ਜਲਦੀ ਸੌਣ ਕਰਕੇ, ਚਾਰ ਵਜੇ ਉੱਠ ਗਿਆ.....ਇੱਕ ਨੰਬਰ ਦਾ ਜ਼ੋਰ ਪਿਆ.....ਬਾਥਰੂਮ 'ਚ ਜਾ ਕੇ ਕਰਨ ਦਾ ਨਾ ਰਿਵਾਜ ਸੀ ਤੇ ਨਾ ਹੀ ਹਿੰਮਤ....ਇਸ ਲਈ ਹੋਸਟਲ ਅਤੇ ਪ੍ਰੋਫੈਸਰਾਂ ਦੇ ਘਰਾਂ ਦੇ ਵਿਚਾਲੇ ਜੋ ਝਾੜੀਆਂ ਸੀ, ਓਧਰ ਨੂੰ ਚਲਾ ਗਿਆ| ਵਾਪਿਸ ਆਇਆ ਤਾਂ ਦੇਖਿਆ ਬੁੱਗ ਕੱਲਾ ਬਰਾਂਡੇ 'ਚ ਬੈਠਾ ਸੀ| ਮੈਂ ਵੀ ਜਾ ਕੇ ਕੋਲ ਬੈਠ ਗਿਆ....ਕਾਫੀ ਦੇਰ ਅਸੀਂ ਇੱਕ ਦੂਜੇ ਨਾਲ ਕੋਈ ਗੱਲ ਨਾ ਕੀਤੀ............ਉਹ ਬੜੀ ਅਜੀਬ ਜਿਹੀ ਚੁੱਪ ਸੀ........ ਨਸ਼ਾ ਉੱਤਰ ਚੁੱਕਾ ਸੀ......ਸ਼ਰਾਬ ਦਾ ਵੀ ਤੇ ਜ਼ਿੰਦਗੀ ਦਾ ਵੀ.......| ਦੋਹਾਂ ਦੇ ਦਿਮਾਗ ਵਿਚ ਕਾਲਜ ਖਤਮ ਹੋਣ ਦਾ ਐਹਿਸਾਸ ਸੀ| ਫਿਰ ਅਸੀਂ ਕਿੰਨੀ ਦੇਰ ਹੁਣ ਤੱਕ ਦੇ ਆਪਣੇ ਸਫਰ ਬਾਰੇ ਗੱਲਾਂ ਕਰੀ ਗਏ| ਮਹਿਸੂਸ ਹੋ ਰਿਹਾ ਸੀ ਕਿ ਇਸ ਕਾਲਜ ਨੇ ਸਿਰ੍ਫ ਸਾਡੇ ਨਾਮ ਨਾਲ ਬੱਸ ਇੰਜੀਨੀਅਰ ਹੀ ਨਹੀਂ ਸੀ ਜੋੜਿਆ.....ਬਲਕਿ ਇਹ ਆਪ ਵੀ ਸਾਡੀ ਰੂਹ ਨਾਲ ਕੀਤੇ ਜੁੜ ਗਿਆ ਸੀ| ਉਹ ਗੱਲਾਂ, ਉਹ ਦੋਸਤ, ਉਹ ਸ੍ਮਾਂ......ਹੁਣ ਕਦੇ ਵਾਪਿਸ ਨਹੀਂ ਆ ਸਕਦਾ ਸੀ| ਫੇਰ ਅਸੀਂ ਦੋਨੋ ਉੱਠ ਕੇ ਕਮਰਿਆਂ ਵਿੱਚ ਚਲੇ ਗਏ| ਮੈਂ ਫਿਰ ਸੌਂ ਨਾ ਸਕਿਆ.....ਕੁਝ ਲਿਖਣ ਨੂੰ ਦਿਲ ਕੀਤਾ ਤੇ ਪਹਿਲੀ ਸਤਰ ਲਿਖੀ........."ਕੁਝ ਯਾਰ ਮੈਨੂੰ ਚੇਤੇ ਆਓਂਦੇ ਨੇ..........."

Tuesday, June 15, 2010
ਦੱਸ ਮਨਾ.....
ਹਰ ਖੁਸ਼ੀ ਨਹੀਂ ਮਿਲਦੀ ਜ਼ਿੰਦਗੀ ਵਿੱਚ, ਕਦੇ ਗਮਾਂ ਦੇ ਵਿੱਚ ਵੀ ਹੱਸ ਮਨਾ|
ਬੱਸ ਮੇਰੀਆਂ ਪੁੱਛਦਾ ਰਹਿਨਾ ਹੈਂ, ਆਪਣੀਆਂ ਵੀ ਕਦੇ ਦੱਸ ਮਨਾ|
ਮੈਨੂੰ ਪਤਾ ਹੈ ਬੂਰੀਆਂ ਹੋਈਆਂ ਨੇ, ਪਰ ਇਹ ਸਭ ਸਮੇਂ ਦੀਆਂ ਮਾਰਾਂ ਨੇ|
ਕਿਸੇ ਕੋਲ ਕਰੇਂਗਾ ਦਿਲ ਹੌਲਾ, ਬਣ ਜਾਣੀਆਂ ਖੰਭਾਂ ਤੋਂ ਡਾਰਾਂ ਨੇ|
ਦਿਲ ਰਹਿਣਗੇ ਰਾਜ਼ੀ ਕਈਆਂ ਦੇ, ਭਾਵੇਂ ਝੂਠਾ ਜਿਹਾ ਹੀ ਹੱਸ ਮਨਾ|

ਇਕ ਵੱਸ ਨਹੀਂ ਚੱਲਦਾ ਦੁਨੀਆ 'ਤੇ, ਇਕ ਦਿਲ ਦੀ ਮਜਬੂਰੀ ਲੈ ਬੈਠੀ|
ਨਾ ਚਾਹੁੰਦੇ ਹੋਏ ਓਹ ਵੀ ਤਾਂ, ਗੱਲ਼ ਦੁਨੀਆ ਵਾਲੀ ਕਹਿ ਬੈਠੀ|
ਕਿ ਮੌਕੇ ਦੀ ਸੀ ਮੰਗ ਇਹ, ਨਾ ਤੇਰੇ ਮੇਰੇ ਬੱਸ ਮਨਾ|

ਨਾ ਹੀ ਭੁਲਾਈ ਜਾਂਦੀ ਹੈ, ਯਾਦ ਕਰਾਂ ਤਾਂ ਹੋਵੇ ਤਕਲੀਫ਼ ਜਿਹੀ|
ਲੱਖ ਗਿਲੇ ਸੁਣ ਮੁੜ ਆ ਜਾਂਦੀ, ਇਕ ਯਾਦ ਬੜੀ ਸ਼ਰੀਫ ਜਿਹੀ|
ਕਿੰਝ ਭੁਲਵਾਂ ਦਿਲੋਂ ਮੈਂ ਓਹਨੂੰ, ਕੋਈ ਯਤਨ ਤਾਂ ਦੱਸ ਮਨਾ|

ਕਹਿੰਦੇ ਮਾੜੀਆਂ ਕਿਸਮਤਾਂ ਵਾਲਿਆਂ ਨੂੰ, ਦੂਰ ਰਹਿਣ ਨੂੰ ਕਹਿੰਦੀਆਂ ਨੇ|
ਹੁਣ ਸੁਣਿਆ ਖੁਸ਼-ਗਵਾਰ ਹਵਾਵਾਂ, ਵੀ ਹਾਲਾਤ ਵੇਖ ਕੇ ਵਹਿੰਦੀਆਂ ਨੇ|
ਕੁਦਰਤ ਦੇ ਇਸ ਇਨ੍ਸਾਫ ਤੇ ਤੂੰ ਵੀ ਨਾਲ ਮੇਰੇ ਹੁਣ ਹੱਸ ਮਨਾ|

ਦਿਸੇ ਦੂਰ ਤਕ ਲੰਬਾ ਰਸਤਾ, ਮੰਜ਼ਿਲ ਦਾ ਨਾ ਥਾਉ ਪਤਾ|
ਦਰਦ ਸਫਰ ਦਾ ਕੱਟੀ ਜਾਂਦੇ, ਬਿਨ ਜਾਣੇ ਆਪਣੀ ਖਤਾ|
ਨਾਲ ਮੇਰੇ ਬੱਸ ਯਾਦ ਇਕ ਓਹਦੀ, ਕਦੇ ਰੋਂਦੀ ਕਦੇ ਲਵੇ ਹੱਸ ਮਨਾ|

- ਜੀਵਨ ਪਾਲ

ਕਾਗ਼ਜ਼ੀ ਫਕੀਰ
ਕਦੇ ਕਦੇ ਮੈਂ ਵੀ ਸੁਣ ਲੈਨਾ ਕਾਗ਼ਜ਼ੀ ਜਿਹੇ ਫਕੀਰਾਂ ਨੂੰ
ਉਧਾਰੀ ਸੋਚ ਦੇ ਥੱਲੇ ਵਿਲਕਦੀਆਂ ਬੇਬੁਨਿਆਦੀ ਤਕਰੀਰਾਂ ਨੂੰ....
"ਤੁਸੀਂ ਤਾਂ ਦੁਨੀਆ ਨਾਲ ਹੀ ਵਹਿ ਗਏ" ਜਦ ਵੀ ਮਿਲਦੇ ਏਹਿ ਕਹਿੰਦੇ
ਫਿਰ ਸਾਡੇ ਹਾਸੇ ਨੂੰ ਜਿੱਤ ਸਮਝਕੇ, ਮਸੋਸੇ ਮ੍ਨ ਨੂੰ ਸਮਝੌਂਦੇ ਰਹਿੰਦੇ
ਜਿੰਦਗੀ ਜੀਣ ਦਾ ਢੰਗ ਨੇ ਦਸਦੇ, ਮਰੇਆਂ ਦੀਆਂ ਖਿੱਚੀਆਂ ਲਕੀਰਾਂ ਨੂੰ
ਕਦੇ ਕਦੇ ਮੈਂ ਵੀ ਸੁਣ ਲੈਨਾ ਕਾਗ਼ਜ਼ੀ ਜਿਹੇ ਫਕੀਰਾਂ ਨੂੰ.....
"ਬਈ ! ਓਹ੍ਹ ਬੰਦਾ ਸੀ ਦੁਨੀਓਂ ਵੱਖਰਾ, ਤੁਸੀਂ ਤਾਂ ਕੀੜੇ, ਨਾਲੀ ਮਰਦੇ"
ਵੱਖਰੇ ਦੀ ਤਰੀਫ ਵੀ ਕਰਦੇ, ਤੇ ਖੁੱਦ ਵੱਖਰੇ ਹੋਣੋ ਵੀ ਡਰਦੇ
ਏਹ, ਰੱਬ ਭੁੱਲੀ ਦੁਨਿਆਂ ਨੂੰ ਕੋਸ੍ਣ. ਤੇ ਗਾਲਾਂ ਵੀ ਕੱਡਦੇ ਪੀਰਾਂ ਨੂੰ
ਕਦੇ ਕਦੇ ਮੈਂ ਵੀ ਸੁਣ ਲੈਨਾ ਕਾਗ਼ਜ਼ੀ ਜਿਹੇ ਫਕੀਰਾਂ ਨੂੰ....
ਅੱਖੜ ਸੋਚ ਦੇ ਮੈਹਲ ਉਸਾਰੇ, ਬਹੁਤਾ ਚਿਰ ਨਹੀਂ ਮ੍ਨ ਨੂੰ ਭੌਂਦੇ
ਖੰਡਰਾਂ ਨਾਲੋਂ ਤੰਬੂ ਚਂਗੇ, ਤੁਰਦੇ ਫਿਰਦੇ ਕੰਮ ਤਾਂ ਆਓਂਦੇ
ਸੱਚ ਤਾਂ ਏਹਿ ਕਿ ਥਾਂ 2 ਬਾਏ 6 ਦੀ, ਮੁੱਕਦੀ ਨਹੀਂ ਅਖੀਰਾਂ ਨੂੰ

ਕੁਜ ਮਿੱਤਰ ਪਿਆਰੇ.....some lighter moments....about friends and life
ਕੁਜ ਮਿੱਤਰ ਪਿਆਰੇ ਜੁਡ਼ ਬੈਠੇ, ਤੇ ਫਿਰ ਗੱਲਾਂ ਓਹੀਓ ਤੁਰੀਆਂ ਨੇ
ਕਿ ਦਿਨ ਤਾ ਚੰਗਾ ਲੰਘ ਜਾਂਦਾ, ਪਰ ਸ਼ਾਮਾ ਲੰਘਦੀਆ ਬੂਰੀਆਂ ਨੇ |
ਕੋਈ ਕਹਿੰਦਾ "ਚਾਚਾ" ਮਿਲਿਆ ਸੀ, ਓਹ ਸਾਲਾ ਅਜੇ ਵੀ ਓਹਨਾ ਮੋੱਟਾ ਹੈ|
ਘਰਦਿਆਂ ਵੀ ਕੁੜੀ ਲੱਭਣੀ ਛੱਡਤੀ, ਕਹਿੰਦੇ ਸਿੱਕਾ ਸਾਡਾ ਹੀ ਖੋਟਾ ਹੈ |
ਪੁਰਾਣੇ ਪਾਪੀ ਹੋਗੇ ਨੇ ਕੱਠੇ, ਤੇ ਗੱਲਾਂ, ਖਵਰੇ ਕਿਥੋਂ ਫੁਰੀਆਂ ਨੇ|
ਕੁਜ ਮਿੱਤਰ ਪਿਆਰੇ ਜੁਡ਼ ਬੈਠੇ, ਤੇ ਫਿਰ ਗੱਲਾਂ ਓਹੀਓ ਤੁਰੀਆਂ ਨੇ|
ਕੋਈ ਕਹਿੰਦਾ ਮੈਂ ਘੱਟ ਕਰ ਦਿੱਤੀ, ਕੋਈ ਕਹਿੰਦਾ ਮੈਂ ਜਮਾ ਹੀ ਛੱਡਤੀ|
ਵਲੈਤ ਜਾਣ ਲਈ ਛੱਡ ਗਈ ਸੀ ਜਿਹੜੀ, ਸੁਣਿਆ ਖਸ੍ਮ ਨੇ ਘਰੋਂ ਓਹ ਕੱਡਤੀ|
ਕੀਤੇ ਜਖ਼ਮ ਪੁਰਾਣੇ ਹੋਗੇ ਤਾਜ਼ਾ, ਕੀਤੇ ਠਹਾਕੇ ਨਾਲ ਫਿਕਰਾਂ ਉਡੀਆਂ ਨੇ|

ਮੋਡ਼ ਜ਼ਿੰਦਗੀ ਦੇ ਕਈ ਆਏ, ਕੁਜ ਮੁੜ ਗਏ ਤੇ ਕੁਜ ਮੁੜ ਨਾ ਪਾਏ |
ਲੰਘੀ ਸਭ ਦੀ ਜਾਂਦੀ ਹੈ, ਪਰ.... ਸਮਾ ਕਦੇ ਓਹ ਭੁੱਲ ਨਾ ਪਾਏ |
ਜ਼ਿੰਦਗੀ ਦੀਆਂ ਮਾਰਾਂ ਝੱਲਦੇ-ਝੱਲਦੇ, ਮੜਕਾਂ ਦੀਆਂ ਨੁਕਰਾਂ ਭੂਰੀਆਂ ਨੇ |

ਬਸ ਵੀਰੇ ! ਸਭ ਵਧੀਆ, ਤੇ ਕੋਈ ਬੋਹਤਾ ਵਧੀਆ ਵੀ ਕਹਿ ਦਿੰਦਾ |
ਪਰ ਅੰਦਰ ਸਾਹੀਂ ਇਕ ਲੰਬਾ ਹੋਂਕਾ, ਧੁਰ ਕਾਲਜੇ ਅੰਦਰ ਲਹਿ ਜਾਂਦਾ |
ਦੁਨੀਆਦਾਰੀ ਦੀਆਂ ਸੁੱਕੀਆਂ ਖੁਸ਼ੀਆਂ, ਯਾਦਾਂ ਦੇ ਝੱਖਡ਼ ਨਾਲ ਖੁਰੀਆਂ ਨੇ |

ਢਲਦੀ ਉਮਰ ਦਾ ਸਭ ਤੋਂ ਵੱਡਾ ਦੁੱਖ
ਇਕੱਲੇਪਣ ਦੀ ਨਦੀ ਜਦ ਵੀ ਹੜ ਦਾ ਰੂਪ ਵਿਖਾਓਂਦੀ ਹੈ|
ਸੋਂਹ ਰੱਬ ਦੀ ਓਹ ਮੇਰੀ ਰੂਹ ਵਰਗੀ ਬੜੀ ਹੀ ਚੇਤੇ ਆਓਂਦੀ ਹੈ|
ਗੱਲ ਕਰਕੇ ਕਰਾਂ ਮਨ ਮੈਂ ਹੌਲਾ, ਕਿਸ ਨੂੰ ਦਸ ਬੁਲਾਵਾਂ ਮੈਂ ?
ਅਖ੍ਬਾਰਾਂ ਦੀਆਂ ਇਹ ਮੋਟੀਆਂ ਸੁਰਖੀਆਂ ਕਿਸ ਨੂ ਪੜ੍ਹ ਸੁਣਾਵਾਂ ਮੈਂ ?
ਸਭ ਦੁਨੀਆ ਦੇ ਦੁਖਾਂ ਵਿੱਚੋਂ, ਖ਼ਬਰ ਮੇਰੀ ਨਾ ਨਜ਼ਰ ਕੀਤੇ ਔਂਦੀ ਹੈ|

ਸ਼ਾਮ ਢਲੀ ਜਦ ਪਰਛਾਵਾਂ ਮੇਰਾ ਵੀ ਸਾਥ ਮੇਰਾ ਛੱਡ ਦਿੰਦਾ ਹੈ|
ਕੰਧਾਂ ਵਿੱਚ ਵੱਜਦਾ ਅੰਨ੍ਹਾ ਹਨ੍ਹੇਰਾ ਹੱਥ ਮੇਰਾ ਫੜ ਲੈਂਦਾ ਹੈ|
ਯਾਦ ਓਹ੍ਦੀ ਇਹ ਹੱਥ ਛੱਡੌਂਣ ਲਈ ਜ਼ੋਰ ਬੜਾ ਹੀ ਲੌਂਦੀ ਹੈ|

ਕੁਲ ਦੁਨਿਆ ਤੋਂ ਚੋਰੀ, ਇਸ ਖੂੰਡੀ ਉੱਤੇ ਜਦ ਮੱਥਾ ਮੈਂ ਟਿਕੌਂਦਾ ਹਾਂ|
ਓਸ ਹੌਸਲਾ ਦਿੰਦੇ ਹੱਥ ਦੀ ਛੋਹ ਆਪਣੇ ਮੋਢੇ ਉੱਤੇ ਚਾਹੁੰਦਾ ਹਾਂ|
ਇੱਕ ਸਹਾਰੇ ਦੇ ਛੁਟ ਜਾਣ ਦਾ ਦਰ੍ਦ ਜਿਵੇਂ ਇਹ (ਖੂੰਡੀ) ਵੰਡਓਂਦੀ ਹੈ|

ਕਹਿਣ ਨੂੰ ਸਭ ਦੁਆਲੇ ਮੇਰੇ, ਪੁੱਤਰ-ਧੀਆਂ ਪਿਆਰੇ ਮੇਰੇ|
ਪਰ ਓਹ ਨਹੀਂ ਹੈ, ਜਿਸਨੇ ਕਦੇ ਸੀ ਸੁਪਨੇ ਸਭ ਉਸਾਰੇ ਮੇਰੇ|
ਦੁੱਖ ਸਭ ਵੰਡਾ ਕੇ ਮੇਰੇ, ਕਦੇ ਖੁਸ਼ੀ ਵੰਡਣ ਨਾ ਆਓਂਦੀ ਹੈ|

ਕਿੱਕਰਾਂ.....
ਤੂੰ ਵੀ ਕਦੇ .........
ਆਪਣੀਆਂ ਯਾਦਾਂ ਦੀ ਪਗਡੰਡੀ 'ਤੇ ਚਲ ਕੇ ਵੇਖੀਂ
ਸ਼ਾਇਦ ਮੇਰੇ ਨਾਮ ਦੀਆਂ ਕੁਝ ਕਿੱਕਰਾਂ.....
ਸਮੇ ਦੀਆਂ ਮਾਰਾਂ ਝੱਲਦੀਆਂ ਦਿੱਸ ਜਾਵਣ
ਹੋ ਸਕਦਾ ਕਿ.......
ਓਹ ਤੈਨੂੰ ਠੰਡੀ ਛਾਂ ਦਾ ਆਨੰਦ ਨਾ ਦੇ ਸਕਣ
ਤੇ ਇਹ ਵੀ ਹੋ ਸਕਦਾ....
ਕਿ ਉਹਨਾ ਦੇ ਸੁੱਕ ਕੇ ਡਿੱਗੇ ਪੀਲੇ ਫੁੱਲਾਂ 'ਚੋਂ.....
ਤੈਨੂੰ ਕੋਈ ਮਨ ਭੌਂਦੀ ਮਹਿਕ ਨਾ ਆਵੇ
ਪਰ ਮੇਰੇ ਅਰਮਾਨਾਂ ਦੇ ਵਾਂਗ ਹੀ......
ਓਹਨਾਂ ਨੂੰ ਵੀ ਮਸਲ ਕੇ ਵੇਖੀਂ
ਆਪਣੇ ਰੰਗ ਦੀ ਕੋਈ ਛਾਪ.....
ਤੇਰੀਆਂ ਉਂਗਲਾਂ ਦੇ ਪੋਟਿਆਂ 'ਤੇ ਛੱਡ ਹੀ ਜਾਣਗੇ
ਮੇਰੇ ਹੋਂਸਲੇ ਵਾਂਗ ਟੁੱਟ ਕੇ ਡਿਗੀਆਂ.....
ਕੁਝ ਟਾਹਣੀਆਂ ਮਿਲੀਆਂ, ਤਾਂ ਸੰਭਲ ਕੇ ਚੱਕੀਂ
ਤੈਨੂੰ ਛੁਹਨ ਦੀ ਚਾਹ ਵਿੱਚ ਕੋਈ ਕੰਡਾ......
ਕਿਤੇ ਤੈਨੂੰ ਦੁੱਖ ਨਾ ਪਹੁੰਚਾ ਦੇਵੇ
ਫਿਰ ਇਹ੍ਨਾ ਟਾਹਣੀਆਂ ਨੂੰ.....
ਆਪਣੀਆਂ ਮਜਬੂਰੀਆਂ ਦਾ ਸੇਕ ਦੇ ਕੇ....
ਕੁਜ ਪਲ ਮ੍ਗਦਾ ਰੱਖੀਂ
ਫਿਰ ਵੇਖੀਂ, ਸਵਾਹ ਹੋਣ ਤੱਕ......
ਤੈਨੂੰ ਨਿਗ੍ਹਾ ਰੱਖਣ ਦੀ ਕੋਸ਼ਿਸ਼ ਕਰਨਗੀਆਂ

Subscribe to:
Posts (Atom)