ਮੈਂ ਸ਼ੌਪਿੰਗ ਮਾਲ ਵਿੱਚ ਤੁਰਿਆ ਜਾਂਦਾ ਇੱਕ ਦਮ ਰੁੱਕ ਜਾਂਦਾ ਹਾਂ; ਆਲੇ ਦੁਆਲੇ ਵੇਖਦਾ ਹਾਂ; ਲੋਕਾਂ ਦੀ ਦੌੜ ਭੱਜ; ਬਹੁਤਿਆਂ ਦੇ ਚਹਿਰੇ 'ਤੇ ਕੋਈ ਭਾਵ ਨਹੀਂ ਬੱਸ ਕਿਸੇ ਕਿਸੇ ਦੀਆਂ ਕਾਲੀਆਂ ਐਨਕਾਂ ਵਿੱਚ ਮਾਲ ਦੀਆਂ ਲਾਈਟਾਂ ਜ਼ਿੰਦਗੀ ਦੀ ਹੋਂਦ ਦਾ ਭੁਲੇਖਾ ਪਾ ਰਹੀਆਂ ਨੇ| ਮੈਂ ਹਰ ਇੱਕ ਦਾ ਮੁੱਖ ਬੜੇ ਗੌਰ ਨਾਲ ਵੇਖਦਾ ਹਾਂ; ਕੁੱਝ ਮੈਨੂੰ ਘੂਰਦੇ ਨੇ, ਕੁੱਝ ਅਜੀਬ ਮੂੰਹ ਬਣਾਓਂਦੇ ਨੇ ਪਰ ਬਹੁਤੇ ਮੇਰੇ ਵੱਲ ਧਿਆਨ ਨਹੀਂ ਦਿੰਦੇ| ਫਿਰ ਮੈਂ ਚਾਰ ਚੁਫੇਰੇ ਨਿਗ੍ਹਾ ਮਾਰਦਾ ਹਾਂ; ਚਾਨਣ ਹੀ ਚਾਨਣ, ਪਰ ਸਭ ਬਨਾਵਟੀ| ਦੂਰ ਉੱਪਰ ਇੱਕ ਰੌਸ਼ਨਦਾਨ ਦਿੱਸਦਾ ਹੈ, ਪਰ ਉਸ ਉੱਪਰ ਵੀ ਕੋਈ ਰੰਗ ਕੀਤਾ ਹੋਇਆ ਹੈ ਤਾਂ ਕੇ ਅਸਲੀ ਰੌਸ਼ਨੀ ਅੱਖਾਂ ਨੂੰ ਨਾ ਚੁਭੇ| ਮੈਂ ਦੋਹਾਂ ਚਾਨਣ ਸਰੋਤਾਂ ਬਾਰੇ ਮਾਲ ਵਾਲਿਆਂ ਦੀ ਸੋਚ ਉੱਤੇ ਹੱਸ ਪੈਂਦਾ ਹਾਂ; ਹੱਸਦੇ ਹੱਸਦੇ ਮੇਰੀ ਨਜ਼ਰ ਸਾਮਣੇ ਵਾਲੇ ਸ਼ੋ-ਰੂਮ ਦੀ ਸ਼ੀਸ਼ੇ ਨੁਮਾ ਕੰਧ ਤੇ ਪੈਂਦੀ ਹੈ; ਆਰ ਪਾਰ ਸਾਫ ਸਾਫ ਨਜ਼ਰ ਆ ਰਿਹਾ ਹੈ; ਕੁਝ ਪੁਤਲੇ ਖੜੇ ਨੇ, ਸੋਹਣੀਆਂ ਪੋਸ਼ਾਕਾਂ ਪਾਈ| ਮੇਰੇ ਵੱਲ ਗੌਰ ਨਾਲ ਵੇਖ ਰਹੇ ਨੇ; ਮੈਂ ਸੋਚਦਾ ਹਾਂ; ਸ਼ਾਇਦ ਜਿਸ ਤਰਾਂ ਮੈਨੂੰ ਇਹਨਾ ਦੀਆਂ ਪੋਸ਼ਾਕਾਂ ਲੁਭਾ ਰਹੀਆਂ ਨੇ, ਇਹਨਾ ਨੂੰ ਵੀ ਮੇਰੇ ਅੰਦਰੋਂ ਆ ਰਹੀ ਜ਼ਿੰਦਗੀ ਦੀ ਝਲਕ ਲਲਚਾ ਰਹੀ ਹੋਣੀ ਹੈ| ਪਰ ਇਕ ਦਮ ਮੇਰੀ ਨਿਗ੍ਹਾ ਇੱਕ ਪੁਤਲੇ ਦੇ ਕਾਲੇ ਕੱਪੜਿਆਂ 'ਤੇ ਪੈਂਦੀ ਹੈ| ਪਹਿਲਾਂ ਮੈਨੂੰ ਸ਼ੀਸ਼ੇ ਦੇ ਆਰ-ਪਾਰ ਨਜ਼ਰ ਆ ਰਿਹਾ ਸੀ ਪਰ ਸਾਹਮਣੇ ਕਾਲਾ ਰੰਗ ਹੋਣ ਕਰ ਕੇ ਮੈਂ ਸ਼ੀਸ਼ੇ ਵਿੱਚ ਆਪਣੇ ਆਪ ਨੂੰ ਵੇਖਦਾ ਹਾਂ| ਹੁਣ ਮੈਂ ਹੱਸ ਨਹੀਂ ਰਿਹਾ ਜਾਂ ਸ਼ਾਇਦ ਮੈਨੂੰ ਲੱਗ ਰਿਹਾ ਕਿ ਮੈਂ ਹੱਸ ਨਹੀਂ ਰਿਹਾ| ਮੇਰੇ ਮੁੱਖ ਉਤੇ ਇੱਕ ਅਜੀਬ ਜਿਹੀ ਚੁੱਪ ਦਾ ਲੇਪ ਹੋਇਆ ਦਿਸਦਾ ਹੈ |ਮੈਂ ਘਬਰਾ ਕੇ ਪੁਤਲੇ ਦੀਆਂ ਨੀਲੀਆਂ ਅੱਖਾਂ ਵਿੱਚ ਵੇਖਦਾ ਹਾਂ|
"ਕਿੱਥੇ ਹੈ ਜ਼ਿੰਦਗੀ ?????"
ਇੱਕ ਮਿਹਣਾ ਜਾਣੀ ਉਹ ਅੱਖਾਂ ਰਾਹੀਂ ਮੈਨੂੰ ਮਾਰਦਾ ਹੈ| ਮੈਂ ਸ਼ਰਮਿੰਦਾ ਹੋ ਜਾਂਦਾ ਹਾਂ| ਕੋਲ ਪਏ ਬੈਂਚ 'ਤੇ ਬੈਠ ਜਾਂਦਾ ਹਾਂ, ਪਸੀਨੋ ਪਸੀਨੀ ਹੋਇਆ ਮੈਂ ਨਾਲ ਬੈਠੇ ਬੰਦੇ ਵੱਲ ਵੇਖਦਾ ਹਾਂ, ਉਹ ਇੱਕ ਬਨਾਵਟੀ ਮੁਸਕਰਾਹਟ ਆਪਣੇ ਚਹਿਰੇ 'ਤੇ ਰੱਖ ਲੈਂਦਾ ਹੈ| ਮੈਨੂੰ ਇਹਦੇ ਨਾਲੋਂ ਉਹ ਸੱਚਾ ਪੁਤਲਾ ਜ਼ਿਆਦਾ ਚੰਗਾ ਲੱਗਣ ਲੱਗਦਾ ਹੈ| ਇਹ ਮਾਲ ਹੁਣ ਮੈਨੂੰ ਬੜਾ ਬੁਰਾ ਲੱਗ ਰਿਹਾ ਹੈ; ਮੈਂ ਐਥੋਂ ਅੱਕ ਚੁੱਕਾ ਹਾਂ; ਮੈਂ ਛੇਤੀ ਛੇਤੀ ਬਾਹਰ ਵੱਲ ਨੂੰ ਤੁਰਦਾ ਹਾਂ ਕਿ ਅਚਾਨਕ ਇੱਕ ਹੱਥ ਮੈਨੂੰ ਮੋਢੇ ਤੋਂ ਫੜ੍ਹ ਕੇ ਰੋਕ ਲੈਂਦਾ ਹੈ| "ਤੂੰ ਕਿੱਥੇ ਸੀ ??? ਮੈਂ ਕਿੰਨੀ ਦੇਰ ਤੋਂ ਤੈਨੂੰ ਲੱਭ ਰਹੀ ਸੀ"| ਉਹ ਬੋਲੀ ਜਾ ਰਹੀ ਹੈ ਤੇ ਮੈਂ ਕਿੰਨੀ ਦੇਰ ਉਸਦੇ ਘਬਰਾਏ ਮੁੱਖ ਵੱਲ ਵੇਖਦਾ ਰਹਿੰਦਾ ਹਾਂ| ਫੇਰ ਉਸਦੀਆਂ ਅੱਖਾਂ ਦੀ ਸੁੱਕ ਰਹੀ ਨਮੀ ਮੇਰਾ ਸਿਰਨਾਵਾਂ ਦੱਸਦੀ ਹੈ| ਉਹ ਇੱਕ ਸ਼ੋ-ਰੂਮ ਦੇ ਅੰਦਰ ਪਈ ਪੋਸ਼ਾਕ ਵੱਲ ਮੇਰਾ ਧਿਆਨ ਦੁਆਓਂਦੀ ਹੈ; ਅਸੀਂ ਸ਼ੋ-ਰੂਮ ਵਿੱਚ ਦਾਖਲ ਹੁੰਦੇ ਹਾਂ ਤਾਂ ਸਾਹਮਣੇ ਰੱਖੇ ਪੁਤਲੇ ਦੇ ਕੱਪੜਿਆਂ ਤੋਂ ਪੜ੍ਹਦਾ ਹਾਂ "WELCOME BACK"|

The world appears to have become merely a lifeless word only. People seem to be running around like toys in a mad race to seek the illusory life in the world n ultimately find themselves at the starting point itself. Bound by the tradition, culture, religion, values n so on of the ages, they simply fail to look within n miss the eternal source of blissful life. Life is not any where except now n here. look,live n love. God bless.
ReplyDeleteThanks for your Kind words Uncle. Your answers/explanations are always so positive. I really feel good after reading your views. I always try to pursue such attitude but doesn't always succeed. Still trying to understand the complexity within.....
ReplyDeleteWow that's some serious, heavy stuff ! Good job Jeewan.. keep it up.
ReplyDelete