ਕੁੱਝ ਤਫਤੀਸ਼ ਮੁਕੱਦਰਾਂ ਦੀ, ਅਜੇ ਕਰਨੀ ਬਾਕੀ ਹੈ,
ਕਿਉਂ ਜ਼ਮਾਨਾ ਜਿੱਤ ਸਮਝੇ ਆਪਣੀ, ਕਿ ਆਖਰੀ ਸਾਹ ਅਜੇ ਬਾਕੀ ਹੈ|
ਮੈਂ ਫਿਰ ਉੱਠ ਖਲੋਵਾਂਗਾ, ਅਜੇ ਮੈਨੂੰ ਅੰਬਰ ਹੈ ਦਿੱਸਦਾ,
ਮੇਰੇ ਅਰਮਾਨਾ ਦੀਆਂ ਲਾਸ਼ਾਂ ਪਿਛੋਂ, ਉਮੀਦ ਨੇ ਦਿੱਤੀ ਝਾਤੀ ਹੈ|
ਮੇਰੀਆਂ ਅੱਖਾਂ ਦੀ ਚਮਕ ਨੂੰ ਕੋਈ, ਕਿਧਰੇ ਅੱਥਰੂ ਨਾ ਸਮ੍ਝ ਬੈਠੇ,
ਬੜੇ ਝੱਖੜ ਇਹਨਾਂ ਝੱਲੇ, ਪਰ ਦਗਦੀ ਲਓ ਅਜੇ ਬਾਕੀ ਹੈ|
ਫਿਰ ਜੱਦੋ-ਜਹਦ ਚੱਲੇਗੀ, ਹੋਸ਼ ਉਡਾਵ੍ਣ ਤੇ ਬਚਾਵ੍ਣ ਦੀ,
ਇਹ ਜਾਨੀ ਦੁਸ਼ਮਣ ਹੀ ਹੈ ਮੇਰਾ ਜੋ ਅੱਜ ਬਣਿਆ ਸਾਕੀ ਹੈ|
ਬੜਾ ਸਮਝੌਣਾ ਮੈਂ ਚਾਹਿਆ, ਪਰ ਸ਼ਾਇਦ ਉਹ ਸਮਝ ਨਹੀਂ ਪਾਇਆ,
ਇਹ ਤੁਫਾਨ ਤੋਂ ਬਾਅਦ ਦਾ ਸੰਨਾਟਾ ਨਹੀਂ, ਤੂਫਾਨ ਅਜੇ ਔਣਾ ਬਾਕੀ ਹੈ|
-------------------------ਜੀਵਨ-------------------------
No comments:
Post a Comment