ਰੋਜ਼ ਵਾਂਗ ਅੱਜ ਵੀ ਕੱਲਾ ਬੈਠਾ ਘਰੋਂ ਕਮ ਕਰ ਰਿਹਾ ਸੀ| ਭੁੱਖ ਲੱਗੀ ਤਾਂ ਸੋਚਿਆ ਅੱਜ ਹਾਟ-ਡਾਗ ਖਾਦਾ ਜਾਵੇ| ਫ੍ਰੀਜ਼ਰ ਵਿੱਚੋਂ ਹਾਟ-ਡਾਗ ਬਾਹਰ ਕੱਢੇ ਤਾਂ ਉਹ ਐਦਾਂ ਜੁੜੇ ਪਏ ਸੀ ਜਿੱਦਾਂ ਲਾਲ ਬੰਬਾਂ ਦਾ ਪੈਕਟ ਹੁੰਦਾ| ਮੈਂ ਜ਼ੋਰ-ਜ਼ੂਰ ਲਾ ਕੇ ਦੇਖਿਆ ਪਰ ਉਹ ਵੱਖ ਨਾ ਹੋਏ...........ਐਨਾ ਪਿਆਰ !!!!! ਏਸ ਜ਼ਮਾਨੇ 'ਚ ???? ਕਮਾਲ ਦੀ ਗੱਲ ਸੀ| ਕਾਸ਼ ਰਿਸ਼ਤੇ ਵੀ ਫ੍ਰੀਜ਼ਰਾਂ 'ਚ ਰੱਖ ਸਕਦੇ ਹੁੰਦੇ| ਖੈਰ ! ਮੈਂ ਆਖਰੀ ਤਰੀਕਾ ਆਪਣਾਓਂਦੇ ਹੋਏ ਚਾਕੂ ਚੱਕ ਲਿਆ| **ਸੋਚਾਂ ਕਿ ਜੇ ਕਿਧਰੇ ਇਸ ਹਾਟ-ਡਾਗ 'ਚ ਜਾਨ ਹੁੰਦੀ ਤਾਂ ਚਾਕੂ ਦੇਖ ਕੇ ਇਹਦਾ ਦਿੱਲ ਵੀ 60 ਦੀ ਸਪੀਡ ਤੇ ਜਾਂਦੀ ਪੁਰਾਣੀ ਰੋਡਵੇਜ਼ ਦੀ ਬੱਸ ਦੀ ਬਾਰੀ ਵਾਂਗ ਧੜਕ-ਧੜਕ ਕਰਦਾ ਹੋਣਾ ਸੀ| ਭੁੱਖ ਨੇ ਕਾਹਲੀ ਦਾ ਥੱਪੜ ਮਾਰ ਕੇ ਮੁੱਦੇ ਦੀ ਗੱਲ ਤੇ ਲਿਆਂਦਾ ਤੇ ਢਿੱਢ ਵਿੱਚੋਂ ਐਦਾਂ ਦੀ ਆਵਾਜ਼ ਕੱਢੀ ਜਿੱਦਾਂ ਰਾਮਸੇ ਬ੍ਰਦਰਜ਼ ਦੀ ਡਰਾਓਣੀ ਫਿਲਮ ਵਿੱਚ ਦਰਵਾਜਾ ਖੁੱਲ ਰਿਹਾ ਹੁੰਦਾ|
ਪਰ ਮੈਂ ਜਿੱਦਾਂ ਹੀ ਹਾਟ-ਡਾਗਜ਼ ਦੇ ਦੋ ਜਿਸਮ ਇਕ ਜਾਨ ਨੂੰ ਵੱਖ ਕਰਨ ਲਈ ਚਾਕੂ 'ਤੇ ਪੰਜਾਬੀ ਡੌਲਿਆਂ ਦਾ ਜ਼ੋਰ ਦਿਖਾਇਆ............ਚਾਕੂ ਦੀ ਨੋਕ ਮੇਰੀ ਉੰਗਲ ਦੇ ਪੋਟੇ ਵਿੱਚ ਧੱਸ ਗਈ| ਘਰ ਵਿੱਚ ਕੱਲਾ ਹੋਣ ਕਰਕੇ ਆਪਾਂ ਲੇਰਾਂ ਵੀ ਰੂਹ ਨਾਲ ਮਾਰੀਆਂ| ਉੰਗਲ ਅਤੇ ਚਾਕੂ ਦੋਹੇ ਖੂਨ ਨਾਲ ਲੱਥ-ਪੱਥ ਪਰ ਹਾਟ-ਡਾਗ ਨੇ ਹਾਲੇ ਵੀ ਘੁੱਟ ਕੇ ਗਲ ਵੱਕੜੀ ਪਾਈ ਹੋਈ ਸੀ| ਬੰਦੇ ਦੀ ਮਾਨੋ-ਦਸ਼ਾ ਦੇਖੋ......ਮੈਨੂੰ ਐਦਾਂ ਲੱਗੇ ਜਿਵੇਂ ਅਗਲੇ ਚਾਰ ਹਾਟ-ਡਾਗਜ਼ ਵਿੱਚੋਂ ਤਿੰਨ ਮੁੜੇ ਹੋਏ ਹੋਣ ਤੇ ਇੱਕ ਮੈਨੂੰ ਗੋਰਿਆਂ ਦੇ ਦੇਸ ਆਓਣ 'ਤੇ ਵੈਲਕਮ ਕਹਿ ਰਿਹਾ ਹੋਵੇ| ਚਿੱਤ ਤਾਂ ਕਰੇ ਵੀ ਸਾਲਿਆਂ ਨੂੰ ਉਬਲਦੇ ਪਾਣੀ 'ਚ ਚੱਕ ਮਾਰਾਂ|
ਮੈਂ ਉੰਗਲ ਨੂੰ ਧੋ ਕੇ ਉੱਪਰ ਰੂੰ ਦਾ ਫੰਬਾ ਰੱਖ ਲਿਆ| ਅਚਾਨਕ ਲੱਗਿਆ ਜਿਵੇਂ ਚੱਕਰ ਆ ਰਿਹਾ ਹੁੰਦਾ| ਸੋਚਾਂ ਮਨਾ ਐਨੇ ਮਾੜੇ ਹਾਲ.......... ਐਨਾ ਸੋਹਲ ਸਰੀਰ......ਪਹਿਲਾਂ ਤਾਂ ਨਹੀਂ ਸੀ.......ਜਿੰਨਾ ਖੂਨ ਨਿੱਕਲਿਆ ਜੇ ਟੂਟੀ ਥੱਲੇ ਨਾ ਕਰਦਾ ਤਾਂ ਸ਼ਾਇਦ ਪਹਿਲਾਂ ਹੀ ਭਾਫ ਬਣ ਕੇ ਉੱਡ ਜਾਂਦਾ| ਫੇਰ ਸੋਚਿਆ ਸ਼ਾਇਦ ਜਿਆਦਾ ਭੁੱਖ ਲੱਗਣ ਕਰਕੇ ਹੋਣਾ|
ਮੈਂ ਕੁਰਸੀ ਤੇ ਬੈਠ ਗਿਆ ਤੇ ਜਿੱਦਾਂ ਹੀ ਜਖਮ ਦੇਖਣ ਲਈ ਰੂੰ ਚੱਕੀ ਤਾਂ ਇਕ ਦੱਮ ਹੈਰਾਨੀ ਜਿਹੀ ਹੋਈ........ਰੂੰ ਉੱਤੇ ਖੂਨ ਦਾ ਰੰਗ ਐਨਾ ਗੂੜਾ ਲੱਗਿਆ ਜਿੱਦਾਂ ਕਾਲਾ ਹੋਵੇ.......ਸ਼ਾਇਦ ਸੁੱਕ ਕੇ ਹੋਗਿਆ ਹੋਣਾ ਪਰ ਮੇਰਾ ਹਾਸਾ ਨਿੱਕਲ ਗਿਆ.......... ਸੋਚਾਂ ਬੇਬੇ ਨੂੰ ਇੰਡੀਆ ਫੋਨ ਕਰ ਕੇ ਆਖਾਂ
"ਬਾਪੂ ਸਹੀ ਕਹਿੰਦਾ ਸੀ........ਖੂਨ ਦਿੱਲੀ ਤੱਕ ਹੀ ਲਾਲ ਰਹਿੰਦਾ..........."
**ਕੱਲਾ ਬੰਦਾ ਅਕਸਰ ਆਪਣੇ ਆਲੇ ਦੁਆਲੇ ਦੀਆਂ ਨਿਰ-ਜੀਵ ਚੀਜਾਂ ਵਿੱਚ ਜਾਨ ਫੂਕਣ ਦੀ ਸਮਰਥਾ ਰੱਖਦਾ ਹੈ|
No comments:
Post a Comment