ਇੱਕ ਆਮ ਜਿਹੇ ਇਨਸਾਨ ਵਾਂਗ ਇੱਕ ਆਮ ਜਿਹੀ ਜ਼ਿੰਦਗੀ ਜੀਂਦਾ ਹਾਂ
ਨਿੱਤ ਆਮ ਜਿਹੇ ਦੁੱਖ ਸਹਿੰਦਾ ਹਾਂ, ਨਿੱਤ ਆਮ ਜਿਹੇ ਗ਼ਮ ਪੀਂਦਾ ਹਾਂ
ਬਹੁਤੇ ਦੁੱਖ ਮਿਲਦੇ ਤਾਂ ਵੀ ਕੋਸ਼ਿਸ਼ ਕਰ ਲਈ ਦੀ ਹੱਸਣ ਦੀ
ਜਿੰਦਗੀ ਵਿੱਚ ਬਹੁਤੀ ਖੁਸ਼ੀ ਮਿਲਦੀ ਤਾਂ ਅੱਖਾਂ ਵੀ ਭਰ ਲੈਂਦਾ ਹਾਂ
ਭੀਖ ਦੇ ਕੇ ਪੁੰਨ ਖੱਟ ਲੈਨਾ, ਕਿਸੇ ਮੰਗਦੇ ਬੱਚੇ ਨੂੰ ਦੇਖ
ਤੇ ਆਪਣੇ ਦੀਆਂ ਆਦਤਾਂ ਨਾ ਵਿਗੜ ਜਾਣ ਇਸ ਲਈ ਮੁੱਠੀ ਵੀ ਘੁੱਟ ਲੈਂਦਾ ਹਾਂ
ਕਦੇ ਤਨਹਾਈ ਦੇ ਵਿੱਚ ਗਿਲਾ ਕਰਦਾਂ ਸਭ ਕੱਲਾ ਮੈਨੂੰ ਛੱਡ ਤੁਰ ਗਏ
ਤੇ ਕਦੇ ਮਹਿਫ਼ਿਲ ਵਿੱਚ ਫੜ ਜਾਮ ਆਪਣਾ ਮੈਂ ਕੱਲਾ ਘੁੰਮਦਾ ਰਹਿੰਦਾ ਹਾਂ
ਨਿੱਤ ਨਾਕਾਮ ਜਿਹੀ ਇੱਕ ਕੋਸ਼ਿਸ਼ ਕਰਦਾਂ ਹਰ ਇੱਕ ਨੂੰ ਖੁਸ਼ ਰੱਖਣ ਦੀ
ਨਿੱਤ ਆਪਣੇ ਪੁੰਗਰਦੇ ਅਰਮਾਨਾ ਨੂੰ ਮੈਂ ਆਪ ਕੁਚਲਦਾ ਰਹਿੰਦਾ ਹਾਂ
ਰਿਸ਼ਤਿਆਂ ਦੇ ਤਾਣੇ ਬਾਣੇ ਕੁੱਝ ਇਸ ਤਰਾਂ ਉਲਝਦੇ ਜਾਂਦੇ ਨੇ
ਆਪਣਿਆਂ ਨੂੰ ਪਾਓਣ ਲਈ ਦੂਰੀ ਆਪਣਿਆਂ ਤੋਂ ਬਣਾ ਲੈਂਦਾ ਹਾਂ
No comments:
Post a Comment