ਜੇ ਜਿੱਤਣਾ, ਕਿਸੇ ਨੂੰ ਹਰਾਓਣਾ ਹੈ,
ਜੇ ਟੌਰ, ਕਿਸੇ ਨੂੰ ਡਰਾਓਣਾ ਹੈ,
ਇਹ ਵਿੰਗ-ਵ੍ਲੇਂਵੀ ਜਲੇਬੀ ਜਿਹੀ ਦੁਨੀਆ,
ਤੇ ਅਸੀਂ...., ਅਨ-ਘੜੇ ਜਿਹੇ ਟੰਬੇ ਹਾਂ |
ਤਾਂ ਸਿੱਧੀ ਗਲ ਤਾਂ ਇਹੀ ਭਰਾਵਾ,
ਕਿ ਅਸੀਂ ਸਿਧਰੇ ਜਿਹੇ ਹੀ ਚੰਗੇ ਹਾਂ|
ਜੇ ਕਾਮਯਾਬੀ ਦਾ ਮਤਲਬ ਘਾਣ ਕਿਸੇ ਦਾ,
ਕਿਸੇ ਦੀ ਭੁੱਖ ਨੰਗ..... 'ਤੇ ਮਾਣ ਕਿਸੇ ਦਾ,
ਫਿਰ ਅਜਿਹੀ ਛੋਟੀ ਸੋਚ 'ਤੇ ਪੁਛੋਂ.....
ਕਿ ਕਿਉਂ.. ਅਸੀਂ.... ਇੰਝ ਖੰਗੇ ਹਾਂ ???
ਤਾਂ ਸਿੱਧੀ ਗਲ ਤਾਂ ਇਹੀ ਭਰਾਵਾ,
ਕਿ ਅਸੀਂ ਸਿਧਰੇ ਹੀ ਜਿਹੇ ਚੰਗੇ ਹਾਂ|
ਜੇ ਅਗਾਂਹ-ਵਧੂ ਵਾਧੂ ਵਧ ਜਾਵਣ,
ਵਰਤਮਾਨ ਨੂੰ ਸੁੱਕਣੇ ਪਾ ਆਵਣ,
ਤੇ ਅਸੀਂ "ਅੱਜ" ਦੀ ਤੱਪਦੀ ਧੁੱਪ ਵਿੱਚ,
ਰੰਗ ਫਿੱਟਵੀਂ ਬੇ-ਫਿਕਰੀ ਨਾਲ ਟੰਗੇ ਹਾਂ|
ਤਾਂ ਸਿੱਧੀ ਗਲ ਤਾਂ ਇਹੀ ਭਰਾਵਾ,
ਕਿ ਅਸੀਂ ਸਿਧਰੇ ਜਿਹੇ ਹੀ ਚੰਗੇ ਹਾਂ|
ਤੁਹਾਨੂੰ ਝੰਡੇ ਨਾਲੋਂ ਰੰਗ ਪਿਆਰਾ,
ਸਵਾਦਾਂ ਨਾਲੋਂ ਢੰਗ ਪਿਆਰਾ,
ਵੱਖਰੇ ਰੱਬਾਂ ਦੀ ਵੱਡੀ ਭੀੜ ਵਿੱਚ,
ਜੇ ਮਾੜੇ-ਮੋਟੇ ਵੀ ਬੰਦੇ ਹਾਂ|
ਤਾਂ ਸਿੱਧੀ ਗਲ ਤਾਂ ਇਹੀ ਭਰਾਵਾ,
ਕਿ ਅਸੀਂ ਸਿਧਰੇ ਜਿਹੇ ਹੀ ਚੰਗੇ ਹਾਂ|
No comments:
Post a Comment