ਮੇਰੇ ਮਰਨ ਤੇ ਜਾਵਣਾ ਸੀ, ਸਭ ਬਦਲ ਜੇ ਇਸ ਤਰਾਂ,
ਲਾਟਾਂ 'ਚੋਂ ਨਿੱਕਲ ਆਂਵਦਾ, ਮੈਂ ਬਣ ਹਨੇਰੀ ਜੋਸ਼ ਦੀ|
ਅੰਦਰ ਬਲਦੀ ਅੱਗ ਨੂੰ ਗੋਰਿਆਂ ਮਿਲਾਤਾ ਅੱਗ ਦੇ ਨਾਲ,
ਅਪਣਾ ਕੇ ਸਤਲੁਜ ਵੀ ਮੈਨੂੰ, ਕਿਉਂ ਜ਼ਿੰਦਗੀ ਜੀ ਗਿਆ ਖਾਮੋਸ਼ ਦੀ|
ਮਾਰਦਾ ਛੱਲਾਂ, ਜਗਾਓਂਦਾ ਬੇਖਬਰੀ ਨੀਂਦ ਸੁੱਤਿਆਂ ਨੂੰ,
ਕੱਟਣੀ ਨਾ ਪੈਜੇ ਉਮਰ ਸਾਰੀ ਸ਼ਰਮਿੰਦਗੀ ਤੇ ਰੋਸ਼ ਦੀ|
ਦੇਸ਼ ਦੀ ਮਿੱਟੀ ਨੂੰ ਉੱਡਦੀ ਧੂੜ ਕਹਿਣ ਵਾਲਿਓ,
ਅਸੀਂ ਮੰਨਦੇ ਸੀ ਇਹਨੂੰ ਮਾਂ, ਗੁੜਤੀ ਦਿੱਤੀ ਸੀ ਇਹਨੇ ਜੋਸ਼ ਦੀ|
ਸੀ ਗੁਲਾਮ ਕਿਸਦੇ ਤੇ ਕਿਸਦੇ ਗੁਲਾਮ ਹੋ ਗਏ ????
ਸਿਆਣਪਾ ਵਰਤੋ, ਓਏ ! ਗੱਲ ਕਰੋ ਕੋਈ ਹੋਸ਼ ਦੀ|
ਸਿਰ ਉੱਚਾ ਰੱਖਣਾ ਸਿੱਖੋ, ਸਿੱਖੋ ਹੱਕਾਂ ਨੂੰ ਪਹਿਚਾਨਣਾ'
ਮੌਤ ਨਾਲੋਂ ਭੈੜੀ ਜ਼ਿੰਦਗੀ ਹੁੰਦੀ ਹੈ ਖਾਮੋਸ਼ ਦੀ|
ਕਮੌਣਾ ਹੈ ਤਾਂ ਸੱਚਾ ਕਮਾ, ਨਹੀਂ ਲੋੜ ਮਜਾਜੀ ਇਸ਼ਕ ਦੀ,
ਸੁਪਨਿਆਂ ਵਿੱਚ ਰਹਿ ਕੇ ਨਹੀਂ ਕਿਸਮਤ ਬਦਲਦੀ ਬੇਹੋਸ਼ ਦੀ|
ਕਿਤੇ ਕਰ ਨਾ ਬੈਠੀ ਸੌਦਾ ਆਪਣੀ ਅਣਖ ਦਾ ਤੇ ਜ਼ੋਰ ਦਾ,
ਠੰਡੀ ਨਾ ਕਿਤੇ ਪੈ ਜਵੇ, ਸੀਨੇ ਬਲਦੀ ਅੱਗ ਆਕ੍ਰੋਸ਼ ਦੀ|
ਨਾ ਸੋਚ ਕੀਤਾ ਕੀ ਵਤਨ ਨੇ, ਵਤਨ ਲਈ ਕੀ ਕੀਤਾ? ਸੋਚ ਤੂੰ
ਫੇਰ ਦੇਖੀਂ ਉੱਠਦੀ ਲਾਲਸਾ ਸ਼ਹਾਦਤ ਦੇ ਆਗੋਸ਼ ਦੀ|
ਨਾ ਰੋਏ ਸੀ ਜੀਂਦੇ ਜੀ ਕਦੇ, ਹੁਣ ਹਲਾਤ ਦੇਖ ਦਿਲ ਭਰਦਾ ਹੈ,
ਅਗਾਂਹ-ਵਧੂ ਸੋਚ ਵਾਲੇ, ਜ਼ਿੰਦਗੀ ਜੀਂਦੇ ਅਹਿਸਾਨ ਫਾਰਮੋਸ਼ ਦੀ|
---------------------ਜੀਵਨ------------------------
No comments:
Post a Comment