Monday, July 25, 2011

ਐਨੇ ਪੈਸੇ... ਕਿ....

ਮੈਂ ਪੈਸੇ ਕਮਾਓਣੇ ਚਾਹੁੰਦਾ ਹਾਂ
ਬਹੁਤ ਸਾਰੇ ਪੈਸੇ
ਐਨੇ ਪੈਸੇ..... ਕਿ ਆਪਣੀਆਂ
ਲੋੜਾਂ ਦੀ ਪਰਿਭਾਸ਼ਾ ਵੀ
ਖਰੀਦ ਸਕਾਂ.....
ਐਨੇ ਪੈਸੇ...... ਕਿ ਸ਼ੀਸ਼ੇ ਅੱਗੇ
ਖਲੋ ਕੇ... ਇਹਨਾਂ ਨੂੰ ਸਾੜ ਸਕਾਂ
ਤੇ ਪੜ੍ਹ ਸਕਾਂ
ਆਪਣੇ ਚਿਹਰੇ ਦੀ ਸਚਾਈ
ਤਾਂ ਕਿ ਦੁਬਾਰਾ ਸ਼ੀਸ਼ੇ ਦਾ ਪਾਣੀ
ਖ਼ਰਾਬ ਹੋਣ ਦੀ ਗੱਲ ਨਾ ਕਹਾਂ
ਐਨਾ ਪੈਸਾ.....ਕਿ ਮੂੰਹ ਮੁੜ ਜਾਵੇ
ਤੇ ਮੈਂ ਮੁੜ ਜਾਵਾਂ ਉੱਥੇ
ਜਿਥੋਂ ਹੋਇਆ ਇਹ ਸਭ ਸ਼ੁਰੂ
ਮੁੜ ਕੇ ਜਾਵਾਂ ਉਸ ਲਾਗੀ ਕੋਲ
ਜੋ ਸੇਰ ਕਣਕ ਪਿੱਛੇ
ਮੈਨੂੰ ਨਰਖ ਭੋਗਣ ਦੀਆਂ
ਦੋਆਵਾਂ ਦੇ ਗਿਆ
ਮੁੜ ਕੇ ਜਾਵਾਂ ਆਪਣੀ ਮਾਂ ਕੋਲ
ਜੋ ਖੁੱਦ ਤੇ ਬੀਤਣ ਵਾਲੇ
ਦੁੱਖ ਜਾਣਦੀ ਹੋਈ ਵੀ
ਮੈਨੂੰ ਵੱਡਾ "ਹੋਣ" ਤੇ ਵੱਡਾ "ਬਣਨ"
ਦਾ ਅੰਤਰ ਨਾ ਦੱਸ ਸਕੀ
ਮੁੜ ਕੇ ਜਾਵਾਂ ਆਪਣੇ ਬਾਪ ਕੋਲ
ਜਿਸ ਨੇ ਅੱਖਾਂ ਚੁਰਾ ਕੇ
ਆਪਣੇ ਸਿਰੋਂ ਉਮੀਦਾਂ ਦੀ ਭਾਰੀ ਭੰਡ
ਚੱਕ ਮੇਰੇ ਸਿਰ ਰੱਖ ਦਿੱਤੀ
ਮੁੜ ਕੇ ਜਾਵਾਂ ਉਸ ਮਾਸਟਰ ਕੋਲ
ਜਿਸਨੇ ਨੰਬਰ ਪੜਾਓਣ ਲਈ ਵੀ
ਰਕਮਾਂ ਦੀਆਂ ਹੀ ਉਧਾਰਨਾ ਦਿੱਤੀਆਂ
ਤੇ ਫਿਰ ਸਭ ਨੂੰ ਪੁੱਛਾਂ
ਕਿਉਂ ਕੀਤਾ ਮੇਰੇ ਨਾਲ ਐਦਾਂ ???
ਕਿਉਂ ਸਭ ਕੁੱਝ ਜਾਣਦੇ ਹੋਏ ਵੀ
ਮੈਨੂੰ ਇਸ ਅੱਗ 'ਚ ਝੁਲਸਣ
ਲਈ ਕਿਹਾ......?????
ਕੀ ਮੇਰੇ ਨਿੱਕੇ ਜਿਹੇ ਹੱਸਦੇ
ਚਿਹਰੇ 'ਤੇ ਕਾਲਾ ਟਿੱਕਾ ਲਾ ਦੇਣਾ
ਕਾਫੀ ਨਹੀਂ ਸੀ ??????

6 comments:

  1. A truly marvelous poem.

    ReplyDelete
  2. This comment has been removed by the author.

    ReplyDelete
  3. Ricky when you first started writing, Main kade ni sochia see ke toon ena wadia likhenga....But I am happy to be wrong.. Bhut sohna likhia...

    ReplyDelete
  4. Bhaji as always...words nahi rahe mere kol tuhadi kalm di tareef layi...God Bless You....

    ReplyDelete