Friday, July 9, 2010

ਭੜਾਸ

ਉੱਖੜੇ ਮਨ ਨੂੰ ਰਾਹੀਂ ਪਾਇਆ|
ਕਲਮ ਨੂੰ ਵਰਕੇ ਉੱਤੇ ਘੁਮਾਇਆ|
ਘੁਮਾਕੇ ਪਹਿਲਾਂ "ਭ" ਪਾਇਆ|
"ਭ" ਤੋਂ ਫਿਰ "ਭੜਾਸ" ਬਣਾਇਆ|
ਕਲਮ ਨੂੰ "ਸ" ਉੱਤੇ ਟਿਕਾਇਆ|
ਵਰਕੇ ਦਾ ਸੀਨਾ ਚੀਰਨਾ ਚਾਹਿਆ|
ਸਿਲ੍ਹੇ ਪੋਟੇ, ਕਲਮ ਸਾਥ ਛੁਡਾਇਆ|
ਤਿਲਕੀਆਂ ਉਂਗਲਾਂ, "ੜ" ਛੁਹਾਇਆ|
ਸਿਆਹੀ, ਛਾਪ ਪੋਟਿਆਂ ਤੇ ਪਾਇਆ|
ਫਿਰ ਕਾਗਜ਼ ਹਾਅ ਦਾ ਨਾਅਰਾ ਲਾਇਆ|
ਵੇ ਡਾਢਿਆ! ਭਾਰਾ ਜ਼ੁਲਮ ਕਮਾਇਆ|
ਬਾਗੀ ਦਿਮਾਗ ਨੂੰ ਤੂੰ ਰਾਹ ਨਾ ਪਾਇਆ|
ਤੜਫਦਾ ਹੌਂਕਾ, ਜੋ ਤੂੰ ਅਟਕਾਇਆ|
ਕਿਉਂ ਨਾ ਉਪਜਿਆ ? ਬਣ "ਪਾਸ਼" ਦਾ ਜਾਇਆ|
ਜੋ ਉਸਨੇ ਵੇਖਿਆ, ਤੂੰ ਵੀ ਹੰਢਾਇਆ|
ਫਿਰ ਕਿਉਂ ਜਜ਼ਬਾਤਾਂ ਨੂੰ ਲਿੱਖ ਨਾ ਪਾਇਆ|
ਤੇਰੇ ਪੋਟਿਆਂ 'ਤੇ ਸਿਆਹੀ ਰੌਲਾ ਪਾਇਆ|
ਕਿਸੇ ਇਨਕਲਾਬ ਦਾ, ਤੂੰ ਕਤਲ ਕਮਾਇਆ|
ਕਿਸੇ ਇਨਕਲਾਬ ਦਾ, ਤੂੰ ਕਤਲ ਕਮਾਇਆ|

No comments:

Post a Comment