"ਕਿੱਥੇ ਹੈ ਜ਼ਿੰਦਗੀ ?????"
ਇੱਕ ਮਿਹਣਾ ਜਾਣੀ ਉਹ ਅੱਖਾਂ ਰਾਹੀਂ ਮੈਨੂੰ ਮਾਰਦਾ ਹੈ| ਮੈਂ ਸ਼ਰਮਿੰਦਾ ਹੋ ਜਾਂਦਾ ਹਾਂ| ਕੋਲ ਪਏ ਬੈਂਚ 'ਤੇ ਬੈਠ ਜਾਂਦਾ ਹਾਂ, ਪਸੀਨੋ ਪਸੀਨੀ ਹੋਇਆ ਮੈਂ ਨਾਲ ਬੈਠੇ ਬੰਦੇ ਵੱਲ ਵੇਖਦਾ ਹਾਂ, ਉਹ ਇੱਕ ਬਨਾਵਟੀ ਮੁਸਕਰਾਹਟ ਆਪਣੇ ਚਹਿਰੇ 'ਤੇ ਰੱਖ ਲੈਂਦਾ ਹੈ| ਮੈਨੂੰ ਇਹਦੇ ਨਾਲੋਂ ਉਹ ਸੱਚਾ ਪੁਤਲਾ ਜ਼ਿਆਦਾ ਚੰਗਾ ਲੱਗਣ ਲੱਗਦਾ ਹੈ| ਇਹ ਮਾਲ ਹੁਣ ਮੈਨੂੰ ਬੜਾ ਬੁਰਾ ਲੱਗ ਰਿਹਾ ਹੈ; ਮੈਂ ਐਥੋਂ ਅੱਕ ਚੁੱਕਾ ਹਾਂ; ਮੈਂ ਛੇਤੀ ਛੇਤੀ ਬਾਹਰ ਵੱਲ ਨੂੰ ਤੁਰਦਾ ਹਾਂ ਕਿ ਅਚਾਨਕ ਇੱਕ ਹੱਥ ਮੈਨੂੰ ਮੋਢੇ ਤੋਂ ਫੜ੍ਹ ਕੇ ਰੋਕ ਲੈਂਦਾ ਹੈ| "ਤੂੰ ਕਿੱਥੇ ਸੀ ??? ਮੈਂ ਕਿੰਨੀ ਦੇਰ ਤੋਂ ਤੈਨੂੰ ਲੱਭ ਰਹੀ ਸੀ"| ਉਹ ਬੋਲੀ ਜਾ ਰਹੀ ਹੈ ਤੇ ਮੈਂ ਕਿੰਨੀ ਦੇਰ ਉਸਦੇ ਘਬਰਾਏ ਮੁੱਖ ਵੱਲ ਵੇਖਦਾ ਰਹਿੰਦਾ ਹਾਂ| ਫੇਰ ਉਸਦੀਆਂ ਅੱਖਾਂ ਦੀ ਸੁੱਕ ਰਹੀ ਨਮੀ ਮੇਰਾ ਸਿਰਨਾਵਾਂ ਦੱਸਦੀ ਹੈ| ਉਹ ਇੱਕ ਸ਼ੋ-ਰੂਮ ਦੇ ਅੰਦਰ ਪਈ ਪੋਸ਼ਾਕ ਵੱਲ ਮੇਰਾ ਧਿਆਨ ਦੁਆਓਂਦੀ ਹੈ; ਅਸੀਂ ਸ਼ੋ-ਰੂਮ ਵਿੱਚ ਦਾਖਲ ਹੁੰਦੇ ਹਾਂ ਤਾਂ ਸਾਹਮਣੇ ਰੱਖੇ ਪੁਤਲੇ ਦੇ ਕੱਪੜਿਆਂ ਤੋਂ ਪੜ੍ਹਦਾ ਹਾਂ "WELCOME BACK"|



