Thursday, June 17, 2010

ਅੱਜ ਮੇਰੀ ਤਨਖਾਹ ਵਧਣੀ ਏ....

ਸਾਲ ਬੜਾ ਹੀ ਸਬਰ ਨਾਲ ਕੱਢਿਆ
ਕਿ ਅੱਜ ਮੇਰੀ ਤਨਖਾਹ ਵਧਣੀ ਏ
ਇਕ-ਇਕ ਘੰਟਾ ਚੱਬ ਚੱਬ ਕੱਢਿਆ
ਕਿ ਅੱਜ ਮੇਰੀ ਤਨਖਾਹ ਵਧਣੀ ਏ

ਜੋ ਵੀ ਮਿਲਦਾ ਹੱਥ ਮਿਲਾਵੇ
ਵਧਾਈ ਜਿਹੀ ਦੇ ਕੇ ਖਾਰ ਜਿਹੀ ਖਾਵੇ
ਔਖਾ ਜਿਹਾ ਲੱਗੇ ਜਿਓਂ ਕੁੱਤੇ ਵੱਢਿਆ
ਕਿ ਅੱਜ ਮੇਰੀ ਤਨਖਾਹ ਵਧਣੀ ਏ
ਸਾਲ ਬੜਾ ਹੀ ਸਬਰ ਨਾਲ ਕੱਢਿਆ
ਕਿ ਅੱਜ ਮੇਰੀ ਤਨਖਾਹ ਵਧਣੀ ਏ

ਸਾਬ੍ਹ ਮਿਲੇ, ਅਸੀਂ ਅੱਖਾਂ ਚਮਕਾਈਆਂ
ਦਿਲ ਦੇ ਅਰਮਾਨਾਂ ਦੁਹਾਈਆਂ ਪਾਈਆਂ
ਓਹ! ਕਿਉਂ ਜਵਾਈ ਨੂੰ ਆਪਣੇ, ਸੁੱਕਣੇ ਪਾ ਛੱਡਿਆ ?
ਕਿ ਅੱਜ ਮੇਰੀ ਤਨਖਾਹ ਵਧਣੀ ਏ
ਸਾਲ ਬੜਾ ਹੀ ਸਬਰ ਨਾਲ ਕੱਢਿਆ
ਕਿ ਅੱਜ ਮੇਰੀ ਤਨਖਾਹ ਵਧਣੀ ਏ

ਸਾਲ ਨਾ ਜਿਨ੍ਹਾ, ਕਦੇ ਪੂੰਛ ਫੜਾਈ
ਪੁੱਛਦੇ "ਸਰ! ਕੋਈ ਖਬਰ ਨਹੀਂ ਆਈ ?"
ਝੂਠੇ ਹਾਸੇ ਵੀ ਸਾਥ ਹੁਣ ਛੱਡਿਆ
ਕਿ ਅੱਜ ਮੇਰੀ ਤਨਖਾਹ ਵਧਣੀ ਏ
ਸਾਲ ਬੜਾ ਹੀ ਸਬਰ ਨਾਲ ਕੱਢਿਆ
ਕਿ ਅੱਜ ਮੇਰੀ ਤਨਖਾਹ ਵਧਣੀ ਏ

ਸਾਬ੍ਹ ਦੇ ਪਿੰਡੇ ਦਾ X-Ray ਹੋਈ ਜਾਵੇ
ਸਾਡੀ ਚਿੱਠੀ ਕੀਤੇ ਨਜ਼ਰੀਂ ਨਾ ਆਵੇ
ਸਾਰਾ ਦਿਨ ਨਾ ਦਿਲ ਕੰਮ'ਚ ਲੱਗਿਆ
ਕਿ ਅੱਜ ਮੇਰੀ ਤਨਖਾਹ ਵਧਣੀ ਏ
ਸਾਲ ਬੜਾ ਹੀ ਸਬਰ ਨਾਲ ਕੱਢਿਆ
ਕਿ ਅੱਜ ਮੇਰੀ ਤਨਖਾਹ ਵਧਣੀ ਏ

ਘੜੀ ਤੇ ਸੱਤਵਾਂ ਘੰਟਾ ਵੱਜਿਆ
ਸਾਬ੍ਹ ਨੇ ਸਾਨੂੰ ਕੇਬਿਨ ਸੱਦਿਆ
ਚਿੱਠੀ ਪੜ੍ਹੀ ਤੇ ਕਰੰਟ ਜਿਹਾ ਲੱਗਿਆ
ਕਿ ਅੱਜ ਮੇਰੀ ਤਨਖਾਹ ਵਧਣੀ ਏ
ਸਾਲ ਬੜਾ ਹੀ ਸਬਰ ਨਾਲ ਕੱਢਿਆ
ਕਿ ਅੱਜ ਮੇਰੀ ਤਨਖਾਹ ਵਧਣੀ ਏ

ਡਾਢਾ ਅਮਰੀਕਾ ਖਸਮਾ ਨੂੰ ਖਾਵੇ
ਮੰਦੀ ਓਥੇ, ਡਾਂਗ ਸਾਡੇ ਫਿਰੀ ਜਾਵੇ
"ਹੌਸਲਾ ਰੱਖੋ" ਪ੍ਰਵਚਨ ਸਾਬ੍ਹ ਨੇ ਕੱਡਿਆ
ਕਿ ਅੱਜ ਮੇਰੀ ਤਨਖਾਹ ਵਧਣੀ ਏ
ਸਾਲ ਬੜਾ ਹੀ ਸਬਰ ਨਾਲ ਕੱਢਿਆ
ਕਿ ਅੱਜ ਮੇਰੀ ਤਨਖਾਹ ਵਧਣੀ ਏ

ਕਾਹਦੇ ਇੰਜੀਨੀਅਰ ਬਣਾਏ ਓਹ ਰੱਬਾ
ਸਾਹਮਣੇ ਰੱਖਤਾ ਗੂੰਗਾ ਡੱਬਾ
ਇਹੀ ਬਣਨਾ, ਤੱਤ ਇਹ ਕੱਡਿਆ
ਕਿ ਅੱਜ ਮੇਰੀ ਤਨਖਾਹ ਵਧਣੀ ਏ
ਸਾਲ ਬੜਾ ਹੀ ਸਬਰ ਨਾਲ ਕੱਢਿਆ
ਕਿ ਅੱਜ ਮੇਰੀ ਤਨਖਾਹ ਵਧਣੀ ਏ

ਇਕ-ਇਕ ਘੰਟਾ ਚੱਬ ਚੱਬ ਕੱਢਿਆ
ਕਿ ਅੱਜ ਮੇਰੀ ਤਨਖਾਹ ਵਧਣੀ ਏ

- ਦੁਖੀ ਹਿਰਦੇ....."ਜੀਵਨ ਪਾਲ ਅਤੇ ਸਮੂਹ ਸਾਥੀ"

8 comments:

  1. awesome... jamma right babeyo... dukhdi rug phari aa ;)

    ReplyDelete
  2. eh aj de karamchari de deukh da bahut hi vadiya tareke naal varnan kita hai bhai saab bhai jeewan paul ji Ludhine wale ne....

    ReplyDelete
  3. Hosla rakho Paul saab....hehehehehehehehe.....
    thanks a lot for writing something different at my request.....dil nu swaad jeha aa geya bhai jeewan paul ji ludhiane valeyo.......

    ReplyDelete
  4. hasloa naa rakho... te navin naukri labbo... he he he

    ReplyDelete
  5. Thanks guys.....for your kind words ;)
    @Navi....Kuj cheezan nu likhan laii pehlan ohna nu face karna painda.....hun likh lya hun sochde aa k ki karna.... :))

    ReplyDelete
  6. ਸਚੀ ਸਰ ਇਕ ਇਕ ਲਾਇਨ ਪੜ੍ਹ ਕੇ ਸਵਾਦ ਆਂਦਾ ਹੈ ....

    ReplyDelete
  7. ਸਾਰੇ ਹੀ 'ਕੰਪਿਊਟਰ ਮਜ਼ਦੂਰ' ਸਾਥੀਆਂ ਦੀ ਦੁਖਦੀ ਰਗ ਤੇ ਹੱਥ ਧਰਿਆ ਹੈ ਕਾਮਰੇਡ ਜੀਵਨ ਪਾਲ ਨੇ... ਕੰਪਿਊਟਰ ਮਜ਼ਦੂਰ ਯੂਨੀਅਨ... ਜ਼ਿੰਦਾਬਾਦ... :)

    ReplyDelete
  8. boht vadiya.... boht vadiya....

    words usage like X-RAY add optimum level of humour as required.


    way to go...
    :)

    ReplyDelete