ਕਦੇ ਕਦੇ ਮੈਂ ਵੀ ਸੁਣ ਲੈਨਾ ਕਾਗ਼ਜ਼ੀ ਜਿਹੇ ਫਕੀਰਾਂ ਨੂੰ
ਉਧਾਰੀ ਸੋਚ ਦੇ ਥੱਲੇ ਵਿਲਕਦੀਆਂ ਬੇਬੁਨਿਆਦੀ ਤਕਰੀਰਾਂ ਨੂੰ....
"ਤੁਸੀਂ ਤਾਂ ਦੁਨੀਆ ਨਾਲ ਹੀ ਵਹਿ ਗਏ" ਜਦ ਵੀ ਮਿਲਦੇ ਏਹਿ ਕਹਿੰਦੇ
ਫਿਰ ਸਾਡੇ ਹਾਸੇ ਨੂੰ ਜਿੱਤ ਸਮਝਕੇ, ਮਸੋਸੇ ਮ੍ਨ ਨੂੰ ਸਮਝੌਂਦੇ ਰਹਿੰਦੇ
ਜਿੰਦਗੀ ਜੀਣ ਦਾ ਢੰਗ ਨੇ ਦਸਦੇ, ਮਰੇਆਂ ਦੀਆਂ ਖਿੱਚੀਆਂ ਲਕੀਰਾਂ ਨੂੰ
ਕਦੇ ਕਦੇ ਮੈਂ ਵੀ ਸੁਣ ਲੈਨਾ ਕਾਗ਼ਜ਼ੀ ਜਿਹੇ ਫਕੀਰਾਂ ਨੂੰ.....
"ਬਈ ! ਓਹ੍ਹ ਬੰਦਾ ਸੀ ਦੁਨੀਓਂ ਵੱਖਰਾ, ਤੁਸੀਂ ਤਾਂ ਕੀੜੇ, ਨਾਲੀ ਮਰਦੇ"
ਵੱਖਰੇ ਦੀ ਤਰੀਫ ਵੀ ਕਰਦੇ, ਤੇ ਖੁੱਦ ਵੱਖਰੇ ਹੋਣੋ ਵੀ ਡਰਦੇ
ਏਹ, ਰੱਬ ਭੁੱਲੀ ਦੁਨਿਆਂ ਨੂੰ ਕੋਸ੍ਣ. ਤੇ ਗਾਲਾਂ ਵੀ ਕੱਡਦੇ ਪੀਰਾਂ ਨੂੰ
ਕਦੇ ਕਦੇ ਮੈਂ ਵੀ ਸੁਣ ਲੈਨਾ ਕਾਗ਼ਜ਼ੀ ਜਿਹੇ ਫਕੀਰਾਂ ਨੂੰ....
ਅੱਖੜ ਸੋਚ ਦੇ ਮੈਹਲ ਉਸਾਰੇ, ਬਹੁਤਾ ਚਿਰ ਨਹੀਂ ਮ੍ਨ ਨੂੰ ਭੌਂਦੇ
ਖੰਡਰਾਂ ਨਾਲੋਂ ਤੰਬੂ ਚਂਗੇ, ਤੁਰਦੇ ਫਿਰਦੇ ਕੰਮ ਤਾਂ ਆਓਂਦੇ
ਸੱਚ ਤਾਂ ਏਹਿ ਕਿ ਥਾਂ 2 ਬਾਏ 6 ਦੀ, ਮੁੱਕਦੀ ਨਹੀਂ ਅਖੀਰਾਂ ਨੂੰ
ਕਦੇ ਕਦੇ ਮੈਂ ਵੀ ਸੁਣ ਲੈਨਾ ਕਾਗ਼ਜ਼ੀ ਜਿਹੇ ਫਕੀਰਾਂ ਨੂੰ....
ਉਧਾਰੀ ਸੋਚ ਦੇ ਥੱਲੇ ਵਿਲਕਦੀਆਂ ਬੇਬੁਨਿਆਦੀ ਤਕਰੀਰਾਂ ਨੂੰ....
wah v wah....kamaal hi kar diti
ReplyDelete