Monday, August 16, 2010

ਕੁਰਲਾਓਂਦੀ ਰੂਹ - ਭਗਤ ਸਿੰਘ

ਮੇਰੇ ਮਰਨ ਤੇ ਜਾਵਣਾ ਸੀ, ਸਭ ਬਦਲ ਜੇ ਇਸ ਤਰਾਂ,
ਲਾਟਾਂ 'ਚੋਂ ਨਿੱਕਲ ਆਂਵਦਾ, ਮੈਂ ਬਣ ਹਨੇਰੀ ਜੋਸ਼ ਦੀ|

ਅੰਦਰ ਬਲਦੀ ਅੱਗ ਨੂੰ ਗੋਰਿਆਂ ਮਿਲਾਤਾ ਅੱਗ ਦੇ ਨਾਲ,
ਅਪਣਾ ਕੇ ਸਤਲੁਜ ਵੀ ਮੈਨੂੰ, ਕਿਉਂ ਜ਼ਿੰਦਗੀ ਜੀ ਗਿਆ ਖਾਮੋਸ਼ ਦੀ|

ਮਾਰਦਾ ਛੱਲਾਂ, ਜਗਾਓਂਦਾ ਬੇਖਬਰੀ ਨੀਂਦ ਸੁੱਤਿਆਂ ਨੂੰ,
ਕੱਟਣੀ ਨਾ ਪੈਜੇ ਉਮਰ ਸਾਰੀ ਸ਼ਰਮਿੰਦਗੀ ਤੇ ਰੋਸ਼ ਦੀ|

ਦੇਸ਼ ਦੀ ਮਿੱਟੀ ਨੂੰ ਉੱਡਦੀ ਧੂੜ ਕਹਿਣ ਵਾਲਿਓ,
ਅਸੀਂ ਮੰਨਦੇ ਸੀ ਇਹਨੂੰ ਮਾਂ, ਗੁੜਤੀ ਦਿੱਤੀ ਸੀ ਇਹਨੇ ਜੋਸ਼ ਦੀ|

ਸੀ ਗੁਲਾਮ ਕਿਸਦੇ ਤੇ ਕਿਸਦੇ ਗੁਲਾਮ ਹੋ ਗਏ ????
ਸਿਆਣਪਾ ਵਰਤੋ, ਓਏ ! ਗੱਲ ਕਰੋ ਕੋਈ ਹੋਸ਼ ਦੀ|

ਸਿਰ ਉੱਚਾ ਰੱਖਣਾ ਸਿੱਖੋ, ਸਿੱਖੋ ਹੱਕਾਂ ਨੂੰ ਪਹਿਚਾਨਣਾ'
ਮੌਤ ਨਾਲੋਂ ਭੈੜੀ ਜ਼ਿੰਦਗੀ ਹੁੰਦੀ ਹੈ ਖਾਮੋਸ਼ ਦੀ|

ਕਮੌਣਾ ਹੈ ਤਾਂ ਸੱਚਾ ਕਮਾ, ਨਹੀਂ ਲੋੜ ਮਜਾਜੀ ਇਸ਼ਕ ਦੀ,
ਸੁਪਨਿਆਂ ਵਿੱਚ ਰਹਿ ਕੇ ਨਹੀਂ ਕਿਸਮਤ ਬਦਲਦੀ ਬੇਹੋਸ਼ ਦੀ|

ਕਿਤੇ ਕਰ ਨਾ ਬੈਠੀ ਸੌਦਾ ਆਪਣੀ ਅਣਖ ਦਾ ਤੇ ਜ਼ੋਰ ਦਾ,
ਠੰਡੀ ਨਾ ਕਿਤੇ ਪੈ ਜਵੇ, ਸੀਨੇ ਬਲਦੀ ਅੱਗ ਆਕ੍ਰੋਸ਼ ਦੀ|

ਨਾ ਸੋਚ ਕੀਤਾ ਕੀ ਵਤਨ ਨੇ, ਵਤਨ ਲਈ ਕੀ ਕੀਤਾ? ਸੋਚ ਤੂੰ
ਫੇਰ ਦੇਖੀਂ ਉੱਠਦੀ ਲਾਲਸਾ ਸ਼ਹਾਦਤ ਦੇ ਆਗੋਸ਼ ਦੀ|

ਨਾ ਰੋਏ ਸੀ ਜੀਂਦੇ ਜੀ ਕਦੇ, ਹੁਣ ਹਲਾਤ ਦੇਖ ਦਿਲ ਭਰਦਾ ਹੈ,
ਅਗਾਂਹ-ਵਧੂ ਸੋਚ ਵਾਲੇ, ਜ਼ਿੰਦਗੀ ਜੀਂਦੇ ਅਹਿਸਾਨ ਫਾਰਮੋਸ਼ ਦੀ|

---------------------ਜੀਵਨ------------------------

ਮਨ ਮੰਥਨ

ਜੋ ਰੌਸ਼ਨੀ ਭਾਲਦੇ ਨੇਰ੍ਹੇ ਵਿੱਚ, ਜਾਣੇ ਕਿਸ ਕਿਸਮ ਦੇ ਲੋਕ ਨੇ ਉਹ,

ਮੇਰੀਆਂ ਅੱਖਾਂ ਝੁੰਦੀਆਈਆਂ ਚਾਨਣ ਨੇ, ਮੈਂ ਨੇਰ੍ਹਾ ਲੱਭਦਾ ਫਿਰਦਾ ਹਾਂ|


ਧਰਤੀ ਵੀ ਪੁੱਠੀ ਘੁੰਮ ਰਹੀ, ਹੈ ਸੂਰਜ ਵੀ ਕੁੱਝ ਠੰਡਾ ਜਿਹਾ,

ਸੁਫਨਿਆਂ ਵਿੱਚ ਵੀ ਰੱਬ ਦੇ ਕੰਮ ਤੇ ਸ਼ੱਕ ਜਿਹਾ ਕਰਦਾ ਫਿਰਦਾ ਹਾਂ|


ਮੈਂ ਪੁਛਿਆ ਹੜਦੇ ਪਾਣੀ ਨੂੰ, ਕਿਉਂ ਬੰਨ ਸਾਰੇ ਨੇ ਤੋੜ ਸੁੱਟੇ,

ਕਹਿੰਦਾ, ਬੰਦਸ਼ਾਂ ਮੁਬਾਰਕ ਤੈਨੂੰ, ਮੈਂ ਤਾਂ ਬਾਗੀ ਬੜੇ ਹੀ ਚਿਰਦਾ ਹਾਂ|


ਨੀਲਾ ਰੰਗ ਕਰਵਾਇਆ ਹੈ, ਮੈਂ ਵੀ ਘਰ ਦੀ ਛੱਤ ਨੂੰ ਹੁਣ,

ਆਪਣੇ ਹਿੱਸੇ ਦਾ ਰੱਬ ਵੰਡ ਕੇ, ਖੁਸ਼-ਫਹਿਮੀ ਪਾਲੀ ਫਿਰਦਾ ਹਾਂ|


ਪਸ਼ੂਆਂ ਨੂੰ ਚਰਦੇ ਵੇਖ ਕੇ ਸੋਚਾਂ, ਇੱਕ ਦੂਜੇ ਦਾ ਕਿੰਨਾ ਮੋਹ ਨੇ ਕਰਦੇ,

ਐਵੇਂ ਲੋਕੀਂ ਝੂਠ ਨੇ ਕਹਿੰਦੇ, ਮੈਂ ਜਾਨਵਰ ਜਿਹਾ ਬਣਿਆ ਫਿਰਦਾ ਹਾਂ|



---------------------ਜੀਵਨ------------------------

Sunday, August 1, 2010

ਕੁੱਝ ਯਾਰ ਮੈਨੂੰ ਚੇਤੇ ਆਓਂਦੇ ਨੇ....

GNE ਦੇ ਕੁੱਝ ਖਾਸ ਕਿੱਸੇ (ਭਾਗ-1) ਦੇ ਵਿੱਚ ਮੈਂ ਦਸਿਆ ਸੀ ਕਿ ਦੋਸਤਾਂ ਤੋਂ ਵਿਛੜਨ ਦੇ ਮਹੌਲ ਨੇ ਮਨ ਵਿੱਚ ਬਹੁਤ ਭਾਰ ਜਿਹਾ ਲਿਆ ਦਿੱਤਾ ਸੀ, ਜਿਸ ਨੂੰ ਹੌਲਾ ਕਰਨ ਲਈ ਕੁੱਝ ਸ਼ਬਦਾਂ ਦਾ ਸਾਥ ਲਿਆ ਤੇ ਇਹ ਨਜ਼ਮ ਨੇ ਆਪਣਾ ਸਰੂਪ ਲਿਆ| ਉਮੀਦ ਹੈ ਸਭ ਪੜਨ ਵਾਲਿਆਂ ਨੂੰ ਆਪਣੇ ਕਾਲਜ ਦੇ ਦਿਨ ਤੇ ਖਾਸ ਕਰਕੇ ਆਪਣੇ ਪੁਰਾਣੇ ਦੋਸਤ ਜ਼ਰੂਰ ਯਾਦ ਆਓਣਗੇ.........


ਇਸ ਦਿਲ ਦੀ ਆਵਾਜਾਈ 'ਤੇ ਜਦ ਯਾਦਾਂ ਦਾ ਫੁੱਲ ਖਿੜਦਾ ਹੈ|
ਅੱਜ ਦਾ ਇਹ ਮਸ਼ਰੂਫ ਆਦਮੀ, ਫਿਰ ਉਹਨਾਂ ਫੱਕਰਾਂ ਨਾਲ ਜਾ ਭਿੜਦਾ ਹੈ|
ਹਰ ਦਿਨ ਨੂੰ ਰੱਜ ਕੇ ਜਿਉਂਦੇ ਸੀ, ਹੋਵੇ ਜੱਗ ਤੇ ਆਖਰੀ ਦਿਨ ਜਿਵੇਂ|
ਕੁੱਝ ਯਾਰ ਮੈਨੂੰ ਚੇਤੇ ਆਓਂਦੇ ਨੇ, ਕੁੱਝ ਕਾਲਜ 'ਚ ਬੀਤੇ ਸੀ ਦਿਨ ਕਿਵੇਂ.......

ਨਿੱਤ ਖੁਸ਼ੀਆਂ ਦੇ ਨਾਲ ਭਰਦੇ ਸੀ, ਅਸੀਂ ਆਪਣੀ ਹੀ ਜ਼ਿੰਦਗਾਨੀ ਨੂੰ|
ਕੋਈ ਲੱਭਦਾ ਫਿਰਦਾ ਸੀ ਹੂਰ-ਪਰੀ, ਕੋਈ ਲੱਭਦੀ ਸੀ ਦਿਲ ਦੇ ਜਾਨੀ ਨੂੰ|
ਕੁੱਝ ਤੜਫਨ ਪਿਆਰ ਦੇ ਹੁੰਦਿਆਂ ਵੀ, ਤੜਫੇ ਮੱਛਲੀ ਪਾਣੀ ਬਿਨ ਜਿਵੇਂ|
ਕੁੱਝ ਯਾਰ ਮੈਨੂੰ ਚੇਤੇ ਆਓਂਦੇ ਨੇ, ਕੁੱਝ ਕਾਲਜ 'ਚ ਬੀਤੇ ਸੀ ਦਿਨ ਕਿਵੇਂ.......

ਹਰ ਕੁੜੀ ਦਾ ਨਾਂ ਸੀ ਯਾਦ ਰਹਿੰਦਾ, ਉਂਝ ਵਿਸ਼ਿਆਂ ਦੇ ਨਾਂ ਸੀ ਭੁੱਲ ਜਾਂਦੇ|
ਸੁਬ੍ਹਾ ਹੋਰ ਕਿਸੇ ਤੇ ਦਿਲ ਆਓਂਦਾ, ਸ਼ਾਮੀ ਹੋਰ ਕਿਸੇ ਤੇ ਡੁੱਲ ਜਾਂਦੇ|
ਉਂਝ ਪਿਆਰ ਇੱਕ ਨੂੰ ਹੀ ਕਰਦੇ ਸੀ, ਸਾਡੇ ਪਿਆਰ ਨੂੰ ਲਉ ਉਹ ਮਿਣ ਕਿਵੇਂ ?
ਕੁੱਝ ਯਾਰ ਮੈਨੂੰ ਚੇਤੇ ਆਓਂਦੇ ਨੇ, ਕੁੱਝ ਕਾਲਜ 'ਚ ਬੀਤੇ ਸੀ ਦਿਨ ਕਿਵੇਂ.......

ਜਦ ਜ਼ਿੰਦਗੀ ਦਾ ਪਹਿਲਾ ਸੀ ਪੈੱਗ ਲਾਇਆ, ਨਾਂ ਮਾਸ਼ੂਕ ਦਾ ਪਲ-ਪਲ ਧਿਆਓਂਦੇ ਰਹੇ|
ਇੱਕ ਹੋਰ ਲਾ ਲਾ ਕੰਮ ਸੈੱਟ ਹੋਜੂ, ਕਹਿ ਕੇ ਯਾਰ ਮੇਰੇ ਮੈਨੂੰ ਪਿਆਓਂਦੇ ਰਹੇ|
ਇਹ ਜੋ ਬੋਤਲ 'ਚੋਂ ਨਿੱਕਲੇ ਕਰੇ ਖ੍ਵਾਬ ਪੂਰੇ, ਕਰੇ ਚਿਰਾਗ 'ਚੋਂ ਨਿੱਕਲਿਆ ਜਿੰਨ ਜਿਵੇਂ|
ਕੁੱਝ ਯਾਰ ਮੈਨੂੰ ਚੇਤੇ ਆਓਂਦੇ ਨੇ, ਕੁੱਝ ਕਾਲਜ 'ਚ ਬੀਤੇ ਸੀ ਦਿਨ ਕਿਵੇਂ.......

ਇੱਕ ਰੋਂਦਾ ਸੀ, ਇੱਕ ਖੂੰਜੇ ਲੱਗਿਆ ਕੱਲਾ ਹੀ ਹੌਂਕੇ ਭਰਦਾ ਸੀ|
ਕਿਉਂ ਆਏ ਸੀ ਮੇਰੀ ਜਿੰਦਗੀ ਵਿੱਚ ਕੋਈ ਗਿਲੇ ਪਿਆ ਇਹ ਕਰਦਾ ਸੀ|
ਵਿਛੜਨ ਲੱਗਿਆਂ, ਦਰਦ ਭਰੇ, ਲੰਘੇ ਸੀ ਕੁੱਝ ਦਿਨ ਕਿਵੇਂ|
ਕੁੱਝ ਯਾਰ ਮੈਨੂੰ ਚੇਤੇ ਆਓਂਦੇ ਨੇ, ਕੁੱਝ ਕਾਲਜ 'ਚ ਬੀਤੇ ਸੀ ਦਿਨ ਕਿਵੇਂ.......

ਉਹਦੇ ਨਾਲ ਦਿਨ ਬਿਤਾਏ ਸੀ ਜੋ, ਯਾਦਾਂ ਬਣਾ ਕੇ ਦਿਲ ਵਿੱਚ ਰੱਖ ਚੱਲਿਆ|
ਅੱਜ ਯਾਰ ਸਾਡਾ, ਕੀਤੇ ਪੜ੍ਹਨ ਵਲੈਤੀ, ਹੋਕੇ ਸਾਥੋਂ ਵੱਖ ਚੱਲਿਆ|
ਓਏ ਕਮਲਿਆ ! ਓਥੇ ਨਹੀਂ ਯਾਰ ਮਿਲਣੇ, ਤੂੰ ਰਹੇਂਗਾ ਯਾਰਾਂ ਤੋਂ ਬਿਨ ਕਿਵੇਂ ?
ਕੁੱਝ ਯਾਰ ਮੈਨੂੰ ਚੇਤੇ ਆਓਂਦੇ ਨੇ, ਕੁੱਝ ਕਾਲਜ 'ਚ ਬੀਤੇ ਸੀ ਦਿਨ ਕਿਵੇਂ.......

ਅੱਜ ਵੀ ਮਹਿਫਲਾਂ ਜੁੜਦੀਆਂ ਨੇ, ਪਰ ਪਹਿਲਾਂ ਵਾਲੀ ਗੱਲ ਨਹੀਂ|
ਕਿੰਨੀਆਂ ਯਾਦਾਂ ਜੁੜੀਆਂ ਯਾਰਾਂ ਨਾਲ, ਇਸ ਗੱਲ ਦਾ ਕੋਈ ਵੀ ਹੱਲ ਨਹੀਂ|
ਇਹ ਯਾਦਾਂ ਵਾਂਗ ਨੇ ਤਾਰਿਆਂ ਦੇ, ਕੋਈ ਲਵੇ ਤਾਰਿਆਂ ਨੂੰ ਗਿਣ ਕਿਵੇਂ ?
ਕੁੱਝ ਯਾਰ ਮੈਨੂੰ ਚੇਤੇ ਆਓਂਦੇ ਨੇ, ਕੁੱਝ ਕਾਲਜ 'ਚ ਬੀਤੇ ਸੀ ਦਿਨ ਕਿਵੇਂ.......
ਕੁੱਝ ਯਾਰ ਮੈਨੂੰ ਚੇਤੇ ਆਓਂਦੇ ਨੇ, ਕੁੱਝ ਕਾਲਜ 'ਚ ਬੀਤੇ ਸੀ ਦਿਨ ਕਿਵੇਂ.......