Tuesday, June 15, 2010

ਦੱਸ ਮਨਾ.....

ਹਰ ਖੁਸ਼ੀ ਨਹੀਂ ਮਿਲਦੀ ਜ਼ਿੰਦਗੀ ਵਿੱਚ, ਕਦੇ ਗਮਾਂ ਦੇ ਵਿੱਚ ਵੀ ਹੱਸ ਮਨਾ|
ਬੱਸ ਮੇਰੀਆਂ ਪੁੱਛਦਾ ਰਹਿਨਾ ਹੈਂ, ਆਪਣੀਆਂ ਵੀ ਕਦੇ ਦੱਸ ਮਨਾ|

ਮੈਨੂੰ ਪਤਾ ਹੈ ਬੂਰੀਆਂ ਹੋਈਆਂ ਨੇ, ਪਰ ਇਹ ਸਭ ਸਮੇਂ ਦੀਆਂ ਮਾਰਾਂ ਨੇ|
ਕਿਸੇ ਕੋਲ ਕਰੇਂਗਾ ਦਿਲ ਹੌਲਾ, ਬਣ ਜਾਣੀਆਂ ਖੰਭਾਂ ਤੋਂ ਡਾਰਾਂ ਨੇ|
ਦਿਲ ਰਹਿਣਗੇ ਰਾਜ਼ੀ ਕਈਆਂ ਦੇ, ਭਾਵੇਂ ਝੂਠਾ ਜਿਹਾ ਹੀ ਹੱਸ ਮਨਾ|
ਬੱਸ ਮੇਰੀਆਂ ਪੁੱਛਦਾ ਰਹਿਨਾ ਹੈਂ, ਆਪਣੀਆਂ ਵੀ ਕਦੇ ਦੱਸ ਮਨਾ|

ਇਕ ਵੱਸ ਨਹੀਂ ਚੱਲਦਾ ਦੁਨੀਆ 'ਤੇ, ਇਕ ਦਿਲ ਦੀ ਮਜਬੂਰੀ ਲੈ ਬੈਠੀ|
ਨਾ ਚਾਹੁੰਦੇ ਹੋਏ ਓਹ ਵੀ ਤਾਂ, ਗੱਲ਼ ਦੁਨੀਆ ਵਾਲੀ ਕਹਿ ਬੈਠੀ|
ਕਿ ਮੌਕੇ ਦੀ ਸੀ ਮੰਗ ਇਹ, ਨਾ ਤੇਰੇ ਮੇਰੇ ਬੱਸ ਮਨਾ|
ਬੱਸ ਮੇਰੀਆਂ ਪੁੱਛਦਾ ਰਹਿਨਾ ਹੈਂ, ਆਪਣੀਆਂ ਵੀ ਕਦੇ ਦੱਸ ਮਨਾ|

ਨਾ ਹੀ ਭੁਲਾਈ ਜਾਂਦੀ ਹੈ, ਯਾਦ ਕਰਾਂ ਤਾਂ ਹੋਵੇ ਤਕਲੀਫ਼ ਜਿਹੀ|
ਲੱਖ ਗਿਲੇ ਸੁਣ ਮੁੜ ਆ ਜਾਂਦੀ, ਇਕ ਯਾਦ ਬੜੀ ਸ਼ਰੀਫ ਜਿਹੀ|
ਕਿੰਝ ਭੁਲਵਾਂ ਦਿਲੋਂ ਮੈਂ ਓਹਨੂੰ, ਕੋਈ ਯਤਨ ਤਾਂ ਦੱਸ ਮਨਾ|
ਬੱਸ ਮੇਰੀਆਂ ਪੁੱਛਦਾ ਰਹਿਨਾ ਹੈਂ, ਆਪਣੀਆਂ ਵੀ ਕਦੇ ਦੱਸ ਮਨਾ|

ਕਹਿੰਦੇ ਮਾੜੀਆਂ ਕਿਸਮਤਾਂ ਵਾਲਿਆਂ ਨੂੰ, ਦੂਰ ਰਹਿਣ ਨੂੰ ਕਹਿੰਦੀਆਂ ਨੇ|
ਹੁਣ ਸੁਣਿਆ ਖੁਸ਼-ਗਵਾਰ ਹਵਾਵਾਂ, ਵੀ ਹਾਲਾਤ ਵੇਖ ਕੇ ਵਹਿੰਦੀਆਂ ਨੇ|
ਕੁਦਰਤ ਦੇ ਇਸ ਇਨ੍ਸਾਫ ਤੇ ਤੂੰ ਵੀ ਨਾਲ ਮੇਰੇ ਹੁਣ ਹੱਸ ਮਨਾ|
ਬੱਸ ਮੇਰੀਆਂ ਪੁੱਛਦਾ ਰਹਿਨਾ ਹੈਂ, ਆਪਣੀਆਂ ਵੀ ਕਦੇ ਦੱਸ ਮਨਾ|

ਦਿਸੇ ਦੂਰ ਤਕ ਲੰਬਾ ਰਸਤਾ, ਮੰਜ਼ਿਲ ਦਾ ਨਾ ਥਾਉ ਪਤਾ|
ਦਰਦ ਸਫਰ ਦਾ ਕੱਟੀ ਜਾਂਦੇ, ਬਿਨ ਜਾਣੇ ਆਪਣੀ ਖਤਾ|
ਨਾਲ ਮੇਰੇ ਬੱਸ ਯਾਦ ਇਕ ਓਹਦੀ, ਕਦੇ ਰੋਂਦੀ ਕਦੇ ਲਵੇ ਹੱਸ ਮਨਾ|
ਬੱਸ ਮੇਰੀਆਂ ਪੁੱਛਦਾ ਰਹਿਨਾ ਹੈਂ, ਆਪਣੀਆਂ ਵੀ ਕਦੇ ਦੱਸ ਮਨਾ|
ਬੱਸ ਮੇਰੀਆਂ ਪੁੱਛਦਾ ਰਹਿਨਾ ਹੈਂ, ਆਪਣੀਆਂ ਵੀ ਕਦੇ ਦੱਸ ਮਨਾ|

- ਜੀਵਨ ਪਾਲ

5 comments:

  1. bahut vadiya veere...har kise di life di kahani ehi hai....nd also the profile pic is g8 now....

    ReplyDelete
  2. very nice....looking fwd to see more stuff like this...

    ReplyDelete
  3. ਕਹਿੰਦੇ ਮਾੜੀਆਂ ਕਿਸਮਤਾਂ ਵਾਲਿਆਂ ਨੂੰ, ਦੂਰ ਰਹਿਣ ਨੂੰ ਕਹਿੰਦੀਆਂ ਨੇ|
    ਹੁਣ ਸੁਣਿਆ ਖੁਸ਼-ਗਵਾਰ ਹਵਾਵਾਂ, ਵੀ ਹਾਲਾਤ ਵੇਖ ਕੇ ਵਹਿੰਦੀਆਂ ਨੇ

    bahut kem line ne veerji

    ReplyDelete
  4. Thanks Gaurav, Navi, Navpreet and Gursimran.
    Thanks a lot for appreciting my efforts.

    ReplyDelete