Monday, July 12, 2010

ਖਾਮੋਸ਼ੀ

ਅੱਜ ਫਿਰ ਤਨਹਾਈ ਪੁੱਛਦੀ ਏ, ਕਾਰ੍ਣ ਮੇਰੀ ਖਾਮੋਸ਼ੀ ਦਾ|
ਕਿ ਦੱਸਾਂ ਕੀ ਗੁਨਾਹ ਹੋਇਆ ? ਕਿ ਪਤਾ ਦਵਾਂ ਉਸ ਦੋਸ਼ੀ ਦਾ ?

ਕੁੱਝ ਪਾਓਣ ਦਾ ਚਾਅ ਨਾ ਸੀ ਕਦੇ, ਹੁਣ ਗਵੌਣ ਦਾ ਡਰ ਵੀ ਜਾਂਦਾ ਰਿਹਾ|
ਮੇਰੇ ਦਰ੍ਦ ਫਿਕਰ ਨੂੰ ਖਾ ਗਏ ਨੇ, ਜੋ ਫਿਕਰ ਸੀ ਮੈਨੂੰ ਖਾਂਦਾ ਰਿਹਾ|
ਛੱਡ ਕੀ ਕਿਸੇ ਨੂੰ ਦੋਸ਼ ਦੇਣਾ ਆਪਣੀ ਕਿਸਮਤ ਦੀ ਬੇਹੋਸ਼ੀ ਦਾ|
ਅੱਜ ਫਿਰ ਤਨਹਾਈ ਪੁੱਛਦੀ ਏ, ਕਾਰ੍ਣ ਮੇਰੀ ਖਾਮੋਸ਼ੀ ਦਾ|

ਜਦ ਚੰਗੇ ਸੀ ਤਾਂ ਚੰਗੇਆਂ ਨਾਲ ਕਦੇ ਚੰਗੇ ਵਤੀਰੇ ਨਹੀਂ ਹੋਏ|
ਜਦ ਬੁਰੇ ਬਣੇ ਤਾਂ ਕਹਿਣ ਲੱਗੇ, ਬੂਰੇਆਂ ਨਾਲ ਹਮੇਸ਼ਾ ਬੁਰਾ ਹੋਏ|
ਕੁੱਝ ਸਮਝ ਆਓਣ ਤੋਂ ਪਹਿਲਾਂ ਹੀ, ਲੋਕਾਂ ਤਮਗਾ ਦੇਤਾ ਦੋਸ਼ੀ ਦਾ|
ਅੱਜ ਫਿਰ ਤਨਹਾਈ ਪੁੱਛਦੀ ਏ, ਕਾਰ੍ਣ ਮੇਰੀ ਖਾਮੋਸ਼ੀ ਦਾ|

ਅਹਿਸਾਨਾ ਦੀ ਜੋ ਡੋਰ ਜੁੜੀ, ਕਿੱਦਾਂ ਤਾਨੇਆਂ ਦੇ ਨਾਲ ਵੱਢਾਂਗਾ|
ਆਪ ਕਿੰਨਾ ਕੁ ਚੰਗਾ ਹਾਂ, ਜੋ ਦੋਸ਼ ਕਿਸੇ 'ਚ ਕੱਢਾਂਗਾ|
ਮੇਰੇ ਕਰ੍ਮ ਭਰਦੇ ਗਵਾਹੀ ਨੇ, ਮੇਰੇ ਮਨ ਦੀ ਬ੍ਦ-ਹੋਸ਼ੀ ਦਾ|
ਅੱਜ ਫਿਰ ਤਨਹਾਈ ਪੁੱਛਦੀ ਏ, ਕਾਰ੍ਣ ਮੇਰੀ ਖਾਮੋਸ਼ੀ ਦਾ|

ਹੱਕਦਾਰ ਹਾਂ ਆਪਣੇ ਕੀਤੇ ਹੋਏ ਜੁਰਮਾ ਦੀ ਸਜ਼ਾ ਮੈਂ ਪਾਓਣ ਦਾ|
ਪਰ ਕਿਉਂ ਸਜ਼ਾ ਦੇਣ ਮੈਨੂੰ ਉਹ ਲੋਕ, ਜੋ ਕਦੇ ਕਾਰ੍ਣ ਨਾ ਬਣੇ ਮੇਰੇ ਜਿਉਣ ਦਾ|
ਇਹ ਕੌਣ ਨੇ ? ਜੋ ਇਲਜ਼ਾਮ ਲਾਓਂਦੇ ਅਹਿਸਾਨ ਫਰਾਮੋਸ਼ੀ ਦਾ|
ਅੱਜ ਫਿਰ ਤਨਹਾਈ ਪੁੱਛਦੀ ਏ, ਕਾਰ੍ਣ ਮੇਰੀ ਖਾਮੋਸ਼ੀ ਦਾ|

ਨਾ ਮਿਲਣ ਸਜ਼ਾਵਾਂ ਮਰਜ਼ੀ ਨਾਲ, ਨਾ ਦਿਲ ਪਿਆ ਹੌਲਾ ਹੁੰਦਾ ਏ|
ਜਦ ਜ਼ਿੰਦਗੀ ਚਾਹੁੰਦੀ ਸਕੂਨ ਕਦੇ, ਹਰ ਪਾਸੇ ਰੌਲਾ ਹੁੰਦਾ ਏ|
"ਜੀਵਨ" ਚਾਹੁੰਦਾ ਏ, ਕਦੇ ਮਿਲ ਜਾਵੇ ਪਲ ਮੌਤ ਜਿਹੀ ਖਾਮੋਸ਼ੀ ਦਾ|
ਅੱਜ ਫਿਰ ਤਨਹਾਈ ਪੁੱਛਦੀ ਏ, ਕਾਰ੍ਣ ਮੇਰੀ ਖਾਮੋਸ਼ੀ ਦਾ|
ਕਿ ਦੱਸਾਂ ਕੀ ਗੁਨਾਹ ਹੋਇਆ ? ਕਿ ਪਤਾ ਦਵਾਂ ਉਸ ਦੋਸ਼ੀ ਦਾ ?

1 comment:

  1. bahut vadiya...

    koi naa teri tanhai lagda jaldi hi door karni pau....banaude aa pologram :)

    ReplyDelete