Tuesday, June 15, 2010

ਢਲਦੀ ਉਮਰ ਦਾ ਸਭ ਤੋਂ ਵੱਡਾ ਦੁੱਖ

ਇਕੱਲੇਪਣ ਦੀ ਨਦੀ ਜਦ ਵੀ ਹੜ ਦਾ ਰੂਪ ਵਿਖਾਓਂਦੀ ਹੈ|
ਸੋਂਹ ਰੱਬ ਦੀ ਓਹ ਮੇਰੀ ਰੂਹ ਵਰਗੀ ਬੜੀ ਹੀ ਚੇਤੇ ਆਓਂਦੀ ਹੈ|

ਗੱਲ ਕਰਕੇ ਕਰਾਂ ਮਨ ਮੈਂ ਹੌਲਾ, ਕਿਸ ਨੂੰ ਦਸ ਬੁਲਾਵਾਂ ਮੈਂ ?
ਅਖ੍ਬਾਰਾਂ ਦੀਆਂ ਇਹ ਮੋਟੀਆਂ ਸੁਰਖੀਆਂ ਕਿਸ ਨੂ ਪੜ੍ਹ ਸੁਣਾਵਾਂ ਮੈਂ ?
ਸਭ ਦੁਨੀਆ ਦੇ ਦੁਖਾਂ ਵਿੱਚੋਂ, ਖ਼ਬਰ ਮੇਰੀ ਨਾ ਨਜ਼ਰ ਕੀਤੇ ਔਂਦੀ ਹੈ|
ਸੋਂਹ ਰੱਬ ਦੀ ਓਹ ਮੇਰੀ ਰੂਹ ਵਰਗੀ ਬੜੀ ਹੀ ਚੇਤੇ ਆਓਂਦੀ ਹੈ|

ਸ਼ਾਮ ਢਲੀ ਜਦ ਪਰਛਾਵਾਂ ਮੇਰਾ ਵੀ ਸਾਥ ਮੇਰਾ ਛੱਡ ਦਿੰਦਾ ਹੈ|
ਕੰਧਾਂ ਵਿੱਚ ਵੱਜਦਾ ਅੰਨ੍ਹਾ ਹਨ੍ਹੇਰਾ ਹੱਥ ਮੇਰਾ ਫੜ ਲੈਂਦਾ ਹੈ|
ਯਾਦ ਓਹ੍ਦੀ ਇਹ ਹੱਥ ਛੱਡੌਂਣ ਲਈ ਜ਼ੋਰ ਬੜਾ ਹੀ ਲੌਂਦੀ ਹੈ|
ਸੋਂਹ ਰੱਬ ਦੀ ਓਹ ਮੇਰੀ ਰੂਹ ਵਰਗੀ ਬੜੀ ਹੀ ਚੇਤੇ ਆਓਂਦੀ ਹੈ|

ਕੁਲ ਦੁਨਿਆ ਤੋਂ ਚੋਰੀ, ਇਸ ਖੂੰਡੀ ਉੱਤੇ ਜਦ ਮੱਥਾ ਮੈਂ ਟਿਕੌਂਦਾ ਹਾਂ|
ਓਸ ਹੌਸਲਾ ਦਿੰਦੇ ਹੱਥ ਦੀ ਛੋਹ ਆਪਣੇ ਮੋਢੇ ਉੱਤੇ ਚਾਹੁੰਦਾ ਹਾਂ|
ਇੱਕ ਸਹਾਰੇ ਦੇ ਛੁਟ ਜਾਣ ਦਾ ਦਰ੍ਦ ਜਿਵੇਂ ਇਹ (ਖੂੰਡੀ) ਵੰਡਓਂਦੀ ਹੈ|
ਸੋਂਹ ਰੱਬ ਦੀ ਓਹ ਮੇਰੀ ਰੂਹ ਵਰਗੀ ਬੜੀ ਹੀ ਚੇਤੇ ਆਓਂਦੀ ਹੈ|

ਕਹਿਣ ਨੂੰ ਸਭ ਦੁਆਲੇ ਮੇਰੇ, ਪੁੱਤਰ-ਧੀਆਂ ਪਿਆਰੇ ਮੇਰੇ|
ਪਰ ਓਹ ਨਹੀਂ ਹੈ, ਜਿਸਨੇ ਕਦੇ ਸੀ ਸੁਪਨੇ ਸਭ ਉਸਾਰੇ ਮੇਰੇ|
ਦੁੱਖ ਸਭ ਵੰਡਾ ਕੇ ਮੇਰੇ, ਕਦੇ ਖੁਸ਼ੀ ਵੰਡਣ ਨਾ ਆਓਂਦੀ ਹੈ|
ਸੋਂਹ ਰੱਬ ਦੀ ਓਹ ਮੇਰੀ ਰੂਹ ਵਰਗੀ ਬੜੀ ਹੀ ਚੇਤੇ ਆਓਂਦੀ ਹੈ|

2 comments:

  1. sir sachi roo kush ho gayi shouldi i copy it..plz

    ReplyDelete
  2. ਕਿਆ ਬਾਤ ਹੈ.. ਬਹੁਤ ਖੂਬ...

    ReplyDelete