Monday, July 11, 2011

ਰੱਬ

ਕਿਸੇ ਰੂਹਾਨੀ ਛਾਂ ਵਾਸਤੇ, ਸੀ ਇਹ ਬੂਟਾ ਲਾਇਆ
ਸਿਰਫਿਰੇ ਫਲ ਦੇ ਲੋਭੀਆਂ, ਇਹਨੂੰ ਵੱਢ ਮੁਕਾਇਆ

ਚਲੋ ਆਪਣਾ ਆਪਣਾ ਵੰਡਿਆ, ਹੁਣ ਇਹਨੂੰ ਖਾਂਦੇ ਕਿਓਂ ਨਹੀਂ ?
ਬਜ਼ਾਰੀਂ ਤੂਹੀ ਫਿਰਦੇ, ਓਏ ! ਇਥੋਂ ਜਾਂਦੇ ਕਿਓਂ ਨਹੀਂ ?

ਮੇਰਾ ਕਲੇਜਾ ਮੂੰਹ ਨੂੰ ਆਂਵਦਾ, ਉਹ ਕੋਈ ਇਹਨੂੰ ਢੱਕਦੋ
ਖੂਨੋ-ਖੂਨ ਪਿਆ ਰੋਂਵਦਾ, ਮੇਰੇ ਰੱਬ ਨੁੰ ਛੱਡ ਦੋ

ਤੁਸੀਂ ਸਕੇ ਹੋਂ ਕਿਸਦੇ ਹੁੰਦੂਓ, ਮੁਸਲਮ ਤੇ ਸਿੱਖੋ ?
ਜਿਸਦੀ ਧੌਣ ਵੱਢੀ ਫਿਰਦੇ, ਉਸਦਾ ਮੁੱਖ ਤਾਂ ਡਿੱਠੋ

ਭੁੱਖੇ ਸੀ ਤਾਂ ਚੰਦਰਿਓ ਉਹਦੀ ਰਹਿਮਤ ਵੰਡ ਦੇ
ਪੱਥਰ ਚਿਣ ਚਿਣ ਦੱਬਤਾ, ਤੁਹਾਡੇ ਹੱਥ ਨਹੀਂ ਕੰਬਦੇ

ਬਾਬਾ ਆਂਦਾ ਸੀ ਰੱਬ ਤਾਂ ਤੇਰੀ ਰੂਹ 'ਚ ਵਸਿਆ
ਇਹਨਾ ਇਮਾਰਤਾਂ ਰੱਸੇ ਪਾ ਲਏ, ਜਿਓਂ ਜਾਵੇ ਨੱਸਿਆ

ਹੱਸਦੇ ਵੱਸਦੇ ਸੀ ਮਿੱਤਰਾ, ਦੁਨੀਆ ਨੇ ਖਾਲਿਆ
ਆਪਣਾ ਆਪਣਾ ਵੰਡ ਕੇ ਰੱਬ ਬੋਝੇ ਪਾਲਿਆ.....

------------ਜੀਵਨ------------

No comments:

Post a Comment