ਜੋ ਰੌਸ਼ਨੀ ਭਾਲਦੇ ਨੇਰ੍ਹੇ ਵਿੱਚ, ਜਾਣੇ ਕਿਸ ਕਿਸਮ ਦੇ ਲੋਕ ਨੇ ਉਹ,
ਮੇਰੀਆਂ ਅੱਖਾਂ ਝੁੰਦੀਆਈਆਂ ਚਾਨਣ ਨੇ, ਮੈਂ ਨੇਰ੍ਹਾ ਲੱਭਦਾ ਫਿਰਦਾ ਹਾਂ|
ਧਰਤੀ ਵੀ ਪੁੱਠੀ ਘੁੰਮ ਰਹੀ, ਹੈ ਸੂਰਜ ਵੀ ਕੁੱਝ ਠੰਡਾ ਜਿਹਾ,
ਸੁਫਨਿਆਂ ਵਿੱਚ ਵੀ ਰੱਬ ਦੇ ਕੰਮ ਤੇ ਸ਼ੱਕ ਜਿਹਾ ਕਰਦਾ ਫਿਰਦਾ ਹਾਂ|
ਮੈਂ ਪੁਛਿਆ ਹੜਦੇ ਪਾਣੀ ਨੂੰ, ਕਿਉਂ ਬੰਨ ਸਾਰੇ ਨੇ ਤੋੜ ਸੁੱਟੇ,
ਕਹਿੰਦਾ, ਬੰਦਸ਼ਾਂ ਮੁਬਾਰਕ ਤੈਨੂੰ, ਮੈਂ ਤਾਂ ਬਾਗੀ ਬੜੇ ਹੀ ਚਿਰਦਾ ਹਾਂ|
ਨੀਲਾ ਰੰਗ ਕਰਵਾਇਆ ਹੈ, ਮੈਂ ਵੀ ਘਰ ਦੀ ਛੱਤ ਨੂੰ ਹੁਣ,
ਆਪਣੇ ਹਿੱਸੇ ਦਾ ਰੱਬ ਵੰਡ ਕੇ, ਖੁਸ਼-ਫਹਿਮੀ ਪਾਲੀ ਫਿਰਦਾ ਹਾਂ|
ਪਸ਼ੂਆਂ ਨੂੰ ਚਰਦੇ ਵੇਖ ਕੇ ਸੋਚਾਂ, ਇੱਕ ਦੂਜੇ ਦਾ ਕਿੰਨਾ ਮੋਹ ਨੇ ਕਰਦੇ,
ਐਵੇਂ ਲੋਕੀਂ ਝੂਠ ਨੇ ਕਹਿੰਦੇ, ਮੈਂ ਜਾਨਵਰ ਜਿਹਾ ਬਣਿਆ ਫਿਰਦਾ ਹਾਂ|
---------------------ਜੀਵਨ------------------------
No comments:
Post a Comment