Wednesday, November 30, 2011

ਡਾਕਟਰ ਚੰਗੇ ਹੁੰਦੇ ਨੇ

ਡਾਕਟਰ ਚੰਗੇ ਹੁੰਦੇ ਨੇ
ਸ਼ਾਇਦ ਇਸ ਲਈ ਕਿ ਸਾਡੇ ਪਿੰਡ ਦਾ
ਡਾ. ਸੁਰਜੀਤ, ਮੇਰੇ ਛੋਟੇ ਹੁੰਦੇ ਦੇ
ਟੀਕਾ ਲਾਓਣ ਦੀ ਬਜਾਏ
ਨਿੱਕੀ ਜਿਹੀ ਸ਼ੀਸ਼ੀ ਵਿੱਚ
ਲਾਲ ਰੰਗ ਦੀ ਦਵਾਈ ਪਾ ਕੇ ਦਿੰਦਾ ਸੀ
.......ਮਿੱਠੀ ਲੱਗਦੀ ਸੀ......
ਜਾਂ ਸ਼ਾਇਦ ਇਸ ਲਈ ਕਿ
ਉਹ ਡਾਕਟਰ ਹੀ ਸੀ ਜਿਸਨੇ
ਇਹ ਦਿਖਾਇਆ ਸੀ ਕਿ ਕਿੱਦਾਂ
ਲਾਲ ਰੰਗ ਦੇ ਵਹਿੰਦੇ ਖੂਨ ਨੂੰ
ਚਿੱਟੇ ਰੰਗ ਦੀ ਪੱਟੀ ਨਾਲ
ਰੋਕਿਆ ਜਾ ਸਕਦਾ
...... ਰੰਗਾਂ ਦਾ ਅਜੀਬ ਸੁਮੇਲ ਸੀ.....
ਸ਼ਾਇਦ ਇਸ ਲਈ ਵੀ ਹੋ ਸਕਦਾ
ਕਿਓਂ ਕਿ ਮੇਰਾ ਭਰਾ ਪਿੰਡ ਵਿੱਚ ਪੜ੍ਹਦਾ
ਡਾਕਟਰ ਬਣਿਆ ਸੀ ਤੇ ਮੈਂ
ਬਹੁਤ ਹੁਬ ਕੇ ਕਹਿੰਦਾ ਸੀ ਕਿ ਹੁਣ
ਦਵਾਈ ਲੈਣ ਸ਼ਹਿਰ ਨਹੀਂ ਜਾਣਾ ਪਿਆ ਕਰਨਾ
........ਸੋਚ ਲਈ ਸਫਰ ਬਹੁਤ ਵੱਡਾ ਸੀ.......
ਪਰ ਨਾ ਤਾਂ ਹੁਣ ਡਾ. ਸੁਰਜੀਤ ਰਿਹਾ
ਨਾ ਹੀ ਵਗਦੇ ਖੂਨ ਦੀ ਅਹਿਮੀਅਤ
ਤੇ ਮੇਰਾ ਭਰਾ ਵੀ ਲੋੜਾਂ ਦੀ ਮਾਰ ਝੱਲਦਾ
ਵੱਡੇ ਸ਼ਹਿਰ ਜਾ ਕੇ
ਜ਼ਿੰਦਗੀ ਤੇ ਮੌਤ ਨੂੰ ਐਨਾ ਨੇੜਿਓਂ
ਦੇਖਦਾ ਦੇਖਦਾ ਆਪਣੀਆਂ ਉਪਲਭਦਿਆਂ
ਵੀ ਭੁੱਲ ਚੁੱਕਾ ਹੈ..........
..... ਪਰ ਮੈਨੂੰ ਸਭ ਯਾਦ ਹੈ.....
ਜਾਂ ਸ਼ਾਇਦ......
..... ਮੈਂ ਭੁੱਲਣਾ ਨਹੀਂ ਚਾਹੁੰਦਾ........
ਕਿ ਡਾਕਟਰ ਚੰਗੇ ਹੁੰਦੇ ਨੇ....

2 comments:

  1. Ena sab kuch karan de bavjood eh lagada ki zindagi uthe hi ruki hoyi hai. Par jado koi eh kehnda hai ki doctor change hunde nein ta kafi boj uttar janda.
    jindagi te maut nu aena nadieon dekhda dekhda apnian uplabdian vi bhul chuka hai----- very nice and very true
    This is dedicated to all my friends who feels the same way and are in the same stage of life.
    P.S.- doctor sachi change hunde ne!!!!!!!!!!!!

    ReplyDelete