ਤਕਰੀਬਨ 6-7 ਮਹੀਨਿਆਂ ਤੋਂ ਘਰ ਤੋਂ ਕੰਮ ਕਰ ਰਿਹਾ ਹਾਂ| ਪਹਿਲਾਂ ਪਹਿਲਾਂ ਬਹੁਤ ਅਜੀਬ ਲੱਗਦਾ ਸੀ, ਸਾਰਾ ਦਿਨ ਘਰ ਬੈਠ ਕੇ ਕੰਮ ਕਰਨਾ, ਕੰਧਾਂ ਵੱਲ ਝਾਕੀ ਜਾਣਾ, ਕਦੇ ਕਦੇ ਆਪਣੇ ਆਪ ਨਾਲ ਗੱਲਾਂ ਕਰਨੀਆਂ ਤੇ ਹੱਸ ਪੈਣਾ| ਪਰ ਹੁਣ ਮੈਂ ਇਸ ਸਭ ਦਾ ਆਦੀ ਹੋਗਿਆ ਹਾਂ| ਕਦੇ ਕਦੇ ਡਰ ਲੱਗਦਾ ਸੀ ਕਿ ਕਿਤੇ ਕੱਲੇ ਰਹਿਣ ਦੀ ਆਦਤ ਨਾ ਬਣ ਜਾਏ, ਪਰ ਅਜੇ ਤੱਕ ਐਦਾਂ ਦਾ ਕੁੱਝ ਨਹੀਂ ਹੋਇਆ| ਬਲਕਿ ਮੈਂ ਦੂਸਰਿਆਂ ਨਾਲ ਬਿਤਾਏ ਸਮੇਂ ਨੂੰ ਜ਼ਿਆਦਾ ਮਹੱਤਵ ਦੇਣ ਲੱਗ ਗਿਆ ਹਾਂ ਪਰ ਨਾਲ ਹੀ ਆਪਣੇ ਆਪ ਨਾਲ ਬੀਤ ਰਹੇ ਸਮੇਂ ਦਾ ਵੀ ਆਨੰਦ ਲੈ ਰਿਹਾ ਹਾਂ| ਵੈਸੇ ਮੇਰੇ ਘਰ ਤੋਂ ਕੰਮ ਕਰਨ ਤੋਂ ਮੇਰੀ ਸ਼ਰੀਕੇ- ਹਇਆਤ ਜ਼ਿਆਦਾ ਖੁਸ਼ ਨਹੀਂ ਸੀ| ਸ਼ਾਇਦ ਉਹਨੂੰ ਡਰ ਲੱਗਦਾ ਸੀ ਕਿ ਇਹ ਪਹਿਲਾਂ ਹੀ ਕਿਤਾਬਾਂ ਪੜ੍ਹਨ ਤੇ ਕਵਿਤਾਵਾਂ ਲਿਖਣ ਕਰ ਕੇ ਅਜੀਬ ਜਿਹਾ ਹੁੰਦਾ ਜਾਂਦਾ ਕੀਤੇ ਬਿਲ੍ਕੁਲ ਹੀ ਆਵਾ ਨਾ ਊਤ ਜਾਵੇ| ਪਰ ਉਸ ਦੀ ਇਸ ਘਬਰਾਹਟ ਕਰ ਕੇ ਵੀ ਮੈਂ ਜਿੰਦਗੀ ਦੇ ਦੋਨੋਂ ਪੱਖ ਜੀਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹਾਂ ਤੇ ਕਾਮਯਾਬ ਵੀ ਹੋ ਰਿਹਾ ਹਾਂ| ਦੂਸਰੇ ਨੰਬਰ 'ਤੇ ਜੋ ਸਭ ਤੋਂ ਵਧ ਫਿਕਰਮੰਦ ਸੀ ਤੇ ਹੈ ਉਹ ਹੈ ਪਿੰਡ ਬੈਠੀ ਮੇਰੀ ਮਾਂ| ਰੱਬ ਭਲਾ ਕਰੇ google talk ਤੇ skype ਵਾਲਿਆਂ ਦਾ ਜਿੰਨਾ ਕਰ ਕੇ ਹੁਣ ਦੇਸਾਂ ਪ੍ਰਦੇਸਾਂ ਦੀ ਵਾਟ ਵੀ ਮਹਿਸੂਸ ਨਹੀਂ ਹੁੰਦੀ| ਮੇਰੇ ਮਾਪੇ ਰੋਜ਼ ਮੇਰੇ ਸਾਹਮਣੇ ਬੈਠ ਕੇ ਮੇਰੇ ਨਾਲ ਗੱਲ ਕਰਦੇ ਨੇ ਤੇ ਮੇਰੀ ਮਾਂ ਮੈਨੂੰ ਰੋਜ਼ ਇਹੋ ਕਹਿੰਦੀ ਹੈ "ਤੂੰ ਮਾੜਾ ਮੋਟਾ ਘਰੋਂ ਬਾਹਰ ਨਿੱਕਲਿਆ ਕਰ..... ਜਦ ਵੀ ਦੇਖਦੀਆਂ ਤੂੰ ਇਸ ਕੁਰਸੀ 'ਤੇ ਹੀ ਬੈਠਾ ਰਹਿਨਾ" ਤੇ ਮੈਂ ਉਹਦੀ ਗੱਲ ਸੁਣ ਕੇ ਹੱਸ ਪੈਨਾ| ਮਾਵਾਂ ਵੀ ਭੋਲੀਆਂ ਹੀ ਹੁੰਦੀਆਂ..........|
ਸਾਡੇ ਪਿੰਡ ਦੇ ਕਈ ਗਵਾਂਢੀ ਮੈਨੂੰ ਕੰਪਿਊਟਰ ਉੱਤੇ ਦੇਖਣ ਲਈ ਘਰਦਿਆਂ ਕੋਲ ਆਓਂਦੇ ਰਹਿੰਦੇ ਨੇ| ਉਹਨਾਂ ਦੇ ਹੈਰਾਨੀ ਵਾਲੇ ਚਿਹਰੇ ਦੇਖ ਕੇ ਮੈਂ ਹੱਸ ਪੈਂਦਾ ਹਾਂ| ਫਿਰ ਉਹ ਮੇਰੇ ਘਰਦਿਆਂ ਨੂੰ ਪੁੱਛਦੇ ਨੇ "ਇਹਨੂੰ ਸੁਣਦਾ ਜੋ ਮੈਂ ਕਹਿ ਰਿਹਾਂ ?" ਤੇ ਮੈਂ ਉੱਚੀ ਦੇਣੀ ਕਹਿੰਦਾ ਹਾਂ "ਹਾਂ ਜੀ"| ਫਿਰ ਉਹਨਾ ਦੇ ਪੋਤੇ ਪੋਤੀਆਂ ਵੀ ਆਓਣ ਲੱਗ ਪਏ ਤੇ ਬੜਾ ਚੰਗਾ ਲੱਗਦਾ ਜਦ ਉਹ ਸਿੱਖੇ ਸਿਖਾਏ ਮੈਨੂੰ ਹੱਥ ਜੋੜ ਕੇ ਕਹਿੰਦੇ ਆ "ਚਾਚਾ ਜੀ! ਸੱਸਰੀ ਕਾਲ"| ਮੇਰੇ ਦਿਨ ਦਾ ਤਕਰੀਬਨ 1 ਘੰਟਾ ਐਦਾਂ ਨਿੱਕਲ ਜਾਂਦਾ ਹੈ| ਕਦੇ ਕਦੇ ਸੋਚਦਾਂ ਤਾਂ ਬੜਾ ਅਜੀਬ ਲੱਗਦਾ ਕਿ ਇਹ ਜ਼ਿੰਦਗੀ ਦੀ ਭੱਜ ਦੌੜ ਵੀ ਕਿੰਨੀ ਕਮਾਲ ਦੀ ਚੀਜ ਹੈ| ਕੀ........ਜਿੰਨਾ ਲੋਕਾਂ ਨਾਲ ਰਹਿ ਕੇ ਖੁਸ਼ੀ ਮਿਲਦੀ ਹੈ ਅਸੀਂ ਉਹਨਾਂ ਤੋਂ ਹੀ ਦੂਰ ਭੱਜ ਰਹੇ ਹਾਂ ਜਾਂ ਫਿਰ ਦੂਰ ਜਾ ਕੇ ਉਹਨਾ ਲੋਕਾਂ ਦੀ ਕਮੀ ਸਾਨੂੰ ਉਹਨਾ ਨਾਲ ਹੋਰ ਜੋੜ ਦਿੰਦੀ ਹੈ ? ਇਹ ਦੌੜ ਪੈਸੇ ਲੈਈ ਹੈ ਜਾਂ ਮਾਨਸਿਕ ਸੰਤੁਸ਼ਟੀ ਲਈ| ਉੱਤਰ ਲੱਭਣ ਦੀ ਕੋਸ਼ਿਸ਼ ਜਾਰੀ ਹੈ..........ਦੇਖੋ ਪਹਿਲਾਂ ਜਵਾਬ "ਲੱਭਦਾ" ਹੈ ਜਾਂ ਜਵਾਬ "ਮਿਲਦਾ" ਹੈ ?

No comments:
Post a Comment